24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਮੱਧ ਪੂਰਬ 'ਚ ਜੰਗ ਦਾ ਖਤਰੇ ਦਰਮਿਆਨ ਅਮਰੀਕਾ ਵਲੋਂ ਇਜ਼ਰਾਈਲ 'ਚ ਸਫਰਾਤਖਾਨੇ ਦੇ ਸਟਾਫ ਨੂੰ ਸਲਾਹ ਜਾਰੀ <br/>

ਅਜੀਤ ਡੈਸਕ 28-02-2026
ਤੇਲ ਅਵੀਵ 27 ਫਰਵਰੀ (ਏ.ਪੀ.)-ਇਜ਼ਰਾਈਲ 'ਚ ਅਮਰੀਕੀ ਸਫਾਰਤਖਾਨੇ ਨੇ ਸ਼ੁੱਕਰਵਾਰ ਨੂੰ ਆਪਣੇ ਸਟਾਫ ਨੂੰ ਕਿਹਾ ਕਿ ਉਹ ਦੇਸ਼ ਛੱਡ ਸਕਦਾ ਹੈ ਅਤੇ ਜੋ ਕੋਈ ਵੀ ਇਥੋਂ ਜਾਣ ਬਾਰੇ ਸੋਚ ਰਿਹਾ ਹੈ, ਉਸ ਨੂੰ ਤੁਰੰਤ ਅਜਿਹਾ ਕਰਨ ਦੀ ਅਪੀਲ ਕੀਤੀ, ਕਿਉਂਕਿ ਈਰਾਨ 'ਤੇ ਅਮਰੀਕੀ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ | ਅਮਰੀਕੀ ਰਾਜਦੂਤ ਮਾਈਕ ਹਕਾਬੀ ਨੇ ਸਫਾਰਤਖਾਨੇ ਦੇ ਮੁਲਾਜ਼ਮਾਂ ਨੂੰ ਇਕ ਈਮੇਲ 'ਚ ਦੱਸਿਆ ਕਿ ਵਾਸ਼ਿੰਗਟਨ 'ਚ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਜਾਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਜਿਹੜੇ ਜਾਣਾ ਚਾਹੁੰਦੇ ਹਨ | ਇਹ ਈਮੇਲ ਅਮਰੀਕੀ ਮਿਸ਼ਨ ਨਾਲ ਸਬੰਧਤ ਕਿਸੇ ਵਿਅਕਤੀ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਜਿਸ ਨੂੰ ਵੇਰਵੇ ਸਾਂਝੇ ਕਰਨ ਦਾ ਅਧਿਕਾਰ ਨਹੀਂ | ਸ਼ੁੱਕਰਵਾਰ ਸਵੇਰੇ 10.30 ਵਜੇ ਤੋਂ ਪਹਿਲਾਂ ਭੇਜੀ ਗਈ ਈਮੇਲ 'ਚ, ਜਾਣ ਦਾ ਸੋਚ ਰਹੇ ਸਟਾਫ ਨੂੰ ਜਲਦੀ ਜਾਣ ਦੀ ਅਪੀਲ ਕੀਤੀ ਗਈ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਸ਼ੁਰੂ 'ਚ ਇਜ਼ਰਾਈਲ ਤੋਂ ਕੋਈ ਵੀ ਉਡਾਣ ਲੈਣ 'ਤੇ ਧਿਆਨ ਦੇਣ ਅਤੇ ਫਿਰ ਵਾਸ਼ਿੰਗਟਨ ਲਈ ਨਿਕਲ ਜਾਣ |

ਪਿਛਲੀ ਖ਼ਬਰ ਜੈਸਲਮੇਰ ਵਿਖੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਅਗਲੀ ਖ਼ਬਰ ਮੱਧ ਪ੍ਰ੍ਰਦੇਸ਼ 'ਚ 10ਵੀਂ ਦੀ ਪ੍ਰੀਖਿਆ ਦੇ ਰਹੀ ਵਿਦਿਆਰਥਣ ਵਲੋਂ ਸਕੂਲ ਦੇ ਪਖਾਨੇ 'ਚ ਬੱਚੇ ਨੂੰ ਜਨਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।