16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਪ੍ਰੀਮੀਅਮ ਤੇਲ ਦੀ ਵਿਕਰੀ ਵਧਾ ਕੇ ਘਾਟਾ ਘਟਾ ਰਹੀਆਂ ਕੰਪਨੀਆਂ <br/>

ਅਜੀਤ ਡੈਸਕ 30-04-2026
ਸ਼ਿਵ ਸ਼ਰਮਾ
ਜਲੰਧਰ, 29 ਅਪ੍ਰੈਲ-ਪੱਛਮੀ ਏਸ਼ੀਆ ਦੇ ਹਾਲਾਤਾਂ ਕਰਕੇ ਅਜੇ ਵੀ ਤੇਲ ਕਾਰੋਬਾਰ ਖੇਤਰ ਵਿਚ ਸਥਿਰਤਾ ਨਹੀਂ ਆ ਸਕੀ ਹੈ ਤੇ ਲੰਬੇ ਸਮੇਂ ਤੋਂ ਤੇਲ ਦੀਆਂ ਕੀਮਤਾਂ ਵਿਚ ਉਤਾਰ ਚੜ੍ਹਾਅ ਆ ਰਿਹਾ ਹੈ ਜਿਸ ਕਰਕੇ ਤੇਲ ਕੰਪਨੀਆਂ 'ਤੇ ਇਸ ਦਾ ਸਿੱਧਾ ਅਸਰ ਪੈ ਰਿਹਾ ਹੈ ਤੇ ਉਨ੍ਹਾਂ ਵਲੋਂ ਲਗਾਤਾਰ ਘਾਟਾ ਪੈਣ ਦੀ ਗੱਲ ਕਹੀ ਜਾ ਰਹੀ ਹੈ | ਲੋਕ ਇਸ ਗੱਲ ਲਈ ਕਰੀਬ ਤਿਆਰ ਹੀ ਹੋ ਚੁੱਕੇ ਹਨ ਕਿ ਪੱਛਮੀ ਏਸ਼ੀਆ ਦੇ ਹਾਲਾਤਾਂ ਕਰਕੇ ਜਦ ਕਈ ਦੇਸ਼ਾਂ ਵਿਚ ਤੇਲ ਦੀਆਂ ਕੀਮਤਾਂ ਕਾਫ਼ੀ ਵਧ ਚੁੱਕੀਆਂ ਹਨ ਤਾਂ ਦੇਸ਼ ਵੀ ਇਸ ਤੋਂ ਬਚਿਆ ਨਹੀਂ ਰਹਿ ਸਕੇਗਾ | ਤੇਲ ਕੰਪਨੀਆਂ ਵਲੋਂ ਲੰਬੇ ਸਮੇਂ ਤੋਂ ਸੈਂਕੜੇ ਕਰੋੜਾਂ ਦਾ ਘਾਟਾ ਪੈਣ ਦੀਆਂ ਖ਼ਬਰਾਂ ਲਗਾਤਾਰ ਆਉਂਦੀਆਂ ਰਹੀਆਂ ਹਨ ਪਰ ਦੂਜੇ ਪਾਸੇ ਕਈ ਪੈਟਰੋਲ ਪੰਪਾਂ 'ਤੇ ਤੇਲ ਕੰਪਨੀਆਂ ਵਲੋਂ ਆਮ ਸਸਤੇ ਤੇਲ ਦੀ ਸਪਲਾਈ ਦੇ ਮਾਮਲੇ ਵਿਚ ਹੱਥ ਘੁੱਟ ਕੇ ਮਹਿੰਗੇ ਪ੍ਰੀਮੀਅਮ ਤੇਲ ਦੀ ਸਪਲਾਈ ਨੂੰ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਹੈ | ਤੇਲ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕਈ ਪੈਟਰੋਲ ਪੰਪਾਂ 'ਤੇ ਪ੍ਰੀਮੀਅਮ ਤੇਲ ਦੀ ਵਿੱਕਰੀ ਹੋ ਰਹੀ ਹੈ ਜਦਕਿ ਦੂਜੇ ਸਸਤੇ ਪੈਟਰੋਲ ਦੀ ਸਪਲਾਈ ਕਾਫ਼ੀ ਘੱਟ ਆ ਰਹੀ ਹੈ | ਲੋਕਾਂ ਨੂੰ ਮਹਿੰਗਾ ਤੇਲ ਪੁਆਉਣਾ ਪੈ ਰਿਹਾ ਹੈ | ਆਮ ਪੈਟਰੋਲ ਨਾਲੋਂ ਪ੍ਰੀਮੀਅਮ ਪੈਟਰੋਲ ਅਲੱਗ-ਅਲੱਗ ਤਰ੍ਹਾਂ ਦੇ ਹਨ ਤੇ ਇਨ੍ਹਾਂ ਦੀਆਂ ਕੀਮਤਾਂ ਆਮ ਪੈਟਰੋਲ ਨਾਲੋਂ 7 ਤੋਂ 8 ਰੁਪਏ ਪ੍ਰਤੀ ਲੀਟਰ ਤੱਕ ਮਹਿੰਗੀਆਂ ਹੁੰਦੀਆਂ ਹਨ | ਉਂਜ ਇਸ ਵੇਲੇ ਪੈਟਰੋਲ ਦੀ ਕੀਮਤ ਕਰੀਬ 98 ਤੇ ਡੀਜ਼ਲ ਦੀ ਕੀਮਤ ਕਰੀਬ 88 ਰੁਪਏ ਪ੍ਰਤੀ ਲੀਟਰ ਹੈ | ਇਸ ਵੇਲੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘੱਟ ਵਧ ਰਹੀਆਂ ਹਨ | ਇਸ ਵੇਲੇ ਕੱਚੇ ਤੇਲ ਦੀ ਕੀਮਤ 110 ਡਾਲਰ ਪ੍ਰਤੀ ਬੈਰਲ 'ਤੇ ਹੈ ਜਦਕਿ ਕੁੱਝ ਦਿਨ ਪਹਿਲਾਂ ਇਸਦੀ ਕੀਮਤ 95 ਡਾਲਰ ਪ੍ਰਤੀ ਬੈਰਲ 'ਤੇ ਗਈ ਸੀ | ਉਂਜ ਕੇਂਦਰ ਵਲੋਂ ਚਾਹੇ ਤੇਲ ਕੀਮਤਾਂ ਵਿਚ ਫ਼ੌਰੀ ਵਾਧੇ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਤੇਲ ਕੰਪਨੀਆਂ ਵਲੋਂ ਸਸਤੇ ਤੇਲ ਦੀ ਵਿੱਕਰੀ ਘਟਾ ਕੇ ਜ਼ਿਆਦਾ ਪ੍ਰੀਮੀਅਮ ਤੇਲ ਦੀ ਸਪਲਾਈ ਨੂੰ ਪਹਿਲ ਦੇਣ ਨਾਲ ਇਹੋ ਸੰਦੇਸ਼ ਜਾ ਰਿਹਾ ਹੈ ਜਦੋਂ ਤੇਲ ਦੀਆਂ ਕੀਮਤਾਂ ਵਧਣਗੀਆਂ ਤਾਂ ਸਸਤੇ ਤੇਲ ਦੀ ਸਪਲਾਈ ਆਮ ਵਾਂਗ ਬਹਾਲ ਹੋ ਸਕੇਗੀ |

ਪਿਛਲੀ ਖ਼ਬਰ ਸਕੱਤਰ ਮਥਰੇਵਾਲ, ਵਧੀਕ ਸਕੱਤਰ ਜੱਸੀ ਤੇ ਧੰਗੇੜਾ ਅਤੇ ਮੁੱਖ ਮੈਨੇਜਰ ਮੇਜਰ ਸਿੰਘ ਨੇ ਕਾਰਜਭਾਰ ਸੰਭਾਲੇ <br/> ਅਗਲੀ ਖ਼ਬਰ ਰੁਸਤਮ-ਏ-ਹਿੰਦ ਪਹਿਲਵਾਨ ਪਿ੍ਤਪਾਲ ਫਗਵਾੜਾ 'ਆਪ' ਵਿਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।