26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਖਾਮੇਨੇਈ ਦੀ ਹੱਤਿਆ ਵਿਰੁੱਧ ਕਸ਼ਮੀਰ 'ਚ ਪ੍ਰਦਰਸ਼ਨ ਜਾਰੀ <br/>

ਅਜੀਤ ਡੈਸਕ 04-03-2026

ਰਾਜੌਰੀ/ਜੰਮੂ, 3 ਮਾਰਚ (ਪੀ. ਟੀ. ਆਈ.)-ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੀ ਹੱਤਿਆ ਵਿਰੁੱਧ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ¢ ਬੁਢਲ ਵਿਚ ਲੋਕ ਸ਼ੇਖ-ਉਲ-ਆਲਮ ਮਸਜਿਦ ਦੇ ਸਾਹਮਣੇ ਇਕੱਠੇ ਹੋਏ ਅਤੇ ਈਰਾਨ 'ਤੇ ਅਮਰੀਕਾ-ਇਜ਼ਰਾਈਲ ਦੀ ਸਾਂਝੀ ਫÏਜੀ ਕਾਰਵਾਈ ਦੀ ਨਿੰਦਾ ਕੀਤੀ¢ ਇਜ਼ਰਾਈਲ ਅਤੇ ਅਮਰੀਕਾ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ ਹਮਲੇ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਅਤੇ ਮੁਸਲਿਮ ਦੁਨੀਆ ਵਿਰੁੱਧ ਹਮਲਾ ਕਿਹਾ | ਸੀਨੀਅਰ ਪੀ.ਡੀ.ਪੀ. ਨੇਤਾ ਮੁਹੰਮਦ ਫਾਰੂਕ ਇਨਕਲਾਬੀ ਨੇ ਸੰਬੋਧਨ ਕੀਤਾ ਅਤੇ ਇਸ ਕਤਲੇਆਮ ਨੂੰ 'ਬਹੁਤ ਮੰਦਭਾਗਾ ਅਤੇ ਵਿਸ਼ਵ ਸ਼ਾਂਤੀ ਲਈ ਖ਼ਤਰਨਾਕ' ਕਿਹਾ¢ ਰਾਜÏਰੀ ਦੇ ਮੁੱਖ ਕਸਬੇ ਵਿਚ ਮੁਸਲਿਮ ਨÏਜਵਾਨਾਂ ਨੇ 'ਈਰਾਨ ਏਕਤਾ ਮਾਰਚ' ਕੱਢਿਆ | ਪ੍ਰਦਰਸ਼ਨਕਾਰੀ ਬੇਲਾ ਰੋਡ 'ਤੇ ਇਕੱਠੇ ਹੋਏ ਅਤੇ ਸ਼ਹਿਰ ਵਿਚ ਮਾਰਚ ਕੀਤਾ ਅਤੇ ਅਮਰੀਕਾ ਤੇ ਇਜ਼ਰਾਈਲ ਵਿਰੁੱਧ ਨਾਅਰੇਬਾਜ਼ੀ ਕੀਤੀ | ਜ਼ਿਲ੍ਹੇ ਦੇ ਕੋਟਰਾਂਕਾ 'ਚ ਵੀ ਵਿਰੋਧ ਪ੍ਰਦਰਸ਼ਨ ਹੋਏ |

ਪਿਛਲੀ ਖ਼ਬਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਵਕੀਲ 'ਤੇ ਗੋਲੀਬਾਰੀ ਮਾਮਲੇ 'ਚ ਦੋ ਗਿ੍ਫ਼ਤਾਰ <br/> ਅਗਲੀ ਖ਼ਬਰ ਭਾਰਤੀ ਯੂਥ ਕਾਂਗਰਸ ਦੇ ਮੁਖੀ ਉਦੈ ਭਾਨੂ ਰਿਹਾਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।