31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪਾਕਿ 'ਚ ਮਾਰੇ ਗਏ ਟੀ. ਟੀ. ਪੀ. ਦੇ 5 ਅੱਤਵਾਦੀ <br/>

ਅਜੀਤ ਡੈਸਕ 10-05-2026
ਅੰਮਿ੍ਤਸਰ, 9 ਮਈ (ਸੁਰਿੰਦਰ ਕੋਛੜ)-ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਕੀਤੇ ਵੱਖ-ਵੱਖ ਆਪ੍ਰੇਸ਼ਨਾਂ 'ਚ 5 ਅੱਤਵਾਦੀਆਂ ਨੂੰ ਮਾਰੇ ਜਾਣ ਦਾ ਦਾਅਵਾ ਕੀਤਾ ਹੈ | ਖ਼ੁਫ਼ੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਬਲਾਂ ਨੇ 7 ਅਤੇ 8 ਮਈ ਨੂੰ ਸੂਬੇ ਦੇ ਟੈਂਕ ਅਤੇ ਡੇਰਾ ਇਸਮਾਈਲ ਖਾਨ ਜ਼ਿਲਿ੍ਹਆਂ 'ਚ ਇਹ ਆਪ੍ਰੇਸ਼ਨ ਕੀਤੇ | ਟੈਂਕ ਜ਼ਿਲ੍ਹੇ 'ਚ ਫ਼ੌਜੀ ਮੁਕਾਬਲੇ ਦੌਰਾਨ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨਾਲ ਸੰਬੰਧਿਤ 4 ਅੱਤਵਾਦੀ ਮਾਰੇ ਗਏ | ਜਦਕਿ ਡੇਰਾ ਇਸਮਾਈਲ ਖਾਨ 'ਚ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ 'ਚ ਇਕ ਟੀ. ਟੀ. ਪੀ. ਲੜਾਕਾ ਮਾਰਿਆ ਗਿਆ | ਸੁਰੱਖਿਆ ਬਲਾਂ ਨੇ ਮਾਰੇ ਗਏ ਅੱਤਵਾਦੀਆਂ ਤੋਂ ਵੱਡੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ |

ਪਿਛਲੀ ਖ਼ਬਰ ਆਈ.ਐੱਮ.ਐੱਫ. ਵਲੋਂ ਪਾਕਿ ਨੂੰ 1.2 ਅਰਬ ਡਾਲਰ ਦਾ ਕਰਜ਼ਾ ਮਨਜ਼ੂਰ <br/> ਅਗਲੀ ਖ਼ਬਰ ਮੇਰੇ ਕਹਿਣ 'ਤੇ ਰੂਸ-ਯੂਕਰੇਨ ਤਿੰਨ ਦਿਨਾਂ ਲਈ ਜੰਗਬੰਦੀ ਲਈ ਸਹਿਮਤ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।