06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਹਜ਼ਾਰਾਂ ਕਿਸਾਨ ਮੰਗਾਂ ਨੂੰ ਲੈ ਕੇ 15 ਮਈ ਨੂੰ ਲੋਕ ਭਵਨ ਚੰਡੀਗੜ੍ਹ ਵੱਲ ਨੂੰ ਕਰਨਗੇ ਮਾਰਚ-ਲੱਖੋਵਾਲ <br/>

ਅਜੀਤ ਡੈਸਕ 11-05-2026

ਲੁਧਿਆਣਾ, 10 ਮਈ (ਜਤਿੰਦਰ ਭੰਬੀ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨੇਵਾਰ ਮੀਟਿੰਗ ਯੂਨੀਅਨ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਵਿਖੇ ਹੋਈ, ਜਿਸ ਵਿਚ ਯੂਨੀਅਨ ਦੇ ਐਗਜ਼ੈਕਟਿਵ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸ਼ਾਮਿਲ ਹੋਈ | ਇਸ ਮੌਕੇ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਸਾਂਝਾ ਬਿਆਨ 'ਚ ਕਿਹਾ ਕਿ 15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਵੱਡੀ ਰੈਲੀ ਫੇਸ 8 ਮੋਹਾਲੀ ਨੇੜੇ ਵਾਈ.ਪੀ.ਐਸ. ਚੌਕ ਤੋਂ ਕਾਫ਼ਲੇ ਦੇ ਰੂਪ ਵਿਚ ਇਕੱਠੇ ਹੋ ਕੇ ਰਾਜ ਭਵਨ ਚੰਡੀਗੜ੍ਹ ਵੱਲ ਕੂਚ ਕੀਤਾ ਜਾਵੇਗਾ | ਲੱਖੋਵਾਲ ਨੇ ਕਿਹਾ 15 ਮਈ ਦੇ ਪ੍ਰੋਗਰਾਮ ਲਈ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਤੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਇਸ ਮੌਕੇ ਪਰਮਿੰਦਰ ਸਿੰਘ ਪਾਲਮਾਜ਼ਰਾ ਤੇ ਪੁਰਸ਼ੋਤਮ ਸਿੰਘ ਗਿੱਲ, ਹਰਮਿੰਦਰ ਸਿੰਘ ਖਹਿਰਾ, ਨਛੱਤਰ ਸਿੰਘ ਬੈਦਵਾਨ, ਮਨਪ੍ਰੀਤ ਸਿੰਘ ਅਮਲਾਲਾ, ਰਣਜੀਤ ਸਿੰਘ ਰਟੈਂਡਾ ਤੇ ਗੁਰਪ੍ਰੀਤ ਸਿੰਘ ਸਾਹਾਬਾਣਾ, ਕੈਪਟਨ ਹਰਦੀਪ ਸਿੰਘ ਰੰਧਾਵਾ, ਬਲਦੇਵ ਸਿੰਘ ਪੂਨੀਆ, ਸੂਰਤ ਸਿੰਘ ਕਾਦਰਵਾਲਾ, ਹਰਦਿਆਲ ਸਿੰਘ ਅਲੀਪੁਰ, ਮਨਜੀਤ ਸਿੰਘ ਢੀਂਡਸਾ, ਰੁਪਿੰਦਰ ਸਿੰਘ ਡੋਹਕ, ਦਰਸ਼ਨ ਸਿੰਘ ਜਟਾਣਾ, ਦਲਜੀਤ ਸਿੰਘ ਚਲਾਕੀ, ਜਸਵੰਤ ਸਿੰਘ, ਸੁਰਜੀਤ ਸਿੰਘ, ਹਰਪਿੰਦਰ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ ਦÏਲਤਪੁਰ, ਸੁਖਮਿੰਦਰ ਸਿੰਘ ਸੁਸ਼ਕਪੁਰ ਸਾਰੇ ਪ੍ਰਧਾਨ ਪੰਜਾਬ ਪਵਨਦੀਪ ਸਿੰਘ ਮੇਹਲੋਂ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਪਾਕਿ ਦੇ ਪ੍ਰਮਾਣੂ ਸਲਾਹਕਾਰ ਡਾ: ਕਾਜ਼ਮੀ ਨੇ ਭਾਰਤ ਦੀਆਂ ਫ਼ੌਜੀ ਸਮਰੱਥਾਵਾਂ 'ਤੇ ਪ੍ਰਗਟਾਇਆ ਡਰ ਅਗਲੀ ਖ਼ਬਰ ਪੰਜਾਬ ਭਰ ਵਿਚ ਲਗਾਈ ਗਈ ਲੋਕ ਅਦਾਲਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।