09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਦੁਬਈ 'ਚ ਫਸਿਆ ਨਵ-ਵਿਆਹਿਆ ਜੋੜਾ

ਅਜੀਤ ਡੈਸਕ 03-03-2026

ਸਰਦੂਲਗੜ੍ਹ, 2 ਮਾਰਚ (ਜੀ.ਐਮ.ਅਰੋੜਾ)-ਇਜ਼ਰਾਈਲ ਤੇ ਈਰਾਨ ਦੀ ਜੰਗ ਕਾਰਨ ਦੁਬਈ ਘੁੰਮਣ ਗਿਆ ਸਰਦੂਲਗੜ੍ਹ ਦਾ ਨਵ ਵਿਆਹਿਆ ਜੋੜਾ ਉਡਾਣ ਰੱਦ ਹੋਣ ਕਾਰਨ ਦੁਬਈ ਵਿਚ ਫਸ ਗਿਆ | ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਵਾਸੀ ਸਰਦੂਲਗੜ੍ਹ ਦਾ ਲੰਘੀ 22 ਫਰਵਰੀ ਨੂੰ ਵਿਆਹ ਹੋਇਆ ਸੀ, ਜੋ 27 ਫਰਵਰੀ ਨੂੰ ਦੁਬਈ ਘੁੰਮਣ ਲਈ ਚਲੇ ਗਏ, ਜਿਨ੍ਹਾਂ ਦੀ 3 ਮਾਰਚ ਨੂੰ ਵਾਪਸੀ ਸੀ ਪਰ ਜੰਗ ਲੱਗਣ ਕਾਰਨ ਉਡਾਣ ਰੱਦ ਹੋ ਗਈ, ਜਿਸ ਕਰਕੇ ਉਹ ਉੱਥੇ ਹੀ ਫਸ ਗਏ | ਲੜਕੇ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਦੋਵੇਂ ਸੁਰੱਖਿਅਤ ਹਨ | ਉਨ੍ਹਾਂ ਭਾਰਤ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁੱਤਰ ਤੇ ਨੰੂਹ ਨੂੰ ਸੁਰੱਖਿਅਤ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ |

ਪਿਛਲੀ ਖ਼ਬਰ ਖ਼ਾਲਸਾਈ ਜਾਹੋ ਜਲਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਆਰੰਭ <br/> ਅਗਲੀ ਖ਼ਬਰ ਉਡਾਣਾਂ ਰੱਦ ਹੋਣ ਦੇ ਚੱਲਦਿਆਂ ਵਿਦੇਸ਼ਾਂ 'ਚ ਭਾਰਤੀ ਫਸੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।