24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕੇਂਦਰ ਸਰਕਾਰ ਮੌਸਮੀ ਹਾਲਾਤ ਨੂੰ ਮੁੱਖ ਰੱਖਦੇ ਮਾਜੂ ਤੇ ਬਦਰੰਗ ਦਾਣੇ ਦੇ ਨਾਲ ਵੱਧ ਨਮੀ ਦੀ ਛੋਟ ਦੇਵੇ-ਚੀਮਾ

ਅਜੀਤ ਡੈਸਕ 12-04-2026

ਸੰਗਰੂਰ, 11 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਵਿਚ ਪਿਛਲੇ ਦਿਨੀਂ ਬੇਮੌਸਮੀ ਬਰਸਾਤਾਂ ਕਾਰਨ ਪੰਜਾਬ ਦੀ ਖੇਤਾਂ ਵਿਚ ਖੜ੍ਹੀ ਕਣਕ ਦੇ ਨੁਕਸਾਨ ਤੇ ਫਰਵਰੀ ਮਹੀਨੇ ਤੇਜ਼ ਧੁੱਪ ਕਰਕੇ ਜੋ ਦਾਣਾ ਮਾਜੂ ਪੈ ਗਿਆ ਹੈ ਇਸ ਸਬੰਧੀ ਕੇਂਦਰ ਸਰਕਾਰ ਵਲੋਂ ਬਣਾਈ ਟੀਮ ਨੂੰ ਵਧ ਨਮੀ ਦੀ ਛੋਟ ਬਾਰੇ ਵੀ ਹਦਾਇਤ ਦਿੱਤੀ ਜਾਵੇ | ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸਰਪ੍ਰਸਤ ਰਵਿੰਦਰ ਸਿੰਘ ਚੀਮਾ ਨੇ ਮੰਗ ਕੀਤੀ ਹੈ ਕਿ ਇਸ ਸਮੇਂ ਪੰਜਾਬ ਦੀਆਂ ਮੰਡੀਆਂ ਵਿੱਚ ਜੋ ਵੀ ਕਿਸਾਨ ਕਣਕ ਲੈ ਕੇ ਆ ਰਿਹਾ ਇਸ ਵਿਚ ਨਮੀ ਦੀ ਮਾਤਰਾ 13 ਤੋਂ 14 ਫੀਸਦੀ ਆ ਰਹੀ ਹੈ ਜਿਸ ਕਰ ਕੇ ਖ਼ਰੀਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅੱਜ ਆੜ੍ਹਤੀ ਐਸੋਸੀਏਸ਼ਨ ਵਲੋਂ ਆਪਣੇ ਪੱਧਰ 'ਤੇ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਪਈਆਂ ਕਣਕ ਦੀਆਂ ਵੱਖ-ਵੱਖ ਢੇਰੀਆਂ ਦਾ ਜਾਇਜ਼ਾ ਨਮੀ ਮੀਟਰਾਂ ਰਾਹੀਂ ਲਿਆ ਗਿਆ ਤਾਂ 70 ਫੀਸਦੀ ਢੇਰੀਆਂ ਦੀ ਨਮੀ 13 ਤੋਂ 14 ਫੀਸਦੀ ਨੋਟ ਕੀਤੀ ਗਈ | ਆੜ੍ਹਤੀ ਐਸੋਸੀਏਸ਼ਨ ਵਲੋਂ ਕੇਂਦਰੀ ਟੀਮਾ ਤੋਂ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਬੇਮੌਸਮੀ ਬਰਸਾਤ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਨਮੀ ਵਿਚ ਵੀ ਛੋਟ ਦੇਵੇ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਉੱਪ ਪ੍ਰਧਾਨ ਤਰਸੇਮ ਸਿੰਘ ਕਲਾਰ, ਮੰਡੀ ਪ੍ਰਧਾਨ ਕਿਸ਼ੋਰ ਚੰਦ ਛਾੜੀਆ, ਸਾਬਕਾ ਪ੍ਰਧਾਨ ਅਮਰੀਕ ਸਿੰਘ, ਹਰਬੰਸ ਸਿੰਘ ਧਾਲੀਵਾਲ, ਸੂਬਾ ਸਕੱਤਰ ਸ਼ਿਵਪਾਲ ਗੋਇਲ, ਜਨਰਲ ਸਕੱਤਰ ਰਕੇਸ਼ ਕੁਮਾਰ ਸੇਠੀ, ਪਵਨ ਕੁਮਾਰ ਨਾਗਰਾ, ਬਲਦੇਵ ਧਰਮਗੜ੍ਹ, ਆਸ਼ੂਤੋਸ਼ ਸਿੰਗਲਾ, ਭੋਲਾ ਜਖੇਪਲ, ਨੀਤਨ ਕੁਮਾਰ ਆਗੂਆਂ ਨੇ ਵੀ ਵੱਖ-ਵੱਖ ਖ਼ਰੀਦ ਕੇਂਦਰਾਂ ਵਿਚ ਇਹੀ ਸਥਿਤੀ ਦੱਸਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਮੰਡੀਆਂ ਵਿਚ ਕੋਈ ਵੀ ਖ਼ਰੀਦ ਨਮੀ ਵੱਧ ਹੋਣ ਕਰ ਕੇ ਨਹੀਂ ਹੋ ਰਹੀ |

ਪਿਛਲੀ ਖ਼ਬਰ ਐਲ.ਪੀ.ਜੀ. ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਅਧਿਕਾਰੀਆਂ ਨੇ ਕੀਤਾ ਨਿਰੀਖਣ ਅਗਲੀ ਖ਼ਬਰ ਕੇਂਦਰ ਸਰਕਾਰ ਪੰਜਾਬ 'ਚ ਵੀ ਕਣਕ ਦੇ ਖ਼ਰੀਦ ਮਾਪਦੰਡਾਂ ਵਿਚ ਢਿੱਲ ਦੇਵੇ-ਇਯਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।