ਬਲਦੇਵ ਸਿੰਘ ਮਾਨ ਆਪਣੇ ਸਾਥੀਆਂ ਦੀ ਬੁਲਾਉਣਗੇ ਮੀਟਿੰਗ
ਅਜੀਤ ਡੈਸਕ
28-02-2026
ਸੰਗਰੂਰ, 27 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਜੋ ਕੁਝ ਸਮਾਂ ਪਹਿਲਾਂ ਅਕਾਲੀ ਦਲ (ਪੁਨਰ ਸੁਰਜੀਤ) ਛੱਡ ਕੇ ਅਕਾਲੀ ਦਲ (ਬ) ਵਿਚ ਸ਼ਾਮਿਲ ਹੋ ਗਏ ਸਨ, ਨੇ ਕਿਹਾ ਹੈ ਕਿ ਉਹ ਆਪਣੇ ਰਾਜਸੀ ਭਵਿੱਖ ਬਾਰੇ ਮੁੜ ਫ਼ੈਸਲਾ ਕਰਨ ਲਈ ਆਪਣੇ ਸਾਥੀਆਂ ਦੀ ਮੀਟਿੰਗ ਬੁਲਾ ਰਹੇ ਹਨ | ਅਕਾਲੀ ਦਲ ਦੀ ਮੌਜੂਦਾ ਸਥਿਤੀ ਤੋਂ ਦੁਖੀ ਜਾਪ ਰਹੇ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਸਿਆਸਤ ਕਰਨ ਲਈ ਸਾਨੰੂ ਵੱਡੀਆਂ-ਵੱਡੀਆਂ ਗੱਪਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਗੱਲ ਉਹ ਕਰਨੀ ਚਾਹੀਦੀ ਹੈ, ਜੋ ਪੂਰੀ ਕੀਤੀ ਜਾ ਸਕੇ | ਇਕ ਪ੍ਰਸ਼ਨ ਦੇ ਉੱਤਰ ਵਿੱਚ ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਦੋਵੇਂ ਅਕਾਲੀ ਦਲ ਇਕ ਪਲੇਟ ਫਾਰਮ 'ਤੇ ਆ ਜਾਣ | ਇਸ ਨਾਲ ਪੰਜਾਬ ਅਤੇ ਪੰਥ ਦਾ ਭਲਾ ਹੈ |