04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਦੋ ਮਾਡਿਊਲਾਂ ਦਾ ਪਰਦਾਫਾਸ਼, ਤਿੰਨ ਗਿ੍ਫ਼ਤਾਰ <br/>

ਅਜੀਤ ਡੈਸਕ 01-05-2026

ਜਲੰਧਰ, 30 ਅਪ੍ਰੈਲ (ਜਤਿੰਦਰ ਪੰਮੀ)-ਕਾਊਾਟਰ ਇੰਟੈਲੀਜੈਂਸ ਜਲੰਧਰ ਰੇਂਜ ਤੇ ਕਪੂਰਥਲਾ ਪੁਲਿਸ ਨੇ ਕੇਂਦਰੀ ਏਜੰਸੀਆਂ ਵਲੋਂ ਦਿੱਤੇ ਗਏ ਇਨਪੁਟ ਦੇ ਆਧਾਰ 'ਤੇ ਪਾਕਿਸਤਾਨ ਲਈ ਜਾਸੂਸੀ ਕਰਨ ਤੇ ਭਾਰਤੀ ਫੌਜ ਦੀ ਅਹਿਮ ਜਾਣਕਾਰੀ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ. ਆਈ. ਨੂੰ ਭੇਜਣ ਵਾਲੇ ਦੋ ਮੋਡਿਊਲਾਂ ਦਾ ਪਰਦਾਫਾਸ਼ ਕੀਤਾ ਹੈ | ਇਸ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਇੱਕ ਸਿਮ ਆਧਾਰਤ ਸੀ.ਸੀ.ਟੀ.ਵੀ., 4 ਸਮਾਰਟ ਮੋਬਾਈਲ ਫੋਨ ਤੇ 1 ਵਾਈ ਫਾਈ ਸੈੱਟ ਬਰਾਮਦ ਕੀਤਾ ਹੈ | ਜਦੋਂਕਿ ਕਾਊਾਟਰ ਇੰਟੈਲੀਜੈਂਸ ਜਲੰਧਰ ਰੇਂਜ ਵਲੋਂ ਵੀ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਜਾਸੂਸੀ ਦੇ ਗਰੋਹ 'ਚ ਸ਼ਾਮਿਲ ਇਕ ਵਿਅਕਤੀ ਬਰਨਾਲਾ ਜੇਲ੍ਹ 'ਚ ਬੰਦ ਹੈ, ਜਦੋਂਕਿ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਗਿ੍ਫਤਾਰ ਕਰਨ ਲਈ ਪੁਲਿਸ ਦੀਆਂ ਟੀਮਾਂ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ | ਫੜੇ ਗਏ ਵਿਅਕਤੀਆਂ ਦੀ ਪਛਾਣ ਸੋਨਾ ਵਾਸੀ ਪਿੰਡ ਦੋਨਾ ਮੱਕੜ ਥਾਣਾ ਲੱਖੋ ਕੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ, ਸੰਦੀਪ ਸਿੰਘ ਉਰਫ ਸੋਨੂੰ ਵਾਸੀ ਛਾਂਗਾ ਖੁਰਦ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਅਤੇ ਮੁਖਵਿੰਦਰ ਸਿੰਘ ਪਿੰਡ ਸਾਹਨਕੇ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ | ਇਸ ਸੰਬੰਧੀ ਵੀਰਵਾਰ ਨੂੰ ਐਸ. ਐਸ. ਪੀ. ਦਿਹਾਤੀ ਦੇ ਦਫਤਰ 'ਚ ਕਪੂਰਥਲਾ ਪੁਲਿਸ ਤੇ ਕਾਊਾਟਰ ਇੰਟੈਲੀਜੈਂਸ ਜਲੰਧਰ ਰੇਂਜ ਵਲੋਂ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਗਏ ਵੱਖਰੇ-ਵੱਖਰੇ ਆਪ੍ਰੇਸ਼ਨਾਂ ਬਾਰੇ ਜਾਣਕਾਰੀ ਦਿੱਤੀ | ਐਸ. ਐਸ. ਪੀ. ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਕੇਂਦਰੀ ਏਜੰਸੀਆਂ ਵਲੋਂ ਦਿੱਤੀ ਗਈ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਜਾਂਚ ਅਮਲ 'ਚ ਲਿਆਂਦੀ ਤੇ ਤੁਰੰਤ ਕਾਰਵਾਈ ਕਰਦਿਆਂ ਕਪੂਰਥਲਾ ਮਾਡਲ ਟਾਊਨ ਇਲਾਕੇ 'ਚ ਕਾਂਜਲੀ ਰੋਡ 'ਤੇ ਲੇਡੀਜ਼ ਸੂਟਾਂ ਦੇ ਦੁਕਾਨਦਾਰ ਵਲੋਂ ਫੌਜੀ ਛਾਉਣੀ ਵੱਲ ਨੂੰ ਮੂੰਹ ਕਰਕੇ ਲਾਇਆ ਗਿਆ ਸਿਮ ਆਧਾਰਤ ਸੀ.ਸੀ.ਟੀ.ਵੀ. ਕੈਮਰਾ ਜ਼ਬਤ ਕੀਤਾ | ਮੁੱਢਲੀ ਜਾਂਚ ਦੌਰਾਨ ਦੁਕਾਨਦਾਰਾਂ ਕੋਲੋਂ 4 ਸਮਾਰਟ ਮੋਬਾਈਲ ਫੋਨ ਤੇ ਇਕ ਵਾਈ ਫਾਈ ਸੈੱਟ ਬਰਾਮਦ ਕੀਤਾ | ਇਨ੍ਹਾਂ ਰਾਹੀਂ ਉਹ ਪਿਛਲੇ ਕਰੀਬ 15 ਦਿਨਾਂ ਤੋਂ ਫੌਜ ਦੀਆਂ ਜਾਣਕਾਰੀਆਂ ਸਿੱਧੇ ਤੌਰ 'ਤੇ ਪਾਕਿਸਤਾਨ 'ਚ ਬੈਠੇ 'ਫੌਜੀ' ਨਾਲ ਦੇ ਹੈਾਡਲਰ ਨੂੰ ਭੇਜ ਰਹੇ ਸਨ | ਓਧਰ ਕਾਊਾਟਰ ਇੰਟੈਲੀਜੈਂਸ ਜਲੰਧਰ ਰੇਂਜ਼ ਦੇ ਏ. ਆਈ. ਜੀ. ਸਿਮਰਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇਸ ਜਾਸੂਸੀ 'ਚ ਦੂਜੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਦਾ ਮੁੱਖ ਸੂਤਰਧਾਰ ਮੁਖਵਿੰਦਰ ਸਿੰਘ ਸੀ, ਜਿਸ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਖਵਿੰਦਰ ਸਿੰਘ ਦੇ ਸੋਨਾ ਤੇ ਸੰਦੀਪ ਸਿੰਘ ਉਰਫ ਸੋਨੂੰ ਦੇ ਨਾਲ ਹੀ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ | ਉਨ੍ਹਾਂ ਦੇ ਦੋ ਸਾਥੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ | ਦੋਵਾਂ ਮੁਲਜ਼ਮਾਂ ਖ਼ਿਲਾਫ਼ ਬੀ. ਐਨ. ਐਸ ਦੀ ਧਾਰਾ 152, 61 ਅਤੇ ਆਫੀਸ਼ੀਅਲ ਸੀਕ੍ਰੇਟ ਐਕਟ ਦੀ ਧਾਰਾ 3,4,5 ਤਹਿਤ ਕੇਸ ਦਰਜ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਨਾਲ ਐਸ. ਪੀ. ਹਰਿੰਦਰ ਸਿੰਘ ਗਿੱਲ, ਡੀ. ਐਸ. ਪੀ ਡਾ. ਸ਼ੀਤਲ ਸਿੰਘ, ਤੇ ਹੋਰ ਅਧਿਕਾਰੀ ਮੌਜੂਦ ਸਨ | ਓਧਰ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਕਾਊਾਟਰ ਇੰਟੈਲੀਜੈਂਸ ਜਲੰਧਰ ਰੇਂਜ ਤੇ ਕਪੂਰਥਲਾ ਜ਼ਿਲ੍ਹਾ ਪੁਲਿਸ ਦੀ ਇਹ ਸਾਂਝੀ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਸੰਗਠਿਤ ਅਪਰਾਧ ਤੇ ਸਰਹੱਦ ਪਾਰੋਂ ਜਾਸੂਸੀ ਨੈੱਟਵਰਕਾਂ ਨੂੰ ਵੱਡਾ ਝਟਕਾ ਹੈ |

ਪਿਛਲੀ ਖ਼ਬਰ ਕੀਰਤਪੁਰ ਸਾਹਿਬ ਸ਼ਤਾਬਦੀ ਸਮਾਗਮਾਂ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤਾਂ ਹੋਈਆਂ ਨਤਮਸਤਕ <br/> ਅਗਲੀ ਖ਼ਬਰ ਯੂਥ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ ਸੁਖਦੇਵ ਸਿੰਘ ਕਾਦੀਆਂ ਸੂਬਾਈ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।