ਮੂਸੇਵਾਲਾ ਹੱਤਿਆ ਮਾਮਲੇ 'ਚ 2 ਗਵਾਹੀਆਂ ਹੋਈਆਂ
ਅਜੀਤ ਡੈਸਕ
28-02-2026
ਮਾਨਸਾ, 27 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ 'ਚ ਅਗਲੀ ਸੁਣਵਾਈ 6 ਮਾਰਚ 'ਤੇ ਪਾ ਦਿੱਤੀ ਹੈ | ਅੱਜ ਪੀ. ਆਰ. ਟੀ. ਸੀ. ਦੇ ਸਰਵੇਅਰ ਜਗਤਾਰ ਸਿੰਘ ਤੇ ਗੰਨ ਹਾਊਸ ਦੇ ਮਾਲਕ ਜਗਸੀਰ ਸਿੰਘ ਦੀ ਗਵਾਹੀ ਹੋਈ | ਬਲਕੌਰ ਸਿੰਘ ਸਿੱਧੂ ਅਦਾਲਤ 'ਚ ਹਾਜ਼ਰ ਸਨ ਪਰ ਗਵਾਹੀ ਨਾ ਹੋ ਸਕੀ | ਕਾਬਲੇ-ਗ਼ੌਰ ਹੈ ਕਿ 19 ਦਸੰਬਰ ਨੂੰ ਉਨ੍ਹਾਂ ਦੀ ਗਵਾਹੀ ਅਧੂਰੀ ਰਹਿ ਗਈ ਸੀ | ਮੁੱਖ ਸਾਜ਼ਿਸ਼ਘਾੜੇ ਲਾਰੈਂਸ ਬਿਸ਼ਨੋਈ, ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਹੋਰਾਂ ਨੇ ਵੀਡੀਓ ਕਾਨਫਰੰਾਸਿੰਗ ਜ਼ਰੀਏ ਪੇਸ਼ੀ ਭੁਗਤੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕ ਦੇ ਪਿਤਾ ਸ਼ੂਟਰਾਂ ਦੀ ਸ਼ਨਾਖ਼ਤ ਕਰ ਚੁੱਕੇ ਹਨ ਅਤੇ ਵਾਰਦਾਤ ਸਮੇਂ ਵਰਤੀਆਂ ਬਲੈਰੋ ਤੇ ਕਰੋਲਾ ਗੱਡੀਆਂ ਦੀ ਉਨ੍ਹਾਂ ਪਛਾਣ ਕੀਤੀ ਸੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਦੋਸ਼ ਲਗਾਇਆ ਕਿ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਗੜਬੜਾ ਗਈ ਹੈ ਅਤੇ ਨਿੱਤ