21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਵੜਿੰਗ ਨੇ ਪੰਜਾਬ ਵਿਚ 'ਡਰੱਗ ਜਨਗਣਨਾ' ਕਰਵਾਏ ਜਾਣ ਦਾ ਕੀਤਾ ਵਿਰੋਧ

ਅਜੀਤ ਡੈਸਕ 04-05-2026

ਚੰਡੀਗੜ੍ਹ, 3 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਸਰਕਾਰ ਵਲੋਂ ਸੂਬੇ ਵਿਚ 'ਡਰੱਗ ਐਂਡ ਸੋਸ਼ਿਓ-ਇਕਨਾਮਿਕ ਸੈਂਸਸ' ਕਰਵਾਉਣ ਦੇ ਪ੍ਰਸਤਾਵ ਦਾ ਤਿੱਖਾ ਵਿਰੋਧ ਕੀਤਾ ਹੈ | ਉਨ੍ਹਾਂ ਨੇ ਇਸ 'ਜਨਗਣਨਾ' ਦੇ ਅਸਲ ਮਕਸਦ 'ਤੇ ਸਵਾਲ ਉਠਾਏ ਹਨ | ਉਨ੍ਹਾਂ ਨੇ ਕਿਹਾ ਕਿ ਇਹ ਦਰਅਸਲ ਵਿਚ ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਡਾਟਾ ਇਕੱਠਾ ਕਰਨ ਦੀ ਕਵਾਇਦ ਹੈ, ਜਿਸ ਦਾ ਖਰਚਾ ਸਰਕਾਰੀ ਖਜ਼ਾਨੇ ਤੋਂ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਕੌਣ ਦੱਸੇਗਾ ਕਿ ਸਾਡੇ ਘਰ 'ਚ ਕੋਈ ਮੈਂਬਰ ਨਸ਼ਾ ਕਰਦਾ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਅਸਲ ਮਕਸਦ ਨਸ਼ਾ ਪੀੜਤਾਂ ਬਾਰੇ ਡਾਟਾ ਇਕੱਠਾ ਕਰਨਾ ਹੈ, ਤਾਂ ਇਹ ਮੁਹਿੰਮ ਨਾਕਾਮ ਰਹੇਗੀ |

ਪਿਛਲੀ ਖ਼ਬਰ ਬਸਪਾ ਨੇ ਵਿਸ਼ਾਲ ਰੈਲੀ ਰਾਹੀਂ 'ਪਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ' ਮੁਹਿੰਮ ਦੀ ਕੀਤੀ ਸ਼ੁਰੂਆਤ <br/> ਅਗਲੀ ਖ਼ਬਰ 'ਆਰਟ ਆਫ ਲਿਵਿੰਗ ਪੰਜਾਬ' ਸਮਾਰੋਹ 'ਚ ਪੰਜਾਬ ਦੇ ਰਾਜਪਾਲ ਵਲੋਂ 19 ਸ਼ਖ਼ਸੀਅਤਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।