29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹਰੀਵੰਸ਼ ਤੀਸਰੀ ਵਾਰ ਰਾਜ ਸਭਾ 'ਚ ਉਪ ਚੇਅਰਮੈਨ ਬਣੇ <br/>

ਅਜੀਤ ਡੈਸਕ 18-04-2026
ਨਵੀਂ ਦਿੱਲੀ, 17 ਅਪ੍ਰੈਲ (ਪੀ.ਟੀ.ਆਈ.)-ਹਰੀਵੰਸ਼ ਨਾਰਾਇਣ ਸਿੰਘ ਤੀਜੀ ਵਾਰ ਰਾਜ ਸਭਾ ਦੇ ਉਪ ਚੇਅਰਮੈਨ ਬਣੇ ਹਨ | ਉਨ੍ਹਾਂ ਨੂੰ ਅੱਜ ਬਿਨਾਂ ਵਿਰੋਧ ਚੁਣ ਲਿਆ ਗਿਆ ਹੈ | ਵਿਰੋਧੀ ਧਿਰ ਵਲੋਂ ਕੋਈ ਉਮੀਦਵਾਰ ਪੇਸ਼ ਨਹੀਂ ਕੀਤਾ ਗਿਆ | ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨਾਮਜ਼ਦ ਮੈਂਬਰ ਨੂੰ ਰਾਜ ਸਭਾ ਦਾ ਉਪ ਚੇਅਰਮੈਨ ਚੁਣਿਆ ਗਿਆ ਹੈ | ਰਾਜ ਸਭਾ ਸਕੱਤਰੇਤ ਨੂੰ ਹਰੀਵੰਸ਼ ਦੇ ਸਮਰਥਨ ਵਿਚ ਪੰਜ ਪ੍ਰਸਤਾਵ ਪ੍ਰਾਪਤ ਹੋਏ | ਸਦਨ ਦੇ ਨੇਤਾ ਜੇ.ਪੀ. ਨੱਡਾ ਨੇ ਪਹਿਲਾ ਪ੍ਰਸਤਾਵ ਪੇਸ਼ ਕੀਤਾ, ਜਦੋਂਕਿ ਦੂਜਾ ਨਿਤਿਨ ਨਵੀਨ ਨੇ ਪੇਸ਼ ਕੀਤਾ | ਇਸ ਦੌਰਾਨ ਹਰੀਵੰਸ਼ ਨਾਰਾਇਣ ਸਿੰਘ ਨੂੰ ਰਾਜ ਸਭਾ ਦੇ ਉਪ ਚੇਅਰਮੈਨ ਚੁਣੇ ਜਾਣ 'ਤੇ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲਗਾਤਾਰ ਤੀਜੀ ਵਾਰ ਉਪ ਚੇਅਰਮੈਨ ਚੁਣੇ ਜਾਣਾ ਇਸ ਦਾ ਪ੍ਰਮਾਣ ਹੈ ਕਿ ਸਦਨ ਨੂੰ ਤੁਹਾਡੇ 'ਤੇ ਡੂੰਘੇ ਵਿਸ਼ਵਾਸ ਹੈ | ਪਿਛਲੇ ਸਮੇਂ ਵਿਚ ਤੁਹਾਡੇ ਤਜ਼ਰਬੇ ਦਾ ਸਦਨ ਨੂੰ ਬਹੁਤ ਲਾਭ ਹੋਇਆ ਹੈ | ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਵੀ ਉਨ੍ਹਾਂ ਨੂੰ ਤੀਜੀ ਵਾਰ ਦੁਬਾਰਾ ਚੁਣੇ ਜਾਣ 'ਤੇ ਵਧਾਈ ਦਿੱਤੀ ਅਤੇ ਸਦਨ ਵਿਚ ਉਨ੍ਹਾਂ ਦੇ ਆਚਰਣ ਦੀ ਸ਼ਲਾਘਾ ਕੀਤੀ | ਸਦਨ ਦੇ ਨੇਤਾ ਜੇ.ਪੀ. ਨੱਡਾ ਅਤੇ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਦੁਬਾਰਾ ਚੋਣ 'ਤੇ ਵਧਾਈ ਦਿੱਤੀ | ਖੜਗੇ ਨੇ ਉਨ੍ਹਾਂ ਨੂੰ ਰਾਜ ਸਭਾ ਵਿਚ ਵਿਰੋਧੀ ਧਿਰ ਦੀਆਂ ਆਵਾਜ਼ਾਂ ਨੂੰ ਵਧੇਰੇ ਜਗ੍ਹਾ ਦੇਣ ਦੀ ਅਪੀਲ ਕੀਤੀ | ਵਰਨਣਯੋਗ ਹੈ ਕਿ ਹਰੀਵੰਸ਼ ਦਾ ਪਿਛਲਾ ਕਾਰਜਕਾਲ 9 ਅਪ੍ਰੈਲ ਨੂੰ ਸਮਾਪਤ ਹੋ ਗਿਆ ਸੀ¢ ਉਨ੍ਹਾਂ ਦੀ ਪਾਰਟੀ ਜਨਤਾ ਦਲ (ਯੂ) ਨੇ ਇਸ ਵਾਰ ਨਾਮਜ਼ਦਗੀ ਪੇਸ਼ ਨਹੀਂ ਕੀਤੀ ਸੀ¢ ਇਸ ਤੋਂ ਬਾਅਦ, ਰਾਸ਼ਟਰਪਤੀ ਨੇ ਉਨ੍ਹਾਂ ਨੂੰ ਨਾਮਜ਼ਦ ਕੀਤਾ¢ ਸਾਬਕਾ ਸੀ.ਜੇ.ਆਈ. ਰੰਜਨ ਗੋਗੋਈ ਦੀ ਸੇਵਾਮੁਕਤੀ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ¢ ਜਨਤਾ ਦਲ (ਯੂ) ਦੇ ਹਰੀਵੰਸ਼ ਨੂੰ ਇਸ ਖਾਲੀ ਥਾਂ ਨੂੰ ਭਰਨ ਲਈ ਚੁਣਿਆ ਗਿਆ ਸੀ¢ ਉਹ 2032 ਤੱਕ ਰਾਜ ਸਭਾ ਵਿਚ ਰਹਿਣਗੇ |

ਪਿਛਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਸਮੇਤ ਨਸ਼ਾ ਤਸਕਰ ਗਿ੍ਫ਼ਤਾਰ ਅਗਲੀ ਖ਼ਬਰ ਪੰਜਾਬ ਦੇ ਸਕੂਲਾਂ 'ਚ ਏ.ਆਈ. ਮੁੱਖ ਵਿਸ਼ੇ ਵਜੋਂ ਸ਼ਾਮਿਲ, ਬੋਰਡ ਸਰਟੀਫਿਕੇਟਾਂ 'ਚ ਦਰਜ ਹੋਣਗੇ ਅੰਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।