26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬੱਚਾ ਖੇਡਦੇ ਸਮੇਂ ਡੂੰਘੇ ਬੋਰਵੈਲ 'ਚ ਡਿੱਗਿਆ <br/>

ਅਜੀਤ ਡੈਸਕ 16-05-2026
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਭੀਖੋਵਾਲ ਨਜ਼ਦੀਕ ਪੈਂਦੇ ਪਿੰਡ ਚੱਕ ਸਮਾਣਾ ਵਿਖੇ ਸ਼ਾਮ ਦੇ ਕਰੀਬ 4 ਵਜੇ 3 ਸਾਲਾ ਬੱਚਾ ਖੇਡਦੇ ਸਮੇਂ ਖੇਤਾਂ 'ਚ ਡੂੰਘੇ ਬੋਰਵੈਲ 'ਚ ਡਿਗ ਪਿਆ | ਜਿਸ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਜਾਣਕਾਰੀ ਅਨੁਸਾਰ ਬੱਚਾ ਬੋਰਵੈਲ ਦੇ ਪਾਈਪ 'ਚ ਨਹੀਂ ਬਲਕਿ ਬੋਰ ਲਈ ਕੱਢੀ ਗਈ ਸਾਫ਼ਟ ਦੀ ਕੰਧ ਅਤੇ ਪਾਈਪ ਵਿਚਕਾਰ ਕਰੀਬ 25 ਫੁੱਟ ਡੁੰਘਾਈ 'ਤੇ ਫਸਿਆ ਹੋਇਆ ਹੈ | ਜਾਣਕਾਰੀ ਅਨੁਸਾਰ ਗੁਰਕਰਨ ਸਿੰਘ ਉਰਫ਼ ਵੰਸ਼ੂ ਨਾਂਅ ਦੇ ਬੱਚੇ ਨੂੰ ਦੇਰ ਸ਼ਾਮ ਤੱਕ ਬੋਰਵੈਲ 'ਚੋਂ ਸੁਰੱਖਿਅਤ ਬਾਹਰ ਕੱਢਣ ਲਈ ਇਲਾਕਾ ਵਾਸੀਆਂ ਦੀ ਮਦਦ ਨਾਲ ਪ੍ਰਸ਼ਾਸਨ ਵਲੋਂ ਵੱਡੀ ਪੱਧਰ 'ਤੇ ਬਚਾਅ ਕਾਰਜ ਕੀਤੇ ਜਾ ਰਹੇ ਸਨ, ਜਿਸ ਦੀ ਨਿਗਰਾਨੀ ਕਰਨ ਲਈ ਖ਼ੁਦ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ, ਡੀ.ਐੱਸ.ਪੀ. ਨਰਿੰਦਰਪਾਲ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ | ਬਚਾਅ ਅਭਿਆਨ 'ਚ ਫਾਇਰ ਬਿ੍ਗੇਡ, ਪੁਲਿਸ ਅਤੇ ਬਾਬਾ ਦੀਪ ਸਿੰਘ ਜੀ ਸੇਵਾ ਦਲ ਗੜ੍ਹਦੀਵਾਲਾ ਦੇ ਮੈਂਬਰ ਵੀ ਆਪਣਾ ਯੋਗਦਾਨ ਪਾ ਰਹੇ ਹਨ | ਬੱਚੇ ਨੂੰ ਲਗਾਤਾਰ ਪਾਈਪਾਂ ਰਾਹੀਂ ਆਕਸੀਜਨ ਪਹੁੰਚਾਈ ਜਾ ਰਹੀ ਹੈ ਅਤੇ ਉਸ 'ਤੇ ਕੈਮਰੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ |

ਪਿਛਲੀ ਖ਼ਬਰ ਅਨਿੰਦਿਤਾ ਮਿਤਰਾ ਵਲੋਂ ਸਿਆਸੀ ਪਾਰਟੀਆਂ ਨੂੰ ਬੀ.ਐਲ.ਏ. ਲਗਾਉਣ ਦੀ ਅਪੀਲ ਅਗਲੀ ਖ਼ਬਰ ਮਿਉਂਸਪਲ ਚੋਣਾਂ ਲਈ ਹੁਣ ਤੱਕ 2756 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।