21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਤਿ੍ਣਮੂਲ ਕਾਂਗਰਸ ਵਲੋਂ ਰਾਜ ਸਭਾ ਲਈ 4 ਉਮੀਦਵਾਰਾਂ ਦਾ ਐਲਾਨ

ਅਜੀਤ ਡੈਸਕ 01-03-2026
ਨਵੀਂ ਦਿੱਲੀ, 28 ਫਰਵਰੀ (ਉਪਮਾ ਡਾਗਾ ਪਾਰਥ)-ਤਿ੍ਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਤੋਂ ਰਾਜ ਸਭ ਚੋਣਾਂ ਲਈ 4 ਉਮੀਦਵਾਰ ਐਲਾਨ ਦਿੱਤੇ ਹਨ | ਇਸ 'ਚ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪਰੀਓ, ਸਾਬਕਾ ਬੰਗਾਲ ਡੀ. ਜੀ. ਪੀ. ਰਾਜੀਵ ਕੁਮਾਰ, ਸੀਨੀਅਰ ਵਕੀਲ ਮੇਨਕਾ ਗੁਰੂਸਵਾਮੀ ਅਤੇ ਬੰਗਾਲੀ ਅਦਾਕਾਰਾ ਕੋਇਲ ਮਲਿਕ ਸ਼ਾਮਿਲ ਹਨ | ਟੀ. ਐਮ. ਸੀ. ਨੇ 'ਐਕਸ' 'ਤੇ ਐਲਾਨ ਕਰਦਿਆਂ ਕਿਹਾ ਕਿ ਇਹ ਉਮੀਦਵਾਰ ਪਾਰਟੀ ਦੀ ਵਿਰਾਸਤ ਬਣਾਈ ਰੱਖਣਗੇ ਅਤੇ ਹਰ ਭਾਰਤੀ ਦੀ ਹੱਕਾਂ ਦੀ ਰਾਖੀ ਕਰਨਗੇ | ਪੱਛਮੀ ਬੰਗਾਲ ਸਮੇਤ 10 ਰਾਜਾਂ ਦੀਆਂ ਕੁੱਲ 37 ਸੀਟਾਂ 'ਤੇ ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਕੀਤਾ ਹੈ | ਇਨ੍ਹਾਂ ਸੀਟਾਂ 'ਤੇ 16 ਮਾਰਚ ਨੂੰ ਵੋਟਿੰਗ ਹੋਵੇਗੀ | ਪੱਛਮੀ ਬੰਗਾਲ ਤੋਂ 2026 'ਚ ਰਾਜ ਸਭਾ ਦੀਆਂ 5 ਸੀਟਾਂ ਖ਼ਾਲੀ ਹੋ ਰਹੀਆਂ ਹਨ | ਇਨ੍ਹਾਂ 'ਚੋਂ 4 ਸੀਟਾਂ ਤਿ੍ਣਮੂਲ ਕੋਲ ਸਨ | ਤਿ੍ਣਮੂਲ ਕਾਂਗਰਸ ਦੇ ਉਮੀਦਵਾਰਾਂ 'ਚੋਂ ਬਾਬੁਲ ਸੁਪਰੀਓ ਮੋਦੀ ਸਰਕਾਰ 'ਚ ਸਾਬਕਾ ਕੇਂਦਰੀ ਮੰਤਰੀ ਰਹਿ ਚੁੱਕੇ ਹਨ ਅਤੇ ਸਤੰਬਰ 2021 'ਚ ਟੀ. ਐਮ. ਸੀ. 'ਚ ਸ਼ਾਮਿਲ ਹੋ ਗਏ ਹਨ | ਹੁਣ ਉਹ ਮਮਤਾ ਸਰਕਾਰ 'ਚ ਮੰਤਰੀ ਹਨ | ਰਾਜੀਵ ਕੁਮਾਰ ਸੂਬੇ ਦੇ ਡੀ. ਜੀ. ਪੀ. ਰਹੇ ਹਨ | ਮੇਨਕਾ ਗੁਰੂਸਵਾਮੀ ਸੁਪਰੀਮ ਕੋਰਟ ਦੀ ਸੀਨੀਅਰ ਐਡਵੋਕੇਟ ਹਨ | ਜਦਕਿ ਕੋਇਲ ਮਲਿਕ ਇਕ ਮਸ਼ਹੂਰ ਅਦਾਕਾਰਾ ਹਨ |


ਪਿਛਲੀ ਖ਼ਬਰ ਰਾਹੁਲ ਗਾਂਧੀ ਨੇ ਵਿੱਤ ਮੰਤਰੀ ਨੂੰ ਸਾਬਕਾ ਫ਼ੌਜੀਆਂ ਦੇ ਹੱਕ 'ਚ ਲਿਖੀ ਚਿੱਠੀ <br/> ਅਗਲੀ ਖ਼ਬਰ ਮੇਰਠ ਜੀ.ਐਸ.ਟੀ. ਘੁਟਾਲੇ ਦੇ ਤਾਰ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਨਾਲ ਜੁੜੇ 70 ਕਰੋੜ ਰੁਪਏ ਦੇ ਫ਼ਰਜ਼ੀ ਬਿਲਿੰਗ ਘੁਟਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।