04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ ਤੋਂ ਬਾਹਰ ਹੋਇਆ ਯੂ.ਏ.ਈ.

ਅਜੀਤ ਡੈਸਕ 01-05-2026

ਅੰਮਿ੍ਤਸਰ, 30 ਅਪ੍ਰੈਲ (ਸੁਰਿੰਦਰ ਕੋਛੜ)-ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਲਗਭਗ 60 ਸਾਲਾਂ ਬਾਅਦ ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ (ਓਪੇਕ/ ਓ. ਪੀ. ਈ. ਸੀ.) ਤੋਂ ਪਿੱਛੇ ਹਟਣ ਦਾ ਫ਼ੈਸਲਾ ਕੀਤਾ ਹੈ | ਇਸ ਕਦਮ ਨੂੰ ਨਾ ਸਿਰਫ਼ ਆਰਥਿਕ ਸਗੋਂ ਰਾਜਨੀਤਿਕ ਵੀ ਮੰਨਿਆ ਜਾ ਰਿਹਾ ਹੈ, ਜੋ ਸਾਊਦੀ ਅਰਬ ਤੇ ਇਸ ਦੇ ਨਜ਼ਦੀਕੀ ਸਹਿਯੋਗੀ ਪਾਕਿਸਤਾਨ ਨੂੰ ਪ੍ਰਭਾਵਿਤ ਕਰ ਸਕਦਾ ਹੈ | ਯੂ. ਏ. ਈ. ਉਤਪਾਦਨ ਵਧਾਉਣਾ ਚਾਹੁੰਦਾ ਸੀ, ਜਦੋਂ ਕਿ ਸਾਊਦੀ ਅਰਬ ਘੱਟ ਉਤਪਾਦਨ ਦਾ ਪੱਖ ਪੂਰਦਾ ਰਿਹਾ | ਯੂ. ਏ. ਈ. ਦੀ ਸਰਕਾਰੀ ਮਾਲਕੀ ਵਾਲੀ ਕੰਪਨੀ ਅਨੁਸਾਰ ਉਸ ਦਾ ਤੇਲ ਉਤਪਾਦਨ ਸਾਲ 2027 ਤੱਕ 34 ਲੱਖ ਬੈਰਲ ਪ੍ਰਤੀ ਦਿਨ ਤੋਂ ਵੱਧ ਕੇ 50 ਲੱਖ ਬੈਰਲ ਹੋ ਸਕਦਾ ਹੈ | ਯੂ. ਏ. ਈ. ਦਾ ਇਹ ਕਦਮ ਵਿਸ਼ਵ ਤੇਲ ਬਾਜ਼ਾਰ ਦੇ ਸੰਤੁਲਨ ਨੂੰ ਬਦਲ ਸਕਦਾ ਹੈ |

ਪਿਛਲੀ ਖ਼ਬਰ ਸਪੈਸ਼ਲ ਡੀ.ਜੀ.ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾ-ਮੁਕਤ <br/> ਅਗਲੀ ਖ਼ਬਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ 'ਤੇ ਦੋ ਟਰੱਕਾਂ ਦੀ ਟੱਕਰ ਬਾਅਦ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।