26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਾਕਿ 'ਚ ਸ੍ਰੀ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਨਾਲ ਸੰਬੰਧਿਤ ਯਾਦਗਾਰ ਅੰਦਰ ਸੁੱਟਿਆ ਜਾ ਰਿਹਾ ਕੂੜਾ <br/>

ਅਜੀਤ ਡੈਸਕ 02-03-2026
ਅੰਮਿ੍ਤਸਰ, 1 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਫ਼ੈਸਲਾਬਾਦ 'ਚ ਮੌਜੂਦ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨਾਲ ਸੰਬੰਧਿਤ ਯਾਦਗਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 'ਕੂੜਾ-ਘਰ' 'ਚ ਤਬਦੀਲ ਹੋ ਚੁਕੀ ਹੈ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਸ੍ਰੀ ਨਨਕਾਣਾ ਸਾਹਿਬ ਤੋਂ 55 ਕਿੱਲੋਮੀਟਰ ਦੂਰ ਫ਼ੈਸਲਾਬਾਦ (ਪੁਰਾਣਾ ਨਾਂਅ ਲਾਇਲਪੁਰ) ਦੇ 204 ਆਰ. ਬੀ. ਚੱਕ 'ਚ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਅੱਜ ਵੀ ਚੰਗੀ ਹਾਲਤ 'ਚ ਮੌਜੂਦ ਹੈ, ਪਰ ਕਬਜ਼ਾਧਾਰੀਆਂ ਵਲੋਂ ਇਸ ਦੇ ਮੁੱਖ ਦਰਵਾਜ਼ੇ ਤੋਂ ਇਲਾਵਾ ਬਾਕੀ ਸਭ ਖਿੜਕੀਆਂ ਝਰੋਖੇ ਪੱਕੇ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ | ਇਸ ਦੇ ਅੰਦਰ-ਬਾਹਰ ਦੀਆਂ ਕੰਧਾਂ 'ਤੇ ਉੱਕਰੀਆਂ ਗੁਰਬਾਣੀ ਦੀਆਂ ਪਵਿੱਤਰ ਪੰਕਤੀਆਂ ਅੱਜ ਵੀ ਆਸਾਨੀ ਨਾਲ ਪੜ੍ਹੀਆਂ ਜਾ ਸਕਦੀਆਂ ਹਨ | ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਇਹ ਗੁਰਦੁਆਰਾ ਫ਼ੈਸਲਾਬਾਦ ਦੇ ਘੰਟਾ-ਘਰ (ਸ਼ਹਿਰੀ ਇਲਾਕਾ) ਚੌਕ ਤੋਂ ਸਿਰਫ਼ 4-5 ਕਿੱਲੋਮੀਟਰ ਦੀ ਦੂਰੀ 'ਤੇ ਮੌਜੂਦ ਹੈ | ਗੁਰਦੁਆਰਾ ਸਾਹਿਬ 'ਚ ਨਿਸ਼ਾਨ ਸਾਹਿਬ ਵਾਲਾ ਥੜ੍ਹਾ, ਪ੍ਰਕਾਸ਼ ਅਸਥਾਨ, ਦੀਵਾਨ ਹਾਲ, ਜੋੜਾ ਘਰ ਅਤੇ ਲੰਗਰ-ਘਰ ਅੱਜ ਵੀ ਮੌਜੂਦ ਹਨ, ਪਰ ਰੱਖ-ਰਖਾਅ ਦੀ ਘਾਟ ਕਾਰਨ ਉੱਥੇ ਹਰ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ | ਉਨ੍ਹਾਂ ਨੇ ਦੱਸਿਆ ਕਿ ਵੰਡ ਤੋਂ ਲੰਬਾ ਸਮਾਂ ਬਾਅਦ ਤੱਕ ਗੁਰਦੁਆਰੇ ਦੀ ਇਮਾਰਤ ਨੂੰ ਪਿੰਡ ਵਾਲੇ ਜੰਞ-ਘਰ ਵਜੋਂ ਵਰਤਦੇ ਰਹੇ ਅਤੇ ਇਸੇ ਇਮਾਰਤ 'ਚ ਪਿੰਡ ਦੇ ਪਟਵਾਰੀ ਦਾ ਦਫ਼ਤਰ ਵੀ ਕਾਇਮ ਰਿਹਾ |

ਪਿਛਲੀ ਖ਼ਬਰ ਏ.ਐਫ.ਸੀ. ਵਲੋਂ ਵੈਸਟ ਜ਼ੋਨ ਚੈਂਪੀਅਨਜ਼ ਲੀਗ ਮੈਚ ਮੁਲਤਵੀ ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 40ਵਾਂ ਦਿਨ ਪੰਜਾਬ ਪੁਲਿਸ ਵਲੋਂ 499 ਥਾਈਾ ਛਾਪੇਮਾਰੀ, 179 ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।