26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਏ.ਐਫ.ਸੀ. ਵਲੋਂ ਵੈਸਟ ਜ਼ੋਨ ਚੈਂਪੀਅਨਜ਼ ਲੀਗ ਮੈਚ ਮੁਲਤਵੀ

ਅਜੀਤ ਡੈਸਕ 02-03-2026
ਕੁਆਲਾਲੰਪੁਰ, 1 ਮਾਰਚ (ਇੰਟ.)-ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ (ਏ.ਐਫ.ਸੀ.) ਨੇ ਇਰਾਨ 'ਤੇ ਅਮਰੀਕਾ ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਇਸ ਹਫ਼ਤੇ ਪੱਛਮੀ ਏਸ਼ੀਆ 'ਚ ਹੋਣ ਵਾਲੇ ਮਹਾਂਦੀਪੀ ਕਲੱਬ ਚੈਂਪੀਅਨਸ਼ਿਪ ਪਲੇਆਫ ਮੈਚ ਮੁਲਤਵੀ ਕਰ ਦਿੱਤੇ ਹਨ | ਏਸ਼ੀਅਨ ਫੁੱਟਬਾਲ ਦੀ ਪ੍ਰਬੰਧਕ ਸੰਸਥਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਪੱਛਮੀ ਜ਼ੋਨ 'ਚ ਸੋਮਵਾਰ ਤੇ ਮੰਗਲਵਾਰ ਨੂੰ ਹੋਣ ਵਾਲੇ ਏ.ਐਫ.ਸੀ. ਚੈਂਪੀਅਨਜ਼ ਲੀਗ ਏਲੀਟ ਰਾਊਾਡ ਆਫ 16 ਮੈਚਾਂ ਨੂੰ ਮੁੜ ਤਹਿ ਕੀਤਾ ਜਾਵੇਗਾ | ਪੱਛਮੀ ਜ਼ੋਨ 'ਚ ਮੰਗਲਵਾਰ ਤੇ ਬੁੱਧਵਾਰ ਨੂੰ ਹੋਣ ਵਾਲੇ ਏ.ਐਫ.ਸੀ. ਚੈਂਪੀਅਨਜ਼ ਲੀਗ 2 ਤੇ ਏ.ਐਫ.ਸੀ. ਚੈਲੇਂਜ ਲੀਗ ਕੁਆਰਟਰ ਫਾਈਨਲ ਮੈਚਾਂ ਨੂੰ ਵੀ ਮੁਲਤਵੀ ਕਰ ਦਿੱਤਾ ਜਾਵੇਗਾ | ਕੋਈ ਨਵੀਂ ਤਾਰੀਖ਼ਾਂ ਨਿਰਧਾਰਤ ਨਹੀਂ ਕੀਤੀਆਂ ਗਈਆਂ ਹਨ | ਜ਼ਿਕਰਯੋਗ ਹੈ ਕਿ ਮਸ਼ਹੂਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦਾ ਸਾਊਦੀ ਕਲੱਬ ਅਲ ਨਾਸਰ ਏਸ਼ੀਅਨ ਚੈਂਪੀਅਨਜ਼ ਲੀਗ 2 ਮੁਕਾਬਲੇ 'ਚ ਹਿੱਸਾ ਲੈ ਰਿਹਾ ਹੈ |

ਪਿਛਲੀ ਖ਼ਬਰ ਪ੍ਰਭੂਸੱਤਾ ਸੰਪੰਨ ਦੇਸ਼ ਦੇ ਆਗੂ ਦੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਦੀ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ-ਪਿ੍ਯੰ... ਅਗਲੀ ਖ਼ਬਰ ਪਾਕਿ 'ਚ ਸ੍ਰੀ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਨਾਲ ਸੰਬੰਧਿਤ ਯਾਦਗਾਰ ਅੰਦਰ ਸੁੱਟਿਆ ਜਾ ਰਿਹਾ ਕੂੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।