20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

'ਡਿਜੀਟਲ ਗਿ੍ਫ਼ਤਾਰੀ' ਧੋਖਾਧੜੀ ਮਾਮਲੇ 'ਚ ਮੁਲਜ਼ਮ ਨੂੰ ਜ਼ਮਾਨਤ

ਅਜੀਤ ਡੈਸਕ 12-04-2026
ਚੰਡੀਗੜ੍ਹ, 11 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 'ਡਿਜੀਟਲ ਗਿ੍ਫ਼ਤਾਰੀ' ਸਾਈਬਰ ਠੱਗੀ ਮਾਮਲੇ 'ਚ ਅਹਿਮ ਟਿੱਪਣੀਆਂ ਕਰਦਿਆਂ ਦੋਸ਼ੀ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ | ਅਦਾਲਤ ਨੇ ਸਪਸ਼ਟ ਕੀਤਾ ਕਿ ਦੋਸ਼ਾਂ ਦੀ ਗੰਭੀਰਤਾ ਦੇ ਬਾਵਜੂਦ ਦੋਸ਼ੀਆਂ ਦੀ ਭੂਮਿਕਾ ਸੀਮਤ ਤੇ ਜਾਂਚ ਪੂਰੀ ਹੋਣ ਦੇ ਮੱਦੇਨਜ਼ਰ ਉਸ ਦੀ ਲਗਾਤਾਰ ਹਿਰਾਸਤ ਉਚਿੱਤ ਨਹੀਂ ਹੈ | ਜਸਟਿਸ ਮਨੀਸ਼ਾ ਬੱਤਰਾ ਦੀ ਸਿੰਗਲ ਬੈਂਚ ਦੋਸ਼ੀ ਵਿਕਰਮ ਸਿੰਘ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ | ਇਹ ਮਾਮਲਾ ਇਕ ਸਾਈਬਰ ਠੱਗੀ ਨਾਲ ਸਬੰਧਿਤ ਹੈ ਜਿਸ 'ਚ ਇੱਕ ਸੇਵਾਮੁਕਤ ਪਿ੍ੰਸੀਪਲ ਨੂੰ ਵੀਡੀਓ ਕਾਲਾਂ ਤੇ ਫੋਨ ਕਾਲਾਂ ਰਾਹੀਂ 'ਡਿਜੀਟਲ ਗਿ੍ਫ਼ਤਾਰੀ' ਦੇ ਅਧੀਨ ਰੱਖ ਕੇ ਲਗਭਗ 3.03 ਕਰੋੜ ਦੀ ਠੱਗੀ ਮਾਰੀ ਗਈ ਸੀ | ਅਦਾਲਤ ਨੇ ਸਵੀਕਾਰ ਕੀਤਾ ਕਿ ਦੋਸ਼ੀ ਦੀ ਪੀੜਤ ਨਾਲ ਸੰਪਰਕ ਕਰਨ ਜਾਂ ਧਮਕੀ ਦੇਣ 'ਚ ਕੋਈ ਸਿੱਧੀ ਭੂਮਿਕਾ ਨਹੀਂ ਪਾਈ ਗਈ |

ਪਿਛਲੀ ਖ਼ਬਰ ਇਸਤਰੀ ਵਿੰਗ ਦੀ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਸਮਰਪਣ ਭਾਵਨਾ ਨਾਲ ਨਿਭਾਵਾਂਗੀ-ਬੀਬੀ ਜਗੀਰ ਕੌਰ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।