ਜੈਪੁਰ, 28 ਫਰਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਅਜਮੇਰ ਤੋਂ ਹਿਊਮਨ ਪੈਪੀਲੋਮਾ ਵਾਇਰਸ (ਐਚ.ਪੀ.ਵੀ.) ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ਦੌਰਾਨ ਕਰਵਾਏ ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਕਾਂਗਰਸ ਪਾਰਟੀ ਨੂੰ ਉਸਦੇ ਮਾੜੇ ਕੰਮਾਂ ਲਈ ਕਦੇ ਮੁਆਫ਼ ਨਹੀਂ ਕਰੇਗਾ | ਕਾਂਗਰਸ ਦੇਸ਼ ਭਰ ਵਿਚ ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਹੀ ਹੈ ਅਤੇ ਗੁੱਸੇ ਵਿਚ ਆ ਕੇ ਇਹ ਭਾਰਤ ਨੂੰ ਬਦਨਾਮ ਕਰਕੇ ਬਦਲਾ ਲੈ ਰਹੀ ਹੈ | ਕਾਂਗਰਸ ਕਦੇ ਆਈ.ਐਨ.ਸੀ. (ਇੰਡੀਅਨ ਨੈਸ਼ਨਲ ਕਾਂਗਰਸ) ਸੀ | ਹੁਣ, ਆਈ.ਐਨ.ਸੀ. ਨਹੀਂ ਰਹੀ | ਅੱਜ, ਇਹ ਐਮ.ਐਮ.ਸੀ. (ਮੁਸਲਿਮ ਲੀਗ ਮਾਓਵਾਦੀ ਕਾਂਗਰਸ) ਬਣ ਗਈ ਹੈ | ਪ੍ਰਧਾਨ ਮੰਤਰੀ ਮੋਦੀ ਅਜਮੇਰ ਦੇ ਕਾਇਆਡ ਵਿਸ਼ਰਾਮਸਥਲੀ ਵਿਖੇ ਅੱਜ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ¢ ਇਸ ਤੋਂ ਪਹਿਲਾਂ, ਮੁਹਿੰਮ ਦੀ ਸ਼ੁਰੂਆਤ ਵਿਚ ਮਨੀਸ਼ਾ ਰਾਵਤ, ਭੂਮਿਕਾ, ਪੂਰਵੀ ਅਗਰਵਾਲ, ਚੰਚਲ ਅਤੇ ਚਿਦਿਆ ਮੇਘਵੰਸ਼ੀ ਨੂੰ ਟੀਕਾਕਰਨ ਕੀਤਾ ਗਿਆ | ਟੀਕਾਕਰਨ ਮੁਹਿੰਮ ਦÏਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੇਕ ਲੜਕੀ ਤੋਂ ਟੀਕਾਕਰਨ ਬਾਰੇ ਪੁੱਛਿਆ | ਉਨ੍ਹਾਂ ਇਹ ਵੀ ਪੁੱਛਿਆ ਕਿ ਇਹ ਟੀਕਾ ਕਿਉਂ ਲਗਾਇਆ ਜਾਂਦਾ ਹੈ¢