ਚੰਡੀਗੜ੍ਹ, 1 ਮਾਰਚ (ਕਪਿਲ ਵਧਵਾ)-ਮੱਧ ਪੂਰਬ ਵਿਚ ਈਰਾਨ ਅਤੇ ਇਜ਼ਰਾਇਲ ਦਰਮਿਆਨ ਬਣੇ ਤਣਾਅਪੂਰਨ ਹਾਲਾਤਾਂ ਦਾ ਅਸਰ ਵਿਸ਼ਵ ਪੱਧਰ 'ਤੇ ਹਵਾਈ ਸੇਵਾਵਾਂ 'ਤੇ ਵੀ ਪਿਆ ਹੈ | ਸੁਰੱਖਿਆ ਕਾਰਨਾਂ ਕਰਕੇ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਵਲੋਂ ਮੱਧ ਪੂਰਬ ਵੱਲ ਜਾਣ ਵਾਲੀਆਂ ਉਡਾਨਾਂ ਅਸਥਾਈ ਤੌਰ 'ਤੇ ਰੱਦ ਜਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ | ਇਸ ਸਥਿਤੀ ਦਾ ਪ੍ਰਭਾਵ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ 'ਤੇ ਵੀ ਸਾਫ਼ ਦੇਖਣ ਨੂੰ ਮਿਲਿਆ | ਸਨਿਚਰਵਾਰ ਰਾਤ ਤੋਂ ਲੈ ਕੇ ਹੁਣ ਤੱਕ ਤਮਾਮ ਆਗਮਨ ਤੇ ਰਵਾਨਗੀ ਉਡਾਣਾਂ ਰੱਦ ਰਹੀਆਂ |