20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਬੀ. ਐੱਸ.ਐੱਫ. ਨੇ 85 ਕਰੋੜ ਤੋਂ ਵਧੇਰੇ ਦੀ ਫ਼ੜੀ ਹੈਰੋਇਨ

ਅਜੀਤ ਡੈਸਕ 14-05-2026

ਅਟਾਰੀ ਸਰਹੱਦ, 13 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਦੀ ਅਟਾਰੀ ਸਰਹੱਦ ਦੇ ਨਜ਼ਦੀਕ ਬੀ.ਐਸ.ਐਫ. ਦੀ ਚੌਂਕੀ ਪੁੱਲ ਮੋਰਾਂ ਵਿਖੇ ਬੀ.ਐਸ.ਐਫ. ਦੇ ਜਵਾਨਾਂ ਨੂੰ ਮਿਲੀ ਵੱਡੀ ਸਫਲਤਾ ਵਿਚ 85 ਕਰੋੜ ਰੁਪਏ ਦੀ 16.550 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਅੰਮਿ੍ਤਸਰ ਪੁਲਿਸ ਜ਼ਿਲ੍ਹਾ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੇ ਏਰੀਏ ਵਿਚ ਪੈਂਦੇ ਪਿੰਡ ਪੱਕੇ ਧਨੋਏ ਦੀ ਬੀ.ਐਸ.ਐਫ. ਚੌਂਕੀ ਪੁੱਲ ਮੋਰਾਂ ਰਸਤੇ ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੇ ਡਰੋਨ ਨੂੰ ਡਿਊਟੀ 'ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਵਲੋਂ ਵੇਖਿਆ ਗਿਆ ਤਾਂ ਉਨ੍ਹਾਂ ਡਰੋਨ ਦਾ ਪਿੱਛਾ ਕੀਤਾ ਗਿਆ ਤੇ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਡਲਕੇ ਦੇ ਬਾਹਰਵਾਰ ਇਕ ਧਮਾਕੇ ਦੀ ਆਵਾਜ਼ ਬੀ.ਐਸ.ਐਫ. ਦੇ ਜਵਾਨਾਂ ਵਲੋਂ ਸੁਣੀ ਤਾਂ ਮੌਕੇ 'ਤੇ ਹੀ ਪੁੱਜ ਕੇ ਵੇਖਿਆ ਗਿਆ ਕਿ ਇਕ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ ਗਿਆ | ਉਸ ਵਿਚੋਂ 16 ਕਿਲੋ ਤੋਂ ਵਧੇਰੇ ਦੀ ਪੀਲੇ ਰੰਗ ਦੇ ਲਿਫਾਫੇ ਵਿਚ ਵਲੇਟੀ ਹੈਰੋਇਨ ਮਿਲੀ ਹੈ |

ਪਿਛਲੀ ਖ਼ਬਰ ਸੀ.ਬੀ.ਆਈ. ਤੇ ਈ.ਡੀ. ਦੀ ਦਸਤਕ ਕਾਰਨ ਪੰਜਾਬ ਦੀ ਅਫ਼ਸਰਸ਼ਾਹੀ ਵਿਚ ਡਰ ਤੇ ਸਹਿਮ ਅਗਲੀ ਖ਼ਬਰ ਲਾਰੈਂਸ ਬਿਸ਼ਨੋਈ ਗਰੋਹ ਨੇ ਦਿਲਜੀਤ ਦੇ ਮੈਨੇਜਰ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।