08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜਗਰੂਪ ਸਿੰਘ ਦੀ ਲਾਸ਼ ਲੈਣ ਤੋਂ ਪਰਿਵਾਰ ਨੇ ਕੀਤਾ ਇਨਕਾਰ

ਅਜੀਤ ਡੈਸਕ 03-05-2026
ਝਬਾਲ, 2 ਮਈ (ਸੁਖਦੇਵ ਸਿੰਘ)-ਬੀਤੇ ਦਿਨੀਂ ਸ਼ੰਭੂ ਰੇਲਵੇ ਟਰੈਕ 'ਤੇ ਹੋਏ ਬੰਬ ਧਮਾਕੇ ਵਿਚ ਮਾਰੇ ਗਏ ਜਗਰੂਪ ਸਿੰਘ ਵਾਸੀ ਪੰਜਵੜ੍ਹ ਦੀ ਮਿ੍ਤਕ ਦੇਹ ਲੈਣ ਤੋਂ ਪਰਿਵਾਰ ਨੇ ਇਨਕਾਰ ਕਰ ਦਿੱਤਾ ਹੈ | ਮਿ੍ਤਕ ਜਗਰੂਪ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ 'ਤੇ ਉਸ ਦੇ ਚਾਚੇ ਮਹਿੰਦਰ ਸਿੰਘ ਨੇ ਕਿਹਾ ਸਾਰੇ ਪਰਿਵਾਰ ਨੇ ਮਿਲ ਬੈਠ ਕੇ ਮਿ੍ਤਕ ਦੇਹ ਨਾ ਲੈਣ ਦਾ ਫੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਜਗਰੂਪ ਸਿੰਘ ਨਾਲ ਪਰਿਵਾਰ ਦਾ ਕੋਈ ਸੰਬੰਧ ਨਹੀਂ ਹੈ | ਗੌਰਤਲਬ ਹੈ ਕਿ ਪਟਿਆਲਾ ਤੋਂ ਰੇਲਵੇ ਪੁਲਿਸ ਦੇ ਇੰਸਪੈਕਟਰ ਅਵਤਾਰ ਸਿੰਘ ਪੁਲਿਸ ਪਾਰਟੀ ਸਮੇਤ ਨੂੰ ਪਿੰਡ ਪੰਜਵੜ੍ਹ ਵਿਖੇ ਪੁੱਜੇ ਸਨ | ਜਿੱਥੇ ਪਰਿਵਾਰ ਨੇ ਜਗਰੂਪ ਸਿੰਘ ਦੀ ਮਿ੍ਤਕ ਦੇਹ ਲਿਆਉਣ ਤੋਂ ਇਨਕਾਰ ਕਰ ਦਿੱਤਾ |

ਪਿਛਲੀ ਖ਼ਬਰ ਪੰਜਾਬ ਏ.ਆਈ. ਸਿਸਟਮ ਨੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਪੰਜਾਬ ਪੁਲਿਸ ਨੂੰ ਦਿੱਤੀ ਨਵੀਂ ਤਾਕਤ <br/> ਅਗਲੀ ਖ਼ਬਰ ਆਬਕਾਰੀ ਵਿਭਾਗ ਨੂੰ ਸ਼ਰਾਬ ਗਰੁੱਪਾਂ ਤੋਂ ਮਿਲੀ 300 ਕਰੋੜ ਜ਼ਮਾਨਤੀ ਰਕਮ ਇਸ ਸਾਲ ਜ਼ਿਆਦਾ ਗਰਮੀ ਨਾਲ ਬੀਅਰ ਦੀ ਵਿਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।