16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਧਰਮੀ ਲੋਕਾਂ ਦੀ ਸਾਂਝ ਪਕੇਰੀ ਹੋਣ ਲੱਗੀ-ਗਿਆਨੀ ਹਰਪ੍ਰੀਤ ਸਿੰਘ <br/>

ਧਰਨੇ ਨੂੰ ਸੰਬੋਧਨ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ | ਤਸਵੀਰ : ਮੁਕੇਸ਼ ਕੁਮਾਰ <br/> 31-03-2026

ਸੰਗਰੂਰ, 30 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਾ ਮਿਲਣ ਕਰ ਕੇ ਸਿੱਖ ਜਗਤ ਅੰਦਰ ਅਜੇ ਵੀ ਰੋਹ ਜਿਉਂ ਦਾ ਤਿਉਂ ਹੈ | ਸਮੇਂ-ਸਮੇਂ ਬਣੀਆਂ ਸਰਕਾਰਾਂ ਨੇ ਬੇਅਦਬੀ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ | ਸੰਗਤ ਅੰਦਰ ਇਹ ਰੋਹ ਵੀ ਕਾਇਮ ਹੈ ਕਿ ਬਾਦਲ ਪਰਿਵਾਰ ਨੇ ਸਰਕਾਰ ਹੁੰਦਿਆਂ ਬੇਅਦਬੀ ਦੇ ਦੋਸ਼ੀਆਂ ਦੀ ਖੁੱਲੇ੍ਹਆਮ ਪੁਸ਼ਤਪਨਾਹੀ ਕੀਤੀ ਉਨ੍ਹਾਂ ਇਹ ਦੋਸ਼ ਵੀ ਲਾਏ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨੂੰ ਲਮਕਾਉਣ ਵਿਚ ਵੀ ਬਾਦਲ ਪਰਿਵਾਰ ਦੀ ਵੱਡੀ ਭੂਮਿਕਾ ਹੈ | ਉਨ੍ਹਾਂ ਸਰਕਾਰਾਂ ਨੂੰ ਸਿੱਖ ਵਿਚਾਰਧਾਰਾ ਦੀਆਂ ਵਿਰੋਧੀ ਦੱਸਦਿਆਂ ਕਿਹਾ ਕਿ ਸਿੱਖ ਵਿਰੋਧੀ ਸ਼ਕਤੀਆਂ ਪੂਰੀਆਂ ਸਰਗਰਮ ਹਨ | ਉਹ ਇੱਥੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਥੇਬੰਦੀ ਵਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਦਿੱਤੇ ਵਿਸ਼ਾਲ ਰੋਸ ਧਰਨੇ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਦਿੱਤੇ ਜਾ ਰਹੇ ਧਰਨਿਆਂ ਵਿਚ ਸੰਗਤ ਦੇ ਬੇਮਿਸਾਲ ਇਕੱਠਾਂ ਨੇ ਸਾਬਤ ਕਰ ਦਿੱਤਾ ਹੈ ਕਿ ਧਰਮੀ ਲੋਕਾਂ ਦੀ ਸਾਂਝ ਪਕੇਰੀ ਹੁੰਦੀ ਜਾ ਰਹੀ ਹੈ ਤੇ ਸਮੁੱਚਾ ਪੰਥ ਇੱਕ ਦਿਨ ਪੰਥਕ ਸਿਧਾਂਤਾਂ ਤੇ ਪੰਜਾਬ ਦੇ ਭਲੇ ਲਈ ਇੱਕਜੁੱਟਤਾ ਨਾਲ ਅੱਗੇ ਵਧੇਗਾ | ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੁੱਝ ਤਾਕਤਾਂ ਸਿੱਖੀ ਵਿਚਾਰਧਾਰਾ ਉੱਪਰ ਹਮਲੇ ਕਰ ਰਹੀਆਂ ਹਨ | ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਕੀਤੀਆਂ ਬੱਜਰ ਗ਼ਲਤੀਆਂ ਕਾਰਨ ਸਿੱਖ ਕੌਮ ਇਸ ਮੋੜ 'ਤੇ ਆ ਖੜੀ ਹੈ | ਇਸ ਮੌਕੇ ਬਾਬੂ ਪ੍ਰਕਾਸ਼ ਚੰਦ ਗਰਗ, ਤੇਜਾ ਸਿੰਘ ਕਮਾਲਪੁਰ, ਸੁਖਵੰਤ ਸਿੰਘ ਸਰਾਓ, ਰਿਪੁਦਮਨ ਸਿੰਘ ਢਿੱਲੋਂ, ਹਰਦੇਵ ਸਿੰਘ ਰੋਗਲਾ, ਮਲਕੀਤ ਸਿੰਘ ਚੰਗਾਲ, ਪ੍ਰੀਤਪਾਲ ਸਿੰਘ ਹਾਂਡਾ, ਭੁਪਿੰਦਰ ਸਿੰਘ ਮੋੜਾਂ, ਜੀਤ ਸਿੰਘ ਸਿੱਧੂ, ਪਾਲ ਸਿੰਘ ਗੇਹਿਲਾ, ਚਮਕੌਰ ਸਿੰਘ ਮੋਰਾਂਵਾਲੀ, ਬਲਦੇਵ ਸਿੰਘ ਭੰਮਾਬਦੀ, ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਅਤੇ ਜਗਜੀਤ ਸਿੰਘ ਕੋਹਲੀ ਨੇ ਵੀ ਸੰਬੋਧਨ ਕੀਤਾ | ਭਗਵੰਤ ਸਿੰਘ ਲੌਂਗੋਵਾਲ, ਮਾ. ਅਮਰਜੀਤ ਸਿੰਘ, ਗੁਰਚਰਨ ਸਿੰਘ ਚੰਨਾ, ਵਿੱਕੀ ਛਾਜਲੀ, ਰਣਧੀਰ ਸਿੰਘ ਸਮੂਰਾ, ਕਰਨ ਘੁਮਾਣ, ਸਤਗੁਰ ਸਿੰਘ ਨਮੋਲ, ਗਿਆਨ ਸਿੰਘ ਬਾਵਾ, ਚਮਕੌਰ ਸਿੰਘ ਬਾਦਲਗੜ੍ਹ, ਗੁਰਸੰਤ ਸਿੰਘ ਭੁਟਾਲ, ਗੁਰਜੀਤ ਸਿੰਘ ਚਾਂਗਲੀ, ਜਸਵੰਤ ਸਿੰਘ ਭੱਠਲ, ਭਗਵਾਨ ਸਿੰਘ ਢਡੋਲੀ, ਵਿਜੇ ਲੰਕੇਸ਼, ਸੁਖਜਿੰਦਰ ਸਿੰਘ ਸਿੰਧੜਾਂ, ਸ਼ਿਵਦੇਵ ਸਿੰਘ ਰੂੜਗੜ੍ਹ, ਸੰਦੀਪ ਦਾਨੀਆਂ, ਐਡ.ਸਿਮਰਨਜੀਤ ਸਿੰਘ ਬਲੱਗਣ, ਸਰਪੰਚ ਪਾਲੀ ਕਮਲ ਉਭਾਵਾਲ, ਮੱਖਣ ਸਰਪੰਚ ਉਭਾਵਾਲ, ਦਲਬੀਰ ਸਿੰਘ ਦੁਗਾ, ਕਾਲਾ ਨਾਗਰਾ, ਕੁਲਦੀਪ ਕਿਲਾ ਭਰੀਆਂ, ਜਗਮੇਲ ਉਭਾਵਾਲ, ਹਰਵਿੰਦਰ ਸਿੰਘ ਚੱਠਾ, ਮਹਿੰਦਰ ਸਿੰਘ ਅਕਬਰਪੁਰ, ਗੁਰਸੰਤ ਸਿੰਘ ਸੋਹੀਆ, ਰਾਜਾ ਖੇੜੀ, ਬਬਲੀ ਸਰਪੰਚ ਸੋਹੀਆ, ਵੀਰਇੰਦਰ ਸਿੰਘ ਧਾਲੀਵਾਲ, ਰਮਨ ਬਿਜਲਪੁਰ, ਲਲਿਤ ਜੋਸ਼ੀ, ਪ੍ਰੀਤਮ ਸਿੰਘ ਮੰਗਵਾਲ ਅਮਿ੍ਤਪਾਲ ਸਿੰਘ ਸ਼ੇਟੀ ਮੌਜੂਦ ਸਨ |

ਪਿਛਲੀ ਖ਼ਬਰ ਉੱਘੇ ਕਾਂਗਰਸੀ ਆਗੂ ਦੇ ਪੁੱਤਰ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ <br/> ਅਗਲੀ ਖ਼ਬਰ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਜ਼ਬਤ ਵਸਤੂਆਂ ਦੀ ਜਾਣਕਾਰੀ ਸਾਂਝੀ ਕਰਨ ਦੀ ਮੰਗ 'ਤੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।