29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੁਰੱਖਿਆ ਤੇ ਵਪਾਰ ਬਿਹਤਰ ਬਣਾਉਣ ਲਈ ਭਾਰਤ ਤੇ ਚੀਨ 'ਚ ਬਣੀ ਸਹਿਮਤੀ

ਅਜੀਤ ਡੈਸਕ 18-04-2026
ਨਵੀਂ ਦਿੱਲੀ, 17 ਅਪ੍ਰੈਲ (ਪੀ.ਟੀ.ਆਈ.)-ਭਾਰਤ ਤੇ ਚੀਨ ਨੇ ਨਵੀਂ ਦਿੱਲੀ 'ਚ ਐਸ.ਸੀ.ਓ. ਮਾਮਲਿਆਂ 'ਤੇ ਆਪਣੀ ਪਹਿਲੀ ਦੁਵੱਲੀ ਗੱਲਬਾਤ ਕੀਤੀ | ਦੋਵਾਂ ਦੇਸ਼ਾਂ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਢਾਂਚੇ ਤਹਿਤ ਨਵੀਂ ਦਿੱਲੀ ਵਿਚ ਦੋ ਦਿਨਾਂ ਦੁਵੱਲੇ ਸੰਬੰਧਾਂ ਸੰਬੰਧੀ ਸਲਾਹ-ਮਸ਼ਵਰਾ ਕੀਤਾ¢ 16-17 ਅਪ੍ਰੈਲ ਨੂੰ ਹੋਈ ਇਸ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਦੇ ਚੋਟੀ ਦੇ ਕੂਟਨੀਤਕਾਂ ਨੇ ਸੰਗਠਨ ਦੀ ਭਵਿੱਖੀ ਦਿਸ਼ਾ ਅਤੇ ਜ਼ਮੀਨੀ ਪੱਧਰ 'ਤੇ ਸਾਂਝੇ ਫੈਸਲਿਆਂ ਨੂੰ ਲਾਗੂ ਕਰਨ ਲਈ ਰਣਨੀਤੀਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਵਿਦੇਸ਼ ਮੰਤਰਾਲੇ ਅਨੁਸਾਰ ਇਸ ਉੱਚ-ਪੱਧਰੀ ਮੀਟਿੰਗ ਵਿਚ ਭਾਰਤੀ ਵਫ਼ਦ ਦੀ ਅਗਵਾਈ ਐਸ.ਸੀ.ਓ. ਦੇ ਰਾਸ਼ਟਰੀ ਕੋਆਰਡੀਨੇਟਰ, ਆਲੋਕ ਏ. ਡਿਮਰੀ ਨੇ ਕੀਤੀ, ਜਦੋਂ ਕਿ ਚੀਨੀ ਵਫ਼ਦ ਦੀ ਅਗਵਾਈ ਉਨ੍ਹਾਂ ਦੇ ਹਮਰੁਤਬਾ, ਰਾਜਦੂਤ ਯਾਨ ਵੇਨਬਿਨ ਨੇ ਕੀਤੀ | ਸਲਾਹ-ਮਸ਼ਵਰੇ ਦੌਰਾਨ ਦੋਵਾਂ ਧਿਰਾਂ ਨੇ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮ) ਸਾਈਬੀ ਜਾਰਜ ਨਾਲ ਵੀ ਮੁਲਾਕਾਤ ਕੀਤੀ | ਦੋਵੇਂ ਧਿਰਾਂ ਐਸ.ਸੀ.ਓ. ਪਲੇਟਫਾਰਮ ਦੇ ਅੰਦਰ ਆਪਣੇ ਆਪਸੀ ਸਹਿਯੋਗ ਅਤੇ ਸਲਾਹ-ਮਸ਼ਵਰੇ ਨੂੰ ਜਾਰੀ ਰੱਖਣ ਅਤੇ ਇਨ੍ਹਾਂ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਈਆਂ |
ਪਿਛਲੀ ਖ਼ਬਰ ਟਰੰਪ ਨੇ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦੇ ਉੱਪ ਰਾਜਪਾਲ ਵਜੋਂ ਨਿਯੁਕਤੀ 'ਤੇ ਦਿੱਤੀ ਵਧਾਈ ਅਗਲੀ ਖ਼ਬਰ ਸਿਆਸੀ ਨੋਟਬੰਦੀ ਸਾਬਿਤ ਹੋ ਸਕਦੀ ਹੈ ਹੱਦਬੰਦੀ-ਸ਼ਸ਼ੀ ਥਰੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।