24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਮੱਧ ਪ੍ਰ੍ਰਦੇਸ਼ 'ਚ 10ਵੀਂ ਦੀ ਪ੍ਰੀਖਿਆ ਦੇ ਰਹੀ ਵਿਦਿਆਰਥਣ ਵਲੋਂ ਸਕੂਲ ਦੇ ਪਖਾਨੇ 'ਚ ਬੱਚੇ ਨੂੰ ਜਨਮ <br/>

ਅਜੀਤ ਡੈਸਕ 28-02-2026
ਧਾਰ (ਮੱਧ ਪ੍ਰਦੇਸ਼), 27 ਫਰਵਰੀ (ਪੀ.ਟੀ.ਆਈ.)-ਮੱਧ ਪ੍ਰਦੇਸ਼ 'ਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ | 10ਵੀਂ ਦੀ ਬੋਰਡ ਦੀ ਪ੍ਰੀਖਿਆ ਦੇ ਰਹੀ ਇਕ ਵਿਦਿਆਰਥਣ ਨੇ ਸਕੂਲ ਦੇ ਪਖਾਨੇ 'ਚ ਇਕ ਬੱਚੇ ਨੂੰ ਜਨਮ ਦਿੱਤਾ ਹੈ | ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਵਿਦਿਆਰਥਣ 34 ਹਫ਼ਤਿਆਂ (8 ਮਹੀਨਿਆਂ) ਦੀ ਗਰਭਵਤੀ ਸੀ ਅਤੇ ਉਸ ਦਾ ਬੱਚਾ ਸਮੇਂ ਤੋਂ ਪਹਿਲਾਂ ਪੈਦਾ ਹੋ ਗਿਆ | ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ 'ਚ ਇਕ ਨਿੱਜੀ ਸਕੂਲ ਦੇ ਪਖਾਨੇ 'ਚ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦੇ ਰਹੀ 17 ਸਾਲ ਦੀ ਵਿਦਿਆਰਥਣ ਨੇ ਇਕ ਬੱਚੇ ਨੂੰ ਜਨਮ ਦਿੱਤਾ | ਇਸ ਤੋਂ ਬਾਅਦ ਵਿਦਿਆਰਥਣ ਨਾਲ ਹੋਏ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ | ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਪਾਰੁਲ ਬੇਲਾਪੁਰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਘਟਨਾ ਮੰਗਲਵਾਰ ਨੂੰ ਪੀਥਮਪੁਰਾ ਸ਼ਹਿਰ ਦੇ ਇਕ ਨਿੱਜੀ ਸਕੂਲ ਵਿਚ ਵਾਪਰੀ ਜਦੋਂ ਵਿਦਿਆਰਥੀ ਗਣਿਤ ਦੀ ਪ੍ਰੀਖਿਆ ਦੇ ਰਹੇ ਸਨ | ਪ੍ਰੀਖਿਆ ਸ਼ੁਰੂ ਹੋਣ ਤੋਂ ਦੋ ਘੰਟੇ ਬਾਅਦ, ਵਿਦਿਆਰਥਣ ਦੇ ਪੇਟ ਵਿਚ ਦਰਦ ਸ਼ੁਰੂ ਹੋਇਆ ਅਤੇ ਉਸ ਨੇ ਵਾਸ਼ਰੂਮ ਜਾਣ ਦੀ ਇਜਾਜ਼ਤ ਮੰਗੀ¢ ਜਦੋਂ ਉਹ ਲੰਬੇ ਸਮੇਂ ਤੱਕ ਕਲਾਸ ਵਿਚ ਵਾਪਸ ਨਹੀਂ ਆਈ ਤਾਂ ਨਿਗਰਾਨ ਵਾਸ਼ਰੂਮ ਗਏ ਅਤੇ ਜਾਂਚ ਕੀਤੀ ਤਾਂ ਇਕ ਨਵਜੰਮੇ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਉਹ ਬਹੁਤ ਹੈਰਾਨ ਰਹਿ ਗਏ | ਇਸ ਦੌਰਾਨ ਮਹਿਲਾ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਵਿਦਿਆਰਥਣ ਅਤੇ ਉਸ ਦੇ ਨਵਜਾਤ ਬੱਚੇ ਨੂੰ 108 ਐਂਬੂਲੈਂਸ 'ਚ ਪਾ ਕੇ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਮੱਧ ਪੂਰਬ 'ਚ ਜੰਗ ਦਾ ਖਤਰੇ ਦਰਮਿਆਨ ਅਮਰੀਕਾ ਵਲੋਂ ਇਜ਼ਰਾਈਲ 'ਚ ਸਫਰਾਤਖਾਨੇ ਦੇ ਸਟਾਫ ਨੂੰ ਸਲਾਹ ਜਾਰੀ <br/> ਅਗਲੀ ਖ਼ਬਰ ਹਾਲਾਤ ਬਦਲਦੇ ਹਨ ਤਾਂ ਅਮਰੀਕੀ ਸਮਝੌਤੇ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ-ਗੋਇਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।