13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਭਾਰਤੀ ਪੁਲਿਸ ਸੰਚਾਰ ਪ੍ਰਣਾਲੀ 'ਚ ਬਦਲਾਅ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਲਈ ਬਣੇਗਾ ਖ਼ਤਰੇ ਦੀ ਘੰਟੀ

ਅਜੀਤ ਡੈਸਕ 23-02-2026

ਅੱਤਵਾਦੀਆਂ ਤੇ ਅਪਰਾਧੀਆਂ 'ਤੇ ਡਿਜੀਟਲ ਤਕਨੀਕ ਰਾਹੀਂ ਹੋਵੇਗਾ ਸਿੱਧਾ ਵਾਰ
ਰਾਮਪੁਰਾ ਫੂਲ, 22 ਫਰਵਰੀ (ਨਰਪਿੰਦਰ ਸਿੰਘ ਧਾਲੀਵਾਲ)-ਕਿਸੇ ਵੀ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਆਫ਼ਤਾਂ ਨਾਲ ਨਜਿੱਠਣ ਦੀ ਸਮਰੱਥਾ ਉਸ ਦੇ ਪੁਲਿਸ ਨੈੱਟਵਰਕ ਦੀ ਮਜ਼ਬੂਤੀ 'ਤੇ ਨਿਰਭਰ ਕਰਦੀ ਹੈ¢ ਭਾਰਤੀ ਪੁਲਿਸ ਸੰਚਾਰ ਪ੍ਰਣਾਲੀ ਵਿਚ ਕੀਤੇ ਜਾ ਰਹੇ ਵੱਡੇ ਬਦਲਾਅ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਲਈ ਖ਼ਤਰੇ ਦੀ ਘੰਟੀ ਹੈ¢ ਗ੍ਰਹਿ ਮੰਤਰਾਲੇ ਦੀ 17 ਦਸੰਬਰ, 2025 ਦੀ ਇਕ ਰਿਪੋਰਟ ਵਿਚ ਪੁਲਿਸ ਨੈੱਟਵਰਕ ਦੇ ਆਧੁਨਿਕੀਕਰਨ ਨੂੰ ਲੈ ਕੇ ਅਹਿਮ ਖ਼ੁਲਾਸੇ ਸਾਹਮਣੇ ਆਏ ਹਨ¢ਇਸ ਸਰਕਾਰੀ ਦਸਤਾਵੇਜ਼ ਦੀ ਤਹਿ ਤੱਕ ਜਾਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਜ਼ਮੀਨੀ ਪੱਧਰ 'ਤੇ ਪੁਲਿਸ ਤੰਤਰ ਨੂੰ ਤਕਨੀਕੀ ਤÏਰ 'ਤੇ ਕਿਵੇਂ ਲੈਸ ਕੀਤਾ ਜਾ ਰਿਹਾ ਹੈ¢ ਇਸ ਪ੍ਰਣਾਲੀ ਅਧੀਨ ਅਪਰਾਧੀਆਂ ਅਤੇ ਅੱਤਵਾਦੀਆਂ 'ਤੇ ਡਿਜੀਟਲ ਨਾਲ ਸਿੱਧਾ ਵਾਰ ਕੀਤਾ ਜਾ ਸਕੇਗਾ ਸੂਤਰਾਂ ਅਨੁਸਾਰ ਪੁਲਿਸ ਦੇ ਆਧੁਨਿਕੀਕਰਨ 'ਤੇ ਹਜ਼ਾਰਾਂ ਕਰੋੜ ਰੁਪਏ ਖਰਚੇ ਜਾ ਰਹੇ ਹਨ | ਹਾਲਾਂਕਿ ਭਾਰਤ ਦੇ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਦੀ ਸੂਚੀ-2 ਦੇ ਤਹਿਤ ਪੁਲਿਸ ਇਕ ਰਾਜ ਦਾ ਵਿਸ਼ਾ ਹੈ ਪਰ ਅੰਦਰੂਨੀ ਸੁਰੱਖਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਰਾਜਾਂ ਨੂੰ ਇਕੱਲਾ ਨਹੀਂ ਛੱਡ ਸਕਦੀ¢ ਇਸ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਪੁਲਿਸ ਬਲਾਂ ਨੂੰ ਲੈਸ ਕਰਨ ਅਤੇ ਆਧੁਨਿਕ ਬਣਾਉਣ ਲਈ ਪੁਲਿਸ ਦੇ ਆਧੁਨਿਕੀਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਹਾਇਤਾ (ਜਿਸ ਨੂੰ ਪਹਿਲਾਂ ਐਮ.ਪੀ.ਐਫ. ਕਿਹਾ ਜਾਂਦਾ ਸੀ) ਸਕੀਮ ਤਹਿਤ ਮਦਦ ਦਿੱਤੀ ਜਾ ਰਹੀ ਹੈ¢ਇਸ ਸਕੀਮ ਤਹਿਤ ਹਥਿਆਰ ਅਤੇ ਸੂਚਨਾ ਤਕਨਾਲੋਜੀ ਉਪਕਰਨ, ਸਿਖਲਾਈ ਅਤੇ ਉੱਨਤ ਸੰਚਾਰ ਉਪਕਰਨ, ਸਾਈਬਰ ਪੁਲਿਸਿੰਗ ਨਾਲ ਜੁੜੇ ਉਪਕਰਨ ਕੇਂਦਰੀ ਸਹਾਇਤਾ ਵਜੋਂ ਪ੍ਰਦਾਨ ਕੀਤੇ ਜਾਂਦੇ ਹਨ¢ਜ਼ਮੀਨੀ ਪੱਧਰ ਤੋਂ ਲੈ ਕੇ ਜਨਤਕ ਸੁਰੱਖਿਆ ਅਤੇ ਆਫ਼ਤ ਦੇ ਸਮੇਂ ਸੰਚਾਰ ਪ੍ਰਣਾਲੀ ਦਾ ਫ਼ੇਲ੍ਹ ਨਾ ਹੋਣਾ ਸਭ ਤੋਂ ਜ਼ਰੂਰੀ ਹੁੰਦਾ ਹੈ¢ ਦਸਤਾਵੇਜ਼ ਦੱਸਦਾ ਹੈ ਕਿ ਭਾਰਤ ਦੀ ਪੁਲਿਸ ਸੰਚਾਰ ਪ੍ਰਣਾਲੀ ਜਨਤਕ ਸੁਰੱਖਿਆ ਅਤੇ ਆਫ਼ਤ ਰਾਹਤ ਸੰਗਠਨਾਂ ਦੀਆਂ ਲੋੜਾਂ ਨੂੰ ਇਕ ਵੱਖ-ਵੱਖ ਨੈੱਟਵਰਕ ਰਾਹੀਂ ਪੂਰਾ ਕਰਦੀ ਹੈ¢ ਜ਼ਮੀਨੀ ਕਾਰਵਾਈਆਂ ਲਈ ਪੁਲਿਸ 'ਹਾਈ ਫ੍ਰੀਕੁਐਂਸੀ', 'ਵੈਰੀ ਹਾਈ ਫ੍ਰੀਕੁਐਂਸੀ' ਅਤੇ 'ਅਲਟਰਾ ਹਾਈ ਫ੍ਰੀਕੁਐਂਸੀ ਰੇਡੀਓ' ਦੀ ਵਰਤੋਂ ਕਰਦੀ ਹੈ, ਜਦਕਿ ਲੰਬੀ ਦੂਰੀ ਅਤੇ ਆਫ਼ਤ ਪ੍ਰਭਾਵਿਤ ਖੇਤਰਾਂ ਵਿਚ ਜਿਥੇ ਆਮ ਨੈੱਟਵਰਕ ਟੁੱਟ ਜਾਂਦੇ ਹਨ, ਉਥੇ 'ਕਨੈਕਟੀਵਿਟੀ' ਲਈ 'ਸੈਟੇਲਾਈਟ' ਆਧਾਰਿਤ 'ਪੋਲਨੈੱਟ' ਨੈੱਟਵਰਕ ਦੀ ਵਰਤੋਂ ਕੀਤੀ ਜਾਂਦੀ ਹੈ¢ਇਸ ਜਾਂਚ ਰਿਪੋਰਟ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਸਰਕਾਰ ਨੇ ਮੰਨਿਆ ਹੈ ਕਿ ਪੁਲਿਸ ਸੰਚਾਰ ਪ੍ਰਣਾਲੀ ਦਾ 'ਅਪਗੇ੍ਰਡੇਸ਼ਨ' ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ¢ ਸਰਕਾਰ ਵਲੋਂ ਪਹਿਲਾਂ ਤੋਂ ਮੌਜੂਦ 'ਫਿਕਸਡ' ਸੈਟੇਲਾਈਟ ਸੇਵਾਵਾਂ 'ਤੇ ਆਧਾਰਿਤ 'ਕੈਪਟਿਵ ਕਮਿਊਨੀਕੇਸ਼ਨ' ਨੈੱਟਵਰਕ ਪੁਲਿਸ ਨੈੱਟਵਰਕ ਨੂੰ ਹੁਣ ਦੇਸ਼ ਭਰ ਵਿਚ ਪੁਲਿਸ ਨੈਟਵਰਕ-2 ਵਿਚ ਅੱਪਗ੍ਰੇਡ ਕਰ ਦਿੱਤਾ ਗਿਆ ਹੈ¢ਇਹ ਅੱਪਗ੍ਰੇਡ ਕੀਤਾ ਗਿਆ ਨੈੱਟਵਰਕ ਹੁਣ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਨੂੰ ਬਿਹਤਰ ਵੀਡੀਓ, ਆਵਾਜ਼ ਅਤੇ ਡਾਟਾ ਸੇਵਾਵਾਂ ਪ੍ਰਦਾਨ ਕਰੇਗਾ¢ ਇਸ ਦਾ ਸਿੱਧਾ ਅਰਥ ਇਹ ਹੈ ਕਿ ਹੁਣ ਸੰਕਟ ਦੇ ਸਮੇਂ ਪੁਲਿਸ ਬਲ ਸਿਰਫ਼ ਆਵਾਜ਼ ਹੀ ਨਹੀਂ, ਸਗੋਂ ਰੀਅਲ-ਟਾਈਮ ਵੀਡੀਓ ਅਤੇ ਤੇਜ਼ ਡਾਟਾ ਟਰਾਂਸਫ਼ਰ ਰਾਹੀਂ ਵੀ ਇਕ ਦੂਜੇ ਨਾਲ ਜੁੜੇ ਰਹਿਣਗੇ, ਜੋ ਕਿ ਇਕ ਆਧੁਨਿਕ ਅਤੇ ਚੁਸਤ ਪੁਲਿਸਿੰਗ ਲਈ ਬੇਹੱਦ ਜ਼ਰੂਰੀ ਹੈ¢ ਇਹ ਵੀ ਕਿ ਪੁਲਿਸ ਨੂੰ ਆਧੁਨਿਕ ਕਰਨ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਪਰ ਦੇਸ਼ ਅੰਦਰ ਜੁਰਮ ਪੇਸ਼ਾ ਲੋਕਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਅਤੇ ਰਾਜ ਸਰਕਾਰਾਂ ਅਧੀਨ ਕੰਮ ਕਰਦਾ ਪੁਲਿਸ ਨੈੱਟਵਰਕ ਮਾੜੇ ਅਨਸਰਾਂ ਨੂੰ ਨਕੇਲ ਪਾਉਣ ਵਿਚ ਨਾ ਕਾਮਯਾਬ ਰਿਹਾ ਹੈ | ਇਹ ਵੀ ਕਿ ਪੁਲਿਸ ਨੂੰ ਨਵੀਨਤਮ ਹਥਿਆਰ ਅਤੇ ਹੋਰ ਉਪਕਰਨ ਤੇ ਸਿਖਲਾਈ ਦੇਣ ਦੇ ਨਾਲ ਪੁਲਿਸ ਕਰਮਚਾਰੀਆਂ ਦਾ ਮਾਨਸਿਕ ਪੱਧਰ ਉੱਚਾ ਚੁੱਕਣਾ ਸਮੇਂ ਦੀ ਲੋੜ ਹੈ |

ਪਿਛਲੀ ਖ਼ਬਰ ਈ.ਡੀ. ਵਲੋਂ ਇਸ ਸਾਲ 500 ਦੋਸ਼ ਪੱਤਰ ਦਾਇਰ ਕਰਨ ਦਾ ਟੀਚਾ ਅਗਲੀ ਖ਼ਬਰ ਪੌਣੇ ਪੰਜ ਕਿੱਲੋ ਹੈਰੋਇਨ, ਪਿਸਟਲ ਤੇ 'ਡਰੱਗੀ ਮਨੀ' ਸਮੇਤ 6 ਤਸਕਰ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।