21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਮੇਰਠ ਜੀ.ਐਸ.ਟੀ. ਘੁਟਾਲੇ ਦੇ ਤਾਰ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਨਾਲ ਜੁੜੇ 70 ਕਰੋੜ ਰੁਪਏ ਦੇ ਫ਼ਰਜ਼ੀ ਬਿਲਿੰਗ ਘੁਟਾਲੇ ਦਾ ਪਰਦਾਫਾਸ਼-2 ਗਿ੍ਫ਼ਤਾਰ <br/>

ਅਜੀਤ ਡੈਸਕ 01-03-2026
ਮੰਡੀ ਗੋਬਿੰਦਗੜ੍ਹ, 28 ਫਰਵਰੀ (ਰਾਜੇਸ਼ ਸ਼ਰਮਾ)-ਮੇਰਠ ਵਿਚ ਕਰੋੜਾਂ ਰੁਪਏ ਦੇ ਜੀ.ਐਸ.ਟੀ. ਘੁਟਾਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇਸ ਦੀਆਂ ਕੜੀਆਂ ਪੰਜਾਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਤੱਕ ਪਹੁੰਚਣ ਨਾਲ ਸਥਾਨਕ ਵਪਾਰਕ ਹਲਕਿਆਂ ਵਿਚ ਹਲਚਲ ਮੱਚ ਗਈ ਹੈ | ਮੇਰਠ ਕ੍ਰਾਈਮ ਬ੍ਰਾਂਚ ਨੇ ਕਾਰਵਾਈ ਕਰਦਿਆਂ ਮੰਡੀ ਗੋਬਿੰਦਗੜ੍ਹ ਤੋਂ ਦੋ ਕਥਿਤ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ 'ਤੇ ਫ਼ਰਜ਼ੀ ਕੰਪਨੀਆਂ ਰਾਹੀਂ ਲਗਪਗ 70 ਕਰੋੜ ਰੁਪਏ ਦੀ ਕਾਗ਼ਜ਼ੀ ਖ਼ਰੀਦੋ-ਫ਼ਰੋਖ਼ਤ ਦਿਖਾ ਕੇ ਸਰਕਾਰ ਨੂੰ ਕਰੀਬ 7 ਕਰੋੜ ਰੁਪਏ ਦਾ ਜੀ.ਐਸ.ਟੀ. ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ | ਪੁਲਿਸ ਟੀਮ ਨੇ ਮੁਖ਼ਬਰ ਦੀ ਸੂਚਨਾ 'ਤੇ ਅਮਲੋਹ ਰੋਡ 'ਤੇ ਸਥਿਤ ਇਕ ਦਫ਼ਤਰ 'ਚ ਛਾਪਾ ਮਾਰ ਕੇ ਦੋਵਾਂ ਕਥਿਤ ਮੁਲਜ਼ਮਾਂ ਨੂੰ ਕਾਬੂ ਕੀਤਾ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦੀਪ ਸਿੰਘ ਅਤੇ ਧਰਮਿੰਦਰ ਕੁਮਾਰ ਵਜੋਂ ਹੋਈ ਹੈ, ਦੋਵਾਂ ਨੂੰ ਪੁੱਛਗਿੱਛ ਲਈ ਮੇਰਠ ਲਿਜਾਇਆ ਗਿਆ | ਜਾਣਕਾਰੀ ਅਨੁਸਾਰ ਮੁਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਫ਼ਰਜ਼ੀ ਆਧਾਰ ਅਤੇ ਪੈਨ ਕਾਰਡ ਨਾਲ ਕੰਪਨੀਆਂ ਰਜਿਸਟਰ ਕਰਵਾਈਆਂ ਅਤੇ ਬਿਨਾਂ ਮਾਲ ਦੇ ਫ਼ਰਜ਼ੀ ਬਿਲ ਜਾਰੀ ਕੀਤੇ | ਇਨਪੁੱਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਦਾ ਗ਼ਲਤ ਲਾਭ ਲਿਆ, ਫ਼ਰਜ਼ੀ ਈ-ਵੇਅ ਬਿਲ ਅਤੇ ਗ਼ਲਤ ਐਚ.ਐਸ.ਐਨ. ਕੋਡ ਵਰਤੇ | ਕਾਗ਼ਜ਼ਾਂ 'ਚ ਬਰਾਮਦ ਦਿਖਾ ਕੇ ਜੀ.ਐਸ.ਟੀ. ਰਿਫੰਡ ਹਾਸਲ ਕੀਤਾ | ਕੰਪਨੀਆਂ ਵਿਚਕਾਰ ਸਰਕੂਲਰ ਟ੍ਰੇਡਿੰਗ ਕਰਕੇ ਫ਼ਰਜ਼ੀ ਟਰਨਓਵਰ ਬਣਾਇਆ | ਛਾਪੇ ਦੌਰਾਨ ਪੁਲਿਸ ਨੇ ਦੋ ਲੈਪਟਾਪ ਅਤੇ ਚਾਰ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ | ਇਨ੍ਹਾਂ ਵਿਚ ਮੌਜੂਦ ਡਾਟਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਫ਼ਰਜ਼ੀ ਫ਼ਰਮਾਂ, ਬੈਂਕ ਖਾਤਿਆਂ ਅਤੇ ਸੰਭਾਵਿਤ ਸਾਥੀਆਂ ਬਾਰੇ ਜਾਣਕਾਰੀ ਮਿਲਣ ਦੀ ਉਮੀਦ ਹੈ | ਜਾਂਚ ਅਧਿਕਾਰੀਆਂ ਮੁਤਾਬਿਕ ਇਹ ਇਕ ਸੰਗਠਿਤ ਆਰਥਿਕ ਅਪਰਾਧ ਲੱਗਦਾ ਹੈ ਅਤੇ ਇਸ ਦੇ ਤਾਰ ਕਈ ਰਾਜਾਂ ਨਾਲ ਜੁੜੇ ਹੋ ਸਕਦੇ ਹਨ |

ਪਿਛਲੀ ਖ਼ਬਰ ਤਿ੍ਣਮੂਲ ਕਾਂਗਰਸ ਵਲੋਂ ਰਾਜ ਸਭਾ ਲਈ 4 ਉਮੀਦਵਾਰਾਂ ਦਾ ਐਲਾਨ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ 'ਖੇਡ ਪਿਟਾਰਾ' ਕਿੱਟਾਂ ਵੰਡੀਆਂ ਜਾਣਗੀਆਂ-ਬੈਂਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।