26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅਫ਼ਗਾਨ ਹਮਲੇ 'ਚ ਲਸ਼ਕਰ-ਏ-ਤਾਇਬਾ ਅਤੇ ਆਈ. ਐੱਸ. ਕੇ. ਪੀ. ਦੇ ਸਾਂਝੇ ਟਿਕਾਣੇ ਤਬਾਹ <br/>

ਅਜੀਤ ਡੈਸਕ 02-03-2026
ਅੰਮਿ੍ਤਸਰ, 1 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਚੱਲ ਰਹੇ ਟਕਰਾਅ 'ਚ ਅਫ਼ਗਾਨ ਫ਼ੌਜ ਨੇ ਡੁਰੰਡ ਲਾਈਨ ਦੇ ਨਾਲ ਪਾਕਿਸਤਾਨੀ ਫ਼ੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਕਾਰਵਾਈ ਕੀਤੀ ਹੈ | ਇਸ ਕਾਰਵਾਈ ਨਾਲ ਤਾਲਿਬਾਨ ਨੇ ਖ਼ੈਬਰ ਪਖਤੂਨਖਵਾ ਸੂਬੇ ਦੇ ਖ਼ੈਬਰ ਜ਼ਿਲ੍ਹੇ ਦੇ ਸੁਰਘਰ ਖੇਤਰ 'ਚ ਇਕ ਵੱਡੀ ਅਫ਼ਗਾਨ ਸਫਲਤਾ ਦਰਜ ਕੀਤੀ | ਅਫ਼ਗਾਨ ਸੁਰੱਖਿਆ ਅਧਿਕਾਰੀਆਂ ਦੇ ਅਨੁਸਾਰ ਉਕਤ ਕਾਰਵਾਈ ਦੇ ਚੱਲਦਿਆਂ ਪਾਕਿਸਤਾਨ ਆਧਾਰਿਤ ਅੱਤਵਾਦੀ ਸਮੂਹਾਂ ਲਸ਼ਕਰ-ਏ-ਤਾਇਬਾ ਅਤੇ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈ. ਐੱਸ. ਕੇ. ਪੀ.) ਦੇ ਸਾਂਝੇ ਟਿਕਾਣੇ ਤਬਾਹ ਕੀਤੇ ਗਏ | ਇਸ ਕਾਰਵਾਈ ਦੀ ਖ਼ਾਸ ਵਿਸ਼ੇਸ਼ਤਾ ਤਾਲਿਬਾਨ ਵਲੋਂ ਵਰਤੀ ਗਈ ਤਕਨਾਲੋਜੀ ਦੱਸੀ ਜਾ ਰਹੀ ਹੈ | ਇਹ ਹਮਲਾ ਇਕ ਅਤਿਆਧੁਨਿਕ ਓ. ਟੀ. ਐੱਸ. ਏ. ਸੀ. ਪਲੇਟਫ਼ਾਰਮ ਨਾਲ ਲੈਸ ਮੋਰਟਾਰ-ਮਾਊਾਟਿਡ ਡਰੋਨ ਦੀ ਵਰਤੋਂ ਕਰਕੇ ਕੀਤਾ ਗਿਆ | ਇਸ ਹਮਲੇ ਨੇ ਉਸ ਅੱਤਵਾਦੀ ਅੱਡੇ ਨੂੰ ਢਹਿ-ਢੇਰੀ ਕਰ ਦਿੱਤਾ ਜਿੱਥੋਂ ਅਫ਼ਗਾਨਿਸਤਾਨ 'ਤੇ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਸੀ | ਅਫ਼ਗਾਨ ਰੱਖਿਆ ਮੰਤਰਾਲੇ ਦੇ ਅਨੁਸਾਰ ਇਹ ਕਾਰਵਾਈ ਭਾਰਤੀ ਮਿਆਰੀ ਸਮੇਂ ਮੁਤਾਬਿਕ ਰਾਤ 9 ਵਜੇ ਤੋਂ ਸਵੇਰੇ 1 ਵਜੇ ਤੱਕ ਚੱਲੀ | ਇਸ ਕਾਰਵਾਈ ਦੌਰਾਨ ਡੁਰੰਡ ਲਾਈਨ ਦੇ ਨਾਲ-ਨਾਲ ਕਈ ਮੋਰਚਿਆਂ 'ਤੇ ਇੱਕੋ ਸਮੇਂ ਹਮਲਾ ਕੀਤਾ ਗਿਆ | ਇਹ ਕਾਰਵਾਈਆਂ ਪਕਤੀਆ-ਕੁਰਮ, ਕੁਨਾਰ-ਬਾਜੌਰ, ਨੰਗਰਹਾਰ-ਤੋਰਖਮ, ਖੋਸਤ-ਮੀਰਾਂਸ਼ਾਹ ਅਤੇ ਨਾਲ ਲੱਗਦੇ ਪਕਤਿਕਾ-ਦੱਖਣੀ ਵਜ਼ੀਰਸਤਾਨ ਖੇਤਰਾਂ 'ਚ ਕੀਤੀਆਂ ਗਈਆਂ | ਇਸ ਕਾਰਵਾਈ 'ਚ ਪਾਕਿਸਤਾਨ ਦੇ ਫ਼ੌਜੀ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਹੋਇਆ | ਅਫ਼ਗਾਨਿਸਤਾਨ ਦੇ ਅਨੁਸਾਰ ਹਮਲੇ ਦਾ ਮੁੱਖ ਉਦੇਸ਼ ਡੁਰੰਡ ਲਾਈਨ ਦੇ ਨਾਲ ਪਾਕਿ ਦੇ ਫ਼ੌਜੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸੀ | ਪਾਕਿਸਤਾਨ ਨੇ ਤੋਪਖ਼ਾਨੇ ਦੀ ਗੋਲੀਬਾਰੀ ਨਾਲ ਜਵਾਬ ਦਿੱਤਾ, ਜਿਸ ਨਾਲ ਪੂਰੇ ਖੇਤਰ 'ਚ ਤਣਾਅ ਵਧ ਗਿਆ | ਅਫ਼ਗਾਨਿਸਤਾਨ ਨੇ ਸਪੱਸ਼ਟ ਕੀਤਾ ਹੈ ਕਿ ਆਈ. ਐੱਸ. ਕੇ. ਪੀ. ਅਤੇ ਤਾਲਿਬਾਨ ਵਿਚਕਾਰ ਸਖ਼ਤ ਦੁਸ਼ਮਣੀ ਹੈ | ਤਾਲਿਬਾਨ ਦਾ ਇੱਕੋ ਇਕ ਟੀਚਾ ਅਫ਼ਗਾਨਿਸਤਾਨ ਦੇ ਅੰਦਰ ਇਸਲਾਮੀ ਸ਼ਾਸਨ ਸਥਾਪਤ ਕਰਨਾ ਹੈ, ਜਦੋਂ ਕਿ ਆਈ. ਐੱਸ. ਕੇ. ਪੀ. ਇਕ ਵਿਸ਼ਵ-ਵਿਆਪੀ ਖ਼ਲੀਫ਼ਾ ਦਾ ਸੁਪਨਾ ਵੇਖਦਾ ਹੈ | ਤਾਲਿਬਾਨ ਬੁਲਾਰੇ ਅਨੁਸਾਰ ਆਈ. ਐੱਸ. ਕੇ. ਪੀ. ਪਾਕਿਸਤਾਨੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਅਗਵਾਈ ਹੇਠ ਤਾਲਿਬਾਨ ਦੀ ਸ਼ਕਤੀ ਨੂੰ ਚੁਣੌਤੀ ਦੇਣ ਲਈ ਨਾਗਰਿਕਾਂ ਅਤੇ ਮਸਜਿਦਾਂ 'ਤੇ ਆਤਮਘਾਤੀ ਹਮਲੇ ਕਰਦਾ ਹੈ | ਪਾਕਿ ਸਰਕਾਰ ਬਲੋਚ ਵੱਖਵਾਦੀਆਂ ਨੂੰ ਕਮਜ਼ੋਰ ਕਰਨ ਲਈ ਵੀ ਆਈ. ਐੱਸ. ਕੇ. ਪੀ. ਦੀ ਵਰਤੋਂ ਕਰ ਰਹੀ ਹੈ |

ਪਿਛਲੀ ਖ਼ਬਰ ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਅੱਜ ਤੋਂ ਹੋਵੇਗਾ ਆਰੰਭ <br/> ਅਗਲੀ ਖ਼ਬਰ ਨਿਰਮਲ ਭੇਖ ਸੰਤ ਸਮਾਜ ਵਲੋਂ ਅੱਜ ਸਜਾਇਆ ਜਾਵੇਗਾ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।