25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਫ਼ਸਲ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਭਾਜਪਾ ਪੰਜਾਬ ਵਲੋਂ ਟੀਮਾਂ ਦਾ ਗਠਨ

ਅਜੀਤ ਡੈਸਕ 12-04-2026
ਚੰਡੀਗੜ੍ਹ, 11 ਅਪ੍ਰੈਲ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਬਰਸਾਤ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਫ਼ਸਲਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਤੇ ਕਿਸਾਨਾਂ ਤੋਂ ਸਿੱਧਾ ਫੀਡਬੈਕ ਪ੍ਰਾਪਤ ਕਰਨ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਆਪਣੇ ਸੀਨੀਅਰ ਆਗੂਆਂ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਨਿਯੁਕਤ ਕੀਤਾ ਹੈ | ਸੂਬਾ ਜਨਰਲ ਸਕੱਤਰ ਅਨਿਲ ਸਰਿਨ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ, ਪਾਰਟੀ ਨੇ ਸੂਬੇ ਦੇ ਦੱਸ ਪ੍ਰਭਾਵਿਤ ਜ਼ਿਲਿ੍ਹਆਂ ਨੂੰ ਕਵਰ ਕਰਨ ਲਈ ਪੰਜ ਟੀਮਾਂ ਦਾ ਗਠਨ ਕੀਤਾ ਹੈ | ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਲਈ ਨਿਯੁਕਤ ਟੀਮ ਵਿਚ ਮਨਪ੍ਰੀਤ ਸਿੰਘ ਬਾਦਲ, ਦਿਆਲ ਸਿੰਘ ਸੋਢੀ, ਸੁਜੀਤ ਜਿਆਣੀ, ਅਸ਼ਵਨੀ ਸੇਖਰੀ, ਵੰਦਨਾ ਸਾਂਗਵਾਨ ਅਤੇ ਲਖਬੀਰ ਸਿੰਘ ਸ਼ਾਮਿਲ ਹਨ | ਫ਼ਿਰੋਜ਼ਪੁਰ ਅਤੇ ਬਠਿੰਡਾ ਲਈ ਟੀਮ ਵਿਚ ਰਾਣਾ ਗੁਰਮੀਤ ਸਿੰਘ ਸੋਢੀ, ਜਗਮੀਤ ਸਿੰਘ ਬਰਾੜ, ਸੁਸ਼ੀਲ ਰਿੰਕੂ, ਹਰਮਿੰਦਰ ਜੱਸੀ, ਜਗਦੀਪ ਸਿੰਘ ਨਕਈ, ਸਰਬਜੀਤ ਸਿੰਘ ਮੱਕੜ ਅਤੇ ਦਰਸ਼ਨ ਸਿੰਘ ਨੇਨੇਵਾਲ ਸ਼ਾਮਿਲ ਹਨ | ਬਰਨਾਲਾ ਅਤੇ ਸੰਗਰੂਰ ਲਈ ਟੀਮ ਵਿਚ ਸੋਮ ਪ੍ਰਕਾਸ਼, ਕੇਵਲ ਸਿੰਘ ਢਿੱਲੋਂ, ਮਹਾਰਾਣੀ ਪ੍ਰਨੀਤ ਕੌਰ, ਹਰਬੰਸ ਲਾਲ, ਮੰਗਤ ਰਾਇ ਬੰਸਲ, ਰਣਜੀਤ ਸਿੰਘ ਗਿੱਲ ਅਤੇ ਜਗਦੀਪ ਸਿੰਘ ਚੀਮਾ ਸ਼ਾਮਿਲ ਹਨ | ਇਸੇ ਤਰ੍ਹਾਂ, ਅੰਮਿ੍ਤਸਰ ਅਤੇ ਪਠਾਨਕੋਟ ਲਈ ਟੀਮ ਵਿਚ ਵਿਜੈ ਸਾਂਪਲਾ, ਸ਼ਵੇਤ ਮਲਿਕ, ਤੀਕਸ਼ਣ ਸੂਦ, ਦਿਨੇਸ਼ ਸਿੰਘ ਬੱਬੂ, ਫ਼ਤਿਹ ਜੰਗ ਸਿੰਘ ਬਾਜਵਾ, ਮਨਜੀਤ ਸਿੰਘ ਮੰਨਾ ਅਤੇ ਬਲਵਿੰਦਰ ਸਿੰਘ ਲਾਡੀ ਸ਼ਾਮਿਲ ਹਨ | ਹੁਸ਼ਿਆਰਪੁਰ ਅਤੇ ਕਪੂਰਥਲਾ ਲਈ ਟੀਮ ਵਿਚ ਮਨੋਰੰਜਨ ਕਾਲੀਆ, ਅਵਿਨਾਸ਼ ਖੰਨਾ, ਜੰਗੀ ਲਾਲ ਮਹਾਜਨ, ਸ਼ੀਤਲ ਅੰਗੁਰਾਲ, ਕੇ. ਡੀ. ਭੰਡਾਰੀ ਅਤੇ ਜਗਬੀਰ ਸਿੰਘ ਬਰਾੜ ਸ਼ਾਮਿਲ ਹਨ |
ਪਿਛਲੀ ਖ਼ਬਰ ਭਾਜਪਾ ਸਰਕਾਰ ਆਉਣ 'ਤੇ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਹੱਲ ਕਰਵਾਏ ਜਾਣਗੇ-ਜਾਖੜ ਅਗਲੀ ਖ਼ਬਰ ਸਿਰਫ਼ 24 ਘੰਟੇ ਪਹਿਲਾਂ ਲਿਆ ਗਿਆ ਜਲਿ੍ਹਆਂਵਾਲਾ ਬਾਗ 'ਚ ਜਲਸਾ ਕਰਾਉਣ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।