21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕਣਕ ਦੀ ਖੇਤੀ ਹੇਠ ਰਕਬਾ ਵਧਣ ਤੇ ਮੌਸਮ ਦੀ ਮਿਹਰਬਾਨੀ ਸਦਕਾ ਕਣਕ ਦਾ ਉਤਪਾਦਨ ਵਧਣ ਦੇ ਆਸਾਰ

ਅਜੀਤ ਡੈਸਕ 01-03-2026

ਬਠਿੰਡਾ, 28 ਫਰਵਰੀ (ਵੀਰਪਾਲ ਸਿੰਘ)-ਖੇਤੀ ਮਾਹਿਰਾਂ ਅਨੁਸਾਰ ਅੱਧ ਮਾਰਚ ਤੱਕ ਪਾਰਾ 28 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿੰਦਾ ਹੈ ਤਾਂ ਕਣਕ ਦਾ ਚੰਗਾ ਝਾੜ ਹੋਣ ਦੇ ਸੰਕੇਤ ਬਣਨਗੇ | ਜਨਵਰੀ ਮਹੀਨੇ ਵਿਚ ਪੰਜਾਬ ਵਿਚ ਪਏ 34 ਐਮ.ਐਮ. ਤੋਂ ਵੱਧ ਮੀਂਹ ਨਾਲ ਕਣਕ ਦੀ ਫ਼ਸਲ ਦਾ ਫੁਟਾਰਾ ਬਹੁਤ ਵਧਿਆ ਹੋਇਆ ਹੈ | ਮੌਸਮ ਅਨੁਕੂਲ ਰਹਿਣ ਕਰਕੇ ਪੰਜਾਬ ਵਿਚ ਇਸ ਵਰ੍ਹੇ ਕਣਕ ਦਾ ਉਤਪਾਦਨ 185 ਲੱਖ ਟਨ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਹਨ | ਪੰਜਾਬ ਸਰਕਾਰ ਵਲੋਂ 2026 ਦੇ ਹਾੜ੍ਹੀ ਸੀਜਨ ਵਿਚ 132 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਮਿਥਿਆ ਹੈ, ਜਿਸ ਲਈ ਸੂਬਾ ਸਰਕਾਰ ਵਲੋਂ ਅਗਾਊਾ ਪ੍ਰਬੰਧ ਕੀਤੇ ਜਾ ਚੁੱਕੇ ਹਨ | ਕਣਕ ਦੀ ਸਰਕਾਰੀ ਖਰੀਦ ਨਾਲ ਵੱਧ ਹੋਣ ਵਾਲੇ 33 ਲੱਖ ਟਨ ਵੱਧ ਪੈਦਾਵਾਰ ਨੂੰ ਕਿਸਾਨ ਐਮ. ਐਸ. ਪੀ. ਨਾਲੋਂ ਘੱਟ ਭਾਅ 'ਤੇ ਵੇਚਣ ਲਈ ਮਜ਼ਬੂਰ ਹੋ ਸਕਦੇ ਹਨ | ਭਾਰਤ ਦੇ ਕੇਂਦਰੀ ਖੇਤੀਬਾੜੀ ਖੋਜ ਕੇਂਦਰ ਅਨੁਮਾਨ ਅਨੁਸਾਰ ਪੰਜਾਬ ਦੇ ਨਾਲ ਭਾਰਤ ਦੇ ਖੇਤੀ ਪ੍ਰਧਾਨ ਰਾਜਾਂ ਵਿਚ ਕਣਕ ਦਾ ਰਿਕਾਰਡ ਉਤਪਾਦਨ ਦੀ ਸੰਭਾਵਨਾ ਹੈ, ਕਿਉਂਕਿ ਪੂਰੇ ਭਾਰਤ ਵਿਚ ਸਾਲ 2025 ਦੇ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਖੇਤੀ ਹੇਠ ਰਕਬਾ 10 ਲੱਖ ਹੈਕਟੇਅਰ ਹੋਰ ਵੱਧ ਹੋ ਚੁੱਕਾ ਹੈ | ਦੇਸ਼ ਵਿਚ ਜਨਵਰੀ ਤੇ ਫਰਵਰੀ ਮਹੀਨਿਆਂ ਵਿਚ ਮੌਸਮ ਅਨੁਕੂਲ ਰਹਿਣਾ 2026 ਕਣਕ ਦੀ ਫ਼ਸਲ ਲਈ ਬਹੁਤ ਚੰਗਾ ਸਾਲ ਸਾਬਿਤ ਹੋ ਸਕਦਾ ਹੈ | ਇਸ ਵਰ੍ਹੇ ਸਾਲ 2025 ਨਾਲੋਂ 200 ਲੱਖ ਮੀਟਿ੍ਕ ਟਨ ਕਣਕ ਦਾ ਉਤਪਾਦਨ ਵੱਧਣ ਦੀਆਂ ਸੰਭਾਵਨਾਵਾਂ ਹਨ | ਸਾਲ 2025 ਵਿਚ ਕਣਕ ਦਾ ਉਤਪਾਦਨ 1170 ਲੱਖ ਮੀਟਿ੍ਕ ਹੋਇਆ ਸੀ | ਇਸ ਵਰ੍ਹੇ ਇਹ ਅੰਕੜੇ 1370 ਲੱਖ ਮੀਟਿ੍ਕ ਟਨ ਤੋਂ ਪਾਰ ਹੋ ਸਕਦੇ ਹਨ | ਸਾਲ 2022 ਤੋਂ ਬਾਅਦ ਭਾਰਤ ਸਰਕਾਰ ਨੇ ਕਣਕ ਦੀ ਪੈਦਾਵਾਰ ਘੱਟ ਰਹਿਣ ਕਾਰਨ ਆਪਣੇ ਅਨਾਜ ਭੰਡਾਰ ਸੁਰੱਖਿਅਤ ਰੱਖਣ ਲਈ ਕਣਕ ਅਤੇ ਕਣਕ ਤੋਂ ਬਣੇ ਹੋਏ ਉਤਪਾਦਾਂ 'ਤੇ ਵਿਦੇਸ਼ੀ ਬਰਾਮਦ 'ਤੇ ਪਾਬੰਦੀ ਲਗਾਈ ਹੋਈ ਹੈ | ਕਣਕ ਦਾ ਉਤਪਾਦਨ ਵਧਣ ਅਤੇ ਕੇਂਦਰੀ ਕਣਕ ਭੰਡਾਰ ਭਰੇ ਹੋਣ ਕਰਕੇ 2026 ਵਿਚ ਕਣਕ ਅਤੇ ਕਣਕ ਤੋਂ ਬਣੇ ਉਤਪਾਦਾਂ 'ਤੇ ਵਿਦੇਸ਼ੀ ਬਰਾਮਦ 'ਤੇ ਪਾਬੰਦੀ ਹਟਾਏ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਜੁਲਾਈ ਮਹੀਨੇ ਤੋਂ ਬਾਅਦ ਕਣਕ ਦੇ ਭਾਅ ਐਮ. ਐਸ. ਪੀ. ਰੇਟਾਂ ਨਾਲੋਂ ਵੱਧ ਸਕਦੇ ਹਨ | ਕੇਂਦਰ ਸਰਕਾਰ ਦੀ ਮੁਫ਼ਤ ਅਨਾਜ ਵੰਡਣ ਵਾਲੀਆਂ ਸਕੀਮਾਂ ਕਰਕੇ ਕੇਂਦਰੀ ਕਣਕ ਭੰਡਾਰ ਵਿਚ ਸਿਰਫ਼ 80 ਲੱਖ ਮੀਟਿ੍ਕ ਟਨ ਦੇ ਭੰਡਾਰ ਰਹਿ ਗਏ ਸਨ, ਜਿਸ ਕਾਰਨ ਸਰਕਾਰ ਨੂੰ ਕਣਕ ਅਤੇ ਕਣਕ ਤੋਂ ਬਣੇ ਉਤਪਾਦਾਂ 'ਤੇ ਸਾਲ 2022 ਵਿਚ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ | ਸਾਲ 2023 ਅਤੇ 2024 ਵਿਚ ਕੇਂਦਰ ਵਲੋਂ ਕਣਕ ਦੀ ਖਰੀਦ ਨਾਲ ਕਣਕ ਦਾ ਭੰਡਾਰ ਵਿਚ 180 ਲੱਖ ਮੀਟਿ੍ਕ ਟਨ ਕਣਕ ਭੰਡਾਰ ਕੀਤੀ ਜਾ ਚੁੱਕੀ ਹੈ | 2026 ਦੇ ਸੀਜਨ ਵਿਚ ਕੇਂਦਰੀ ਖਰੀਦ ਨਾਲ ਕਣਕ ਭੰਡਾਰਨ 200 ਲੱਖ ਮੀਟਿ੍ਕ ਟਨ ਤੱਕ ਪੁੱਜ ਸਕਦਾ ਹੈ |

ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ 'ਖੇਡ ਪਿਟਾਰਾ' ਕਿੱਟਾਂ ਵੰਡੀਆਂ ਜਾਣਗੀਆਂ-ਬੈਂਸ <br/> ਅਗਲੀ ਖ਼ਬਰ ਮੋਦੀ ਨੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਦੇ ਹਿੱਤ ਅਮਰੀਕਾ ਕੋਲ ਗਹਿਣੇ ਰੱਖੇ-ਰਾਹੁਲ ਸੂਬੇ 'ਚ ਭਾਜਪਾ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।