04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਐਨ. ਆਰ. ਆਈ. ਔਰਤ ਨੇ ਕਿਰਪਾਨ ਲਹਿਰਾ ਕੇ ਲੁਟੇਰਿਆਂ ਨੂੰ ਵੰਗਾਰਿਆ, ਵੀਡੀਓ ਵਾਇਰਲ

ਅਜੀਤ ਡੈਸਕ 22-02-2026

ਦੋਰਾਹਾ (ਲੁਧਿਆਣਾ), 21 ਫਰਵਰੀ (ਮਨਜੀਤ ਸਿੰਘ ਗਿੱਲ)-ਦੋਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਦੀ ਵਸਨੀਕ ਐਨ. ਆਰ. ਆਈ. ਔਰਤ ਹਰਜਿੰਦ ਕੌਰ ਦੀ ਇਕ ਵੀਡੀਓ ਸੋਸ਼ਲ ਮੀਡੀਆ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕਿਰਪਾਨ ਲਹਿਰਾ ਕੇ ਲੁਟੇਰਿਆਂ ਨੂੰ ਵੰਗਾਰਦੀ ਹੈ ਅਤੇ ਲੁਟੇਰੇ ਦੌੜਦੇ ਨਜ਼ਰ ਆਉਂਦੇ ਹਨ | ਮੀਡੀਆ ਨਾਲ ਗੱਲਬਾਤ ਦੌਰਾਨ ਉਕਤ ਦਲੇਰ ਬੀਬੀ ਹਰਜਿੰਦ ਕੌਰ ਨੇ ਦੱਸਿਆ ਕਿ ਉਹ 15 ਦਿਨ ਪਹਿਲਾਂ ਆਸਟੇ੍ਰਲੀਆ ਤੋਂ ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਪਹੁੰਚੀ ਸੀ ਅਤੇ ਬੀਤੀ ਰਾਤ ਉਹ ਡੇਹਲੋਂ ਵਿਖੇ ਆਪਣੇ ਪਰਿਵਾਰ ਦੀਆਂ ਅÏਰਤਾਂ ਨਾਲ ਰਿਸ਼ਤੇਦਾਰੀ ਵਿਚ ਜਾ ਰਹੀ ਸੀ | ਫਿਰ ਉਸ ਨੰੂ ਅਹਿਸਾਸ ਹੋਇਆ ਕਿ ਉਸ ਦੀ ਕਾਰ ਦਾ ਇਕ ਮੋਟਰਸਾਈਕਲ ਸਵਾਰ ਪਿੱਛਾ ਕਰ ਰਹੇ ਹਨ, ਜਿਸ 'ਤੇ ਹਰਜਿੰਦ ਕੌਰ ਨੇ ਮੋਟਰਸਾਈਕਲ ਸਵਾਰ ਨੂੰ ਰਸਤਾ ਦੇ ਕੇ ਅੱਗੇ ਵਧਣ ਲਈ ਜਗ੍ਹਾ ਦਿੱਤੀ ਪਰ ਮੋਟਰਸਾਈਕਲ ਸਵਾਰ ਲੋਕ ਜਾਣਬੁੱਝ ਕੇ ਅੱਗੇ ਅਤੇ ਕਈ ਵਾਰ ਕਾਰਾਂ ਦੇ ਪਿੱਛੇ ਜਾ ਰਹੇ ਸਨ ਅਤੇ ਅਚਾਨਕ ਉਨ੍ਹਾਂ ਨੇ ਕਾਰ ਦੇ ਸ਼ੀਸ਼ੇ 'ਤੇ ਅੰਡੇ ਸੁੱਟ ਦਿੱਤੇ ਅਤੇ ਅੱਗੇ ਜਾ ਕੇ ਮੋਟਰਸਾਈਕਲ ਰੋਕ ਲਿਆ | ਅÏਰਤ ਨੇ ਦੱਸਿਆ ਕਿ ਉਸ ਦੀ ਕਾਰ ਵਿਚ ਕਿਰਪਾਨ ਸੀ, ਜਿਸ ਨੂੰ ਨਾਲ ਲੈ ਕੇ ਉਹ ਕਾਰ 'ਚੋਂ ਬਾਹਰ ਆਈ ਅਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਲਲਕਾਰਿਆ, ਜੋ ਕਿ ਇਕ ਹੋਰ ਕਾਰ ਨੂੰ ਮੌਕੇ 'ਤੇ ਆਉਂਦੇ ਦੇਖ ਕੇ ਉਸੇ ਥਾਂ ਤੋਂ ਭੱਜ ਗਏ | ਇਸ ਸਾਰੀ ਘਟਨਾ ਦੌਰਾਨ ਅÏਰਤ ਦੇ ਪਰਿਵਾਰਕ ਮੈਂਬਰ ਜੋ ਕਾਰ ਵਿਚ ਨਾਲ ਹੀ ਸਵਾਰ ਸਨ, ਨੇ ਪਹਿਲਾਂ ਹੀ ਵੀਡੀਓ ਬਣਾ ਲਈ ਸੀ | ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ | ਐਨ. ਆਰ. ਆਈ. ਅÏਰਤ ਦੀ ਬਹਾਦਰੀ ਦੇ ਇਲਾਕੇ ਦੇ ਆਲੇ-ਦੁਆਲੇ ਦੇ ਇਲਾਕੇ ਅਤੇ ਸੋਸ਼ਲ ਮੀਡੀਆ' ਤੇ ਸ਼ਲਾਘਾ ਕੀਤੀ ਜਾ ਰਹੀ ਹੈ |
ਡੇਹਲੋਂ ਪੁਲਿਸ ਵਲੋਂ 2 ਸ਼ੱਕੀ ਕਾਬੂ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਨੇੜੇ ਇਕ ਥਾਰ ਗੱਡੀ ਵਿਚ ਸਵਾਰ ਅÏਰਤਾਂ ਨੂੰ ਸ਼ੀਸ਼ੇ 'ਤੇ ਅੰਡਾ ਸੁੱਟ ਕੇ ਲੁੱਟਣ ਦੀ ਨਾਕਾਮ ਕੋਸ਼ਿਸ਼ ਬਾਅਦ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਜਾਣ ਬਾਅਦ ਡੇਹਲੋਂ ਪੁਲਿਸ ਵਲੋਂ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਦਿੱਤਾ ਗਿਆ ਹੈ | ਥਾਣਾ ਮੁਖੀ ਇੰਸਪੈਕਟਰ ਅਵਨੀਤ ਕੌਰ ਨੇ ਦੱਸਿਆ ਕਿ ਐਨ.ਆਰ.ਆਈ. ਅÏਰਤ ਹਰਜਿੰਦ ਕੌਰ ਦੀ ਵੀਡੀਓ ਵਾਇਰਲ ਹੋ ਜਾਣ ਬਾਅਦ ਉਨ੍ਹਾਂ ਨਾਲ ਸੰਪਰਕ ਕਰਕੇ ਡੇਹਲੋਂ ਪੁਲਿਸ ਵਲੋਂ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਕੇ ਤਫ਼ਤੀਸ਼ ਆਰੰਭੀ ਗਈ ਹੈ | ਜਦਕਿ ਇਸ ਮਾਮਲੇ ਵਿਚ ਦੋ ਸ਼ੱਕੀ ਨੌਜਵਾਨਾਂ ਨੂੰ ਕਾਬੂ ਕਰ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਹਾਈ ਕੋਰਟ ਨੇ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਲਗਾਈ ਫਿਟਕਾਰ ਅਗਲੀ ਖ਼ਬਰ ਪੱਟੀ 'ਚ ਪਤੀ ਦੀ ਕੁੱਟਮਾਰ ਉਪਰੰਤ ਨਵ-ਵਿਆਹੁਤਾ ਨੂੰ ਮਾਰੀ ਗੋਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।