23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕੀ ਪਾਕਿ ਵੀ ਈਰਾਨ ਵਿਰੁੱਧ ਜੰਗ 'ਚ ਹੋਵੇਗਾ ਸ਼ਾਮਿਲ? <br/>

ਅਜੀਤ ਡੈਸਕ 08-03-2026

ਅੰਮਿ੍ਤਸਰ, 7 ਮਾਰਚ (ਸੁਰਿੰਦਰ ਕੋਛੜ)-ਈਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਜੰਗ ਦਾ ਦਾਇਰਾ ਵਧਦਾ ਜਾ ਰਿਹਾ ਹੈ | ਈਰਾਨ ਵਲੋਂ ਅਮਰੀਕੀ ਫੌਜੀ ਟਿਕਾਣਿਆਂ ਦੀ ਮੇਜ਼ਬਾਨੀ ਕਰਨ ਵਾਲੇ ਯੂ.ਏ.ਈ., ਸਾਊਦੀ ਅਰਬ, ਬਹਿਰੀਨ, ਕੁਵੈਤ, ਓਮਾਨ ਅਤੇ ਇਰਾਕ ਆਦਿ ਦੇਸ਼ਾਂ 'ਤੇ ਲਗਾਤਾਰ ਮਿਜ਼ਾਈਲਾਂ ਅਤੇ ਡਰੋਨ ਦਾਗੇ ਜਾ ਰਹੇ ਹਨ | ਇਸ ਦੌਰਾਨ ਪਹਿਲਾਂ ਤੋਂ ਅਫ਼ਗਾਨਿਸਤਾਨ ਨਾਲ ਜੰਗ ਵਿਚ ਘਿਰੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਨੇ ਅਚਾਨਕ ਸਾਊਦੀ ਅਰਬ ਪਹੁੰਚ ਕੇ ਉਥੋਂ ਦੇ ਰੱਖਿਆ ਮੰਤਰੀ ਖਾਲਿਦ ਬਿਨ ਸਲਮਾਨ ਅਲ ਸਾਊਦ ਨਾਲ ਮੁਲਾਕਾਤ ਕੀਤੀ | ਇਸ ਮੁਲਾਕਾਤ ਦੀ ਕਈ ਤਰੀਕਿਆਂ ਨਾਲ ਵਿਆਖਿਆ ਕੀਤੀ ਜਾ ਰਹੀ ਹੈ, ਪਰ ਪਾਕਿਸਤਾਨ ਨੇ ਅਜੇ ਤੱਕ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਮੱਧ ਪੂਰਬ ਵਿਚ ਵਧਦੇ ਤਣਾਅ 'ਚ ਸ਼ਾਮਿਲ ਹੋਵੇਗਾ ਜਾਂ ਨਹੀਂ | ਦੱਸਣਯੋਗ ਹੈ ਕਿ ਪਾਕਿ ਨੇ ਪਿਛਲੇ ਸਾਲ ਸਾਊਦੀ ਅਰਬ ਨਾਲ ਇਕ ਸੁਰੱਖਿਆ ਸਮਝੌਤੇ 'ਤੇ ਦਸਤਖਤ ਕੀਤੇ ਸਨ ਅਤੇ ਦੋਵਾਂ ਦੇਸ਼ਾਂ ਨੇ ਹਮਲੇ ਦੀ ਸਥਿਤੀ ਵਿਚ ਫੌਜੀ ਸਹਿਯੋਗ ਦਾ ਵਾਅਦਾ ਕੀਤਾ ਸੀ | ਇਸ ਨਾਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀ ਪਾਕਿ ਈਰਾਨ ਵਿਰੁੱਧ ਫੌਜੀ ਕਾਰਵਾਈ ਵਿਚ ਸਾਊਦੀ ਅਰਬ ਨਾਲ ਸਹਿਯੋਗ ਕਰੇਗਾ | ਸਾਊਦੀ ਰੱਖਿਆ ਮੰਤਰੀ ਖਾਲਿਦ ਬਿਨ ਸਲਮਾਨ ਦੇ ਅਨੁਸਾਰ ਗੱਲਬਾਤ ਕਰਦਿਆਂ ਦੋਵਾਂ ਧਿਰਾਂ ਨੇ ਜ਼ੋਰ ਦਿੱਤਾ ਕਿ ਅਜਿਹੇ ਹਮਲੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਨੂੰ ਕਮਜ਼ੋਰ ਕਰਦੇ ਹਨ | ਮੀਟਿੰਗ ਦੌਰਾਨ ਇਹ ਵੀ ਉਮੀਦ ਜਤਾਈ ਗਈ ਕਿ ਈਰਾਨ ਸਮਝਦਾਰੀ ਵਰਤੇਗਾ ਅਤੇ ਕਿਸੇ ਵੀ ਗਲਤ ਕਾਰਵਾਈ ਤੋਂ ਬਚੇਗਾ |

ਪਿਛਲੀ ਖ਼ਬਰ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਲੜਕੀ ਦੀ ਮੌਤ <br/> ਅਗਲੀ ਖ਼ਬਰ ਮਹਿਲਾਵਾਂ ਦੇ 48 ਹਜ਼ਾਰ ਰੁਪਏ ਦਾ ਹਿਸਾਬ ਦੇਵੇ ਸਰਕਾਰ-ਜਾਖੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।