ਤਰਨ ਤਾਰਨ, 29 ਮਾਰਚ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਛੱਤੀਸਗੜ੍ਹ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਭਿਲਾਈ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਤੇ ਸਿੰਘ ਸਭਾਵਾਂ ਵਲੋਂ ਸਨਮਾਨ ਕੀਤਾ ਗਿਆ | ਸੰਗਤ ਦੇ ਇਕੱਠ ਵਿਚ ਬੋਲਦਿਆਂ ਜਸਬੀਰ ਸਿੰਘ ਚਾਹਲ ਚੇਅਰਮੈਨ ਸਿੱਖ ਪੰਚਾਇਤ ਛੱਤੀਸਗੜ੍ਹ ਨੇ ਬੋਲਦਿਆਂ ਕਿਹਾ ਕਿ ਸੰਤ ਬਾਬਾ ਸੁੱਖਾ ਸਿੰਘ ਵਲੋਂ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਅੱਗੇ ਹੋ ਕੇ ਜਿਥੇ ਟੁੱਟੇ ਹੋਏ ਪੁਲਾਂ ਨੂੰ ਬੰਨਿਆ ਗਿਆ, ਉਥੇ ਲੋੜਵੰਦ ਵਿਅਕਤੀਆਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਗਈ | ਉਨ੍ਹਾਂ ਵਲੋਂ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਵਲੋਂ ਸਾਲ 2025 ਦੇ ਪੰਜਾਬ ਹੜ੍ਹ ਪੀੜਤਾਂ ਲਈ ਰਾਹਤ ਸੇਵਾ ਰਾਸ਼ੀ ਇਕੱਠੀ ਕੀਤੀ ਸੀ | ਉਦੋਂ ਸਾਡੇ ਪਾਸੋਂ ਇਹ ਫੈਸਲਾ ਨਹੀਂ ਸੀ ਹੋ ਰਿਹਾ ਕਿ ਰਾਹਤ ਸੇਵਾ ਰਾਸ਼ੀ ਕਿਸ ਨੂੰ ਦਿੱਤੀ ਜਾਵੇ ਤਾਂ ਉਸ ਵਕਤ ਸਰਬੱਤ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਵਲੋਂ ਸਾਲ 2023 ਅਤੇ ਸਾਲ 2025 ਦੇ ਹੜ੍ਹਾਂ ਵਿਚ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਫ਼ੈਸਲਾ ਲਿਆ ਗਿਆ ਕਿ ਬਾਬਾ ਸੁੱਖਾ ਸਿੰਘ ਕੋਲ ਇਹ ਸੇਵਾ ਰਾਸ਼ੀ ਪਹੁੰਚਾਈ ਜਾਏ | ਸਿੱਖ ਪੰਚਾਇਤ ਛੱਤੀਸਗੜ੍ਹ ਅਤੇ ਸਮੂਹ ਗੁਰਦੁਆਰਾ ਕਮੇਟੀਆਂ ਤੇ ਸਿੰਘ ਸਭਾਵਾਂ ਵਲੋਂ ਬਾਬਾ ਸੁੱਖਾ ਸਿੰਘ ਵਲੋਂ ਮਾਨਵਤਾ ਦੀ ਭਲੇ ਹਿੱਤ ਕੀਤੇ ਗਏ ਮਹਾਨ ਸੇਵਾ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਛੱਤੀਸਗੜ੍ਹ ਦੇ ਸਮੂਹ ਸਿੱਖ ਪਰਿਵਾਰਾਂ ਦੇ ਪਰਿਵਾਰਕ, ਸਮਾਜਿਕ ਜਾਂ ਆਰਥਿਕ ਮਾਮਲਿਆਂ ਨੂੰ ਪੁਲਿਸ ਥਾਣੇ ਜਾਣ ਤੋਂ ਬਿਨਾਂ ਹੀ ਸਿੱਖ ਪੰਚਾਇਤ ਛੱਤੀਸਗੜ੍ਹ ਵਲੋਂ ਨਿਪਟਾਰਾ ਕਰਵਾ ਦਿੱਤਾ ਜਾਂਦਾ ਹੈ | ਸੰਤ ਬਾਬਾ ਸੁੱਖਾ ਸਿੰਘ ਨੇ ਸਿੱਖ ਪੰਚਾਇਤ ਛੱਤੀਸਗੜ੍ਹ ਵਲੋਂ ਕੀਤੇ ਜਾਂਦੇ ਇਸ ਸਮਾਜ ਸੇਵਾ ਕਾਰਜ ਦੀ ਸ਼ਲਾਘਾ ਕੀਤੀ | ਸਾਲ 2023 ਹੜ੍ਹਾਂ ਦੌਰਾਨ 10 ਥਾਵਾਂ ਤੇ ਦਰਿਆਵਾਂ ਦੇ ਟੁੱਟੇ ਬੰਨ੍ਹ ਸੰਗਤ ਦੇ ਸਹਿਯੋਗ ਨਾਲ ਬਣਾਏ ਗਏ | ਸਾਲ 2025 ਵਿਚ ਵੀ ਹੜ੍ਹ ਪ੍ਰਭਾਵਿਤ ਜ਼ਮੀਨਾਂ ਨੂੰ ਸੰਵਾਰਨ ਦਾ ਕਾਰਜ ਬਹੁਤ ਵੱਡਾ ਸੀ, ਜੋ ਅਜੇ ਤੱਕ ਜਾਰੀ ਹੈ | ਇਸ ਮੌਕੇ ਗੁਰਦੇਵ ਸਿੰਘ ਪ੍ਰਧਾਨ ਗੁਰਦੁਆਰਾ ਸੈਕਟਰ 6 ਭਿਲਾਈ, ਕੁਲਵਿੰਦਰ ਸਿੰਘ ਰੰਧਾਵਾ ਪ੍ਰਧਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸਾਂਪਲਾ, ਤਜਿੰਦਰ ਸਿੰਘ ਪ੍ਰਧਾਨ ਗੁਰੂ ਨਾਨਕ ਨਗਰ ਗੁਹਟ, ਜਸਬੀਰ ਸਿੰਘ ਪ੍ਰਧਾਨ ਗੁਰਦੁਆਰਾ ਹਸਨਪੁਰ, ਬੀਬੀ ਕੁਲਵੰਤ ਕੌਰ ਪ੍ਰਧਾਨ ਗੁਰਦੁਆਰਾ ਕੋਹਕਾ, ਕੁਲਵੰਤ ਸਿੰਘ ਸੈਕਟਰੀ ਗੁਰਦੁਆਰਾ ਬੇਬੇ ਨਾਨਕੀ ਜੀ, ਸਰਬਜੀਤ ਸਿੰਘ ਪ੍ਰਧਾਨ, ਗੁਰਦੁਆਰਾ ਸਾਹਿਬ ਕੁਰਸੀਪਾੜਾ, ਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਨਹਿਰੂ ਨਗਰ, ਹਰਪਾਲ ਸਿੰਘ ਗੁਰਦੁਆਰਾ ਸਾਹਿਬ ਫੇਸ 2, ਹਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਮਾਤਾ ਗੁਜਰੀ ਜੀ ਹੋਟਕੋ, ਬਲਦੇਵ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਐਪਿਕ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਏ.ਸੀ.ਸੀ. ਜਾਮਣ, ਭਾਈ ਸੁਖਵਿੰਦਰ ਸਿੰਘ ਗ੍ਰੰਥੀ ਅਤੇ ਸਮੂਹ ਮੈਂਬਰ ਸਿੱਖ ਪੰਚਾਇਤ ਸੈਂਟਰਲ ਕਮੇਟੀ ਆਫ਼ ਛੱਤੀਸਗੜ੍ਹ ਸਮੇਤ ਹੋਰ ਬੇਅੰਤ ਸੰਗਤ ਹਾਜ਼ਰ ਸੀ |
ਛੱਤੀਸਗੜ੍ਹ ਗੁਰਦੁਆਰਾ ਕਮੇਟੀਆਂ ਤੇ ਸਿੰਘ ਸਭਾਵਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
ਅਜੀਤ ਡੈਸਕ
30-03-2026