26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਲਾਰੈਂਸ ਬਿਸ਼ਨੋਈ ਨਾਲ ਜੁੜੇ ਵਕੀਲ 'ਤੇ ਗੋਲੀਬਾਰੀ ਮਾਮਲੇ 'ਚ ਦੋ ਗਿ੍ਫ਼ਤਾਰ <br/>

ਅਜੀਤ ਡੈਸਕ 04-03-2026
ਨਵੀਂ ਦਿੱਲੀ, 3 ਮਾਰਚ (ਪੀ. ਟੀ. ਆਈ.)-ਦਿੱਲੀ ਪੁਲਿਸ ਨੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਦੀਪਕ ਖੱਤਰੀ ਦੀ ਕਾਰ 'ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਰੋਹਿਤ ਸੋਲੰਕੀ ਸਮੇਤ 2 ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਹ ਗਿ੍ਫ਼ਤਾਰੀ 25 ਫ਼ਰਵਰੀ ਦੀ ਰਾਤ ਨੂੰ ਉੱਤਰੀ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਵਿਚ ਸਥਿਤ ਮਰਘਾਟ ਵਾਲੇ ਹਨੂਮਾਨ ਮੰਦਰ ਨੇੜੇ ਹੋਏ ਹਮਲੇ ਤੋਂ ਇੱਕ ਹਫ਼ਤੇ ਬਾਅਦ ਹੋਈ | ਹੈ | ਜੁਆਇੰਟ ਕਮਿਸ਼ਨਰ ਆਫ਼ ਪੁਲਿਸ (ਕੇਂਦਰੀ) ਮਧੁਰ ਵਰਮਾ ਨੇ ਦੱਸਿਆ ਕਿ ਰੋਹਿਤ ਸੋਲੰਕੀ ਨੂੰ ਥਾਈਲੈਂਡ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ 2 ਮਾਰਚ ਨੂੰ ਦਿੱਲੀ ਹਵਾਈ ਅੱਡੇ 'ਤੇ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਅਨੁਸਾਰ ਸੋਲੰਕੀ 25 ਫਰਵਰੀ ਦੇਰ ਰਾਤ ਨੂੰ ਹੋਏ ਹਮਲੇ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅੰਜਾਮ ਦੇਣ ਵਿਚ ਸ਼ਾਮਲ ਸੀ¢ ਇੱਕ ਸਮਾਨਾਂਤਰ ਕਾਰਵਾਈ ਵਿਚ ਅਪਰਾਧ ਸ਼ਾਖਾ ਨੇ 22 ਸਾਲਾ ਸਾਗਰ ਮਲਿਕ, ਜੋ ਕਿ ਪੂਥ ਕਲਾਂ ਦਾ ਰਹਿਣ ਵਾਲਾ ਹੈ, ਨੂੰ ਗਿ੍ਫ਼ਤਾਰ ਕੀਤਾ, ਜਿਸ ਨੇ ਕਥਿਤ ਤÏਰ 'ਤੇ ਲਾਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ, ਜਿਸ ਵਿੱਚ ਅਪਰਾਧ ਵਿੱਚ ਵਰਤਿਆ ਗਿਆ ਸਕੂਟਰ ਅਤੇ ਗੋਲੀਬਾਰੀ ਕਰਨ ਵਾਲਿਆਂ ਨੂੰ ਨਕਲੀ ਸਿਮ ਕਾਰਡ ਸ਼ਾਮਲ ਸਨ | ਉਸਦੇ ਕਬਜ਼ੇ 'ਚੋਂ ਇੱਕ ਵਿਦੇਸ਼ੀ ਪਿਸਤÏਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ¢

ਪਿਛਲੀ ਖ਼ਬਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ 'ਤੇ ਟਿਕਟ ਦੇ ਨਾਂਅ 'ਤੇ ਕਥਿਤ ਠੱਗੀ ਦੇ ਲੱਗੇ ਇਲਜ਼ਾਮ <br/> ਅਗਲੀ ਖ਼ਬਰ ਖਾਮੇਨੇਈ ਦੀ ਹੱਤਿਆ ਵਿਰੁੱਧ ਕਸ਼ਮੀਰ 'ਚ ਪ੍ਰਦਰਸ਼ਨ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।