13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ ਨੂੰ ਤੋਸ਼ਾਖ਼ਾਨਾ ਮਾਮਲੇ 'ਚ ਮਿਲੀ ਜ਼ਮਾਨਤ

ਅਜੀਤ ਡੈਸਕ 04-03-2026

ਅਦਾਲਤ ਨੇ 5 ਹੋਰ ਮਾਮਲਿਆਂ 'ਚ ਜ਼ਮਾਨਤ ਅਰਜ਼ੀਆਂ ਨੂੰ ਦਿੱਤੀ ਮਨਜ਼ੂਰੀ
ਅੰਮਿ੍ਤਸਰ, 3 ਮਾਰਚ (ਸੁਰਿੰਦਰ ਕੋਛੜ)-ਇਸਲਾਮਾਬਾਦ ਦੀ ਇਕ ਅਦਾਲਤ ਨੇ ਤੋਸ਼ਾਖ਼ਾਨਾ ਜਾਅਲੀ ਰਸੀਦ ਮਾਮਲੇ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੰਸਥਾਪਕ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਜ਼ਮਾਨਤ ਦੇ ਦਿੱਤੀ ਹੈ | ਇਮਰਾਨ ਖ਼ਾਨ ਨੂੰ 5 ਹੋਰ ਮਾਮਲਿਆਂ ਵਿਚ ਵੀ ਜ਼ਮਾਨਤ ਦਿੱਤੀ ਗਈ ਹੈ, ਜਿਨ੍ਹਾਂ 'ਚ ਕਤਲ ਦੀ ਕੋਸ਼ਿਸ਼ ਅਤੇ ਫ਼ੌਜ ਨੂੰ ਬਦਨਾਮ ਕਰਨ ਨਾਲ ਸੰਬੰਧਿਤ ਮਾਮਲੇ ਸ਼ਾਮਿਲ ਹਨ | ਇਸ ਮਾਮਲੇ ਬਾਰੇ ਦਰਜ ਐੱਫ. ਆਈ. ਆਰ. 'ਚ ਇਮਰਾਨ ਖ਼ਾਨ ਅਤੇ ਬੁਸ਼ਰਾ ਖ਼ਿਲਾਫ਼ ਤੋਸ਼ਾਖ਼ਾਨਾ ਤੋਂ ਮਹਿੰਗੀਆਂ ਘੜੀਆਂ ਅਤੇ ਹੋਰ ਸਾਮਾਨ ਦੀ ਵਿੱਕਰੀ ਦੀਆਂ ਜਾਅਲੀ ਰਸੀਦਾਂ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ | ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਹੰਮਦ ਅਫ਼ਜ਼ਲ ਮਜੂਕਾ ਨੇ ਵੇਖਿਆ ਕਿ ਇਸਤਗਾਸਾ ਪੱਖ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਵਿਰੁੱਧ ਸਬੂਤ ਪੇਸ਼ ਕਰਨ 'ਚ ਅਸਫਲ ਰਿਹਾ | ਅਦਾਲਤ ਨੇ 50,000 ਰੁਪਏ ਦੇ ਜ਼ਮਾਨਤੀ ਬਾਂਡਾਂ 'ਤੇ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ | ਜੱਜ ਮਜੂਕਾ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਪੰਜ ਹੋਰ ਮਾਮਲਿਆਂ 'ਚ ਜ਼ਮਾਨਤ ਦੇ ਦਿੱਤੀ ਹੈ |

ਪਿਛਲੀ ਖ਼ਬਰ ਮੁੱਖ ਮੰਤਰੀ ਫੜਨਵੀਸ ਦੇ ਸਹਿਯੋਗ ਸਦਕਾ ਸ਼ਤਾਬਦੀ ਸਮਾਗਮ ਸਫਲਤਾਪੂਰਵਕ ਸਮਾਪਤ ਅਗਲੀ ਖ਼ਬਰ ਭਾਰਤ ਇਕ ਹੋਰ ਜੰਗ ਦੀ ਕਰ ਰਿਹਾ ਤਿਆਰੀ-ਰਾਸ਼ਟਰਪਤੀ ਜ਼ਰਦਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।