08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਘੁੰਮਣ ਗਏ ਬਠਿੰਡਾ ਦੇ ਦੋ ਨੌਜਵਾਨ ਦੁਬਈ ਵਿਚ ਫਸੇ, ਮੰਗੀ ਮਦਦ

ਅਜੀਤ ਡੈਸਕ 03-03-2026
ਬਠਿੰਡਾ, 2 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜੰਗ ਕਾਰਨ ਮੱਧ-ਪੂਰਬ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ¢ ਸੁਰੱਖਿਆ ਕਾਰਨਾਂ ਕਰਕੇ ਕਈ ਦੇਸ਼ਾਂ ਦੀਆਂ ਅੰਤਰ-ਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ | ਬਠਿੰਡਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਦਰਪਨ ਬਾਂਸਲ ਅਤੇ ਅਵਨੀਸ਼ ਗੋਇਲ ਨੇ ਇਕ ਵੀਡੀਓ ਜਾਰੀ ਕਰਕੇ ਦੁਬਈ ਵਿਚ ਫਸੇ ਹੋਣ ਕਰਕੇ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ ¢ ਉਨ੍ਹਾਂ ਦੱਸਿਆ ਕਿ ਉਹ 27 ਫਰਵਰੀ ਤੋਂ 4 ਮਾਰਚ ਤੱਕ ਘੁੰਮਣ-ਫਿਰਨ ਲਈ ਦੁਬਈ ਗਏ ਸਨ ਤੇ ਉਨ੍ਹਾਂ ਦੀ 4 ਮਾਰਚ ਨੂੰ ਵਾਪਸੀ ਸੀ ¢ ਪਰ ਅਚਾਨਕ ਜੰਗੀ ਹਾਲਾਤ ਬਣ ਜਾਣ ਕਾਰਨ ਉਨ੍ਹਾਂ ਦੀ ਵਾਪਸੀ ਵਾਲੀ ਉਡਾਣ ਰੱਦ ਹੋ ਗਈ ¢ ਦਰਪਨ ਤੇ ਅਵਨੀਸ਼ ਨੇ ਕੇਂਦਰ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਸਮੇਤ ਫਸੇ ਹੋਏ ਹੋਰ ਭਾਰਤੀ ਨਾਗਰਿਕਾਂ ਨੂੰ ਜਲਦੀ ਤੇ ਸੁਰੱਖਿਅਤ ਤਰੀਕੇ ਨਾਲ ਵਾਪਸ ਦੇਸ਼ ਲਿਆਂਦਾ ਜਾਵੇ ¢

ਪਿਛਲੀ ਖ਼ਬਰ ਪੰਜਾਬ ਨੂੰ ਊਨੀ ਅਤੇ ਫੈਂਸੀ ਧਾਗੇ ਦੇ ਕਾਰੋਬਾਰ ਵਿਚ 750 ਕਰੋੜ ਰੁਪਏ ਦਾ ਨਿਵੇਸ਼ ਹਾਸਿਲ ਹੋਇਆ: ਸੰਜੀਵ ਅਰੋੜਾ <br/>... ਅਗਲੀ ਖ਼ਬਰ ਹੁਣ ਬੇਸਹਾਰਾ ਪਸ਼ੂਆਂ ਕਰਕੇ ਵਾਪਰੀ ਘਟਨਾ 'ਚ ਖੇਤਰ ਨਾਲ ਸੰਬੰਧਿਤ ਵਿਭਾਗ ਦੇਵੇਗਾ ਪੀੜਤ ਨੂੰ ਮੁਆਵਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।