14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਖਿਲਚੀਆਂ ਵਿਖੇ ਲੜਕੀ ਨੇ ਲਾਇਸੰਸੀ ਰਿਵਾਲਵਰ ਨਾਲ ਪਿਉ ਨੂੰ ਮਾਰੀ ਗੋਲੀ <br/>

ਅਜੀਤ ਡੈਸਕ 16-05-2026

ਕੇਸ ਦਰਜ-ਲੜਕੀ ਕਾਬੂ
ਬਾਬਾ ਬਕਾਲਾ ਸਾਹਿਬ, 15 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜਨ ਦੇ ਕਸਬਾ ਖਿਲਚੀਆਂ ਵਿਖੇ ਇਕ ਨੌਜਵਾਨ ਲੜਕੀ ਵਲੋਂ ਆਪਣੇ ਪਿਤਾ ਨੂੰ , ਆਪਣੇ ਹੀ ਪਿਤਾ ਦੇ ਲਾਇਸੰਸੀ ਪਿਸਤੌਲ ਨਾਲ, ਗੋਲੀ ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜ਼ਖਮੀਂ ਪਿਤਾ ਨੂੰ ਫੌਰਨ ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਕਿ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਪਾਲ ਸਿੰਘ ਸੀਨੀਅਰ ਉਪ ਕਪਤਾਨ ਪੁਲਿਸ ਬਾਬਾ ਬਕਾਲਾ ਸਾਹਿਬ ਅਤੇ ਮੁਖਤਾਰ ਸਿੰਘ ਥਾਣਾ ਮੁਖੀ ਖਿਲਚੀਆਂ ਨੇ ਦੱਸਿਆ ਹੈ ਕਿ ਅੱਜ ਸਵੇਰੇ ਕਸਬਾ ਖਿਲਚੀਆਂ ਵਿਖੇ ਇਕ ਨੌਜਵਾਨ ਲੜਕੀ ਸਨੇਹਦੀਪ ਕੌਰ (ਪੁੱਤਰੀ ਪਰਮਿੰਦਰ ਸਿੰਘ ਪੁੁੱਤਰ ਮੁਖਤਿਆਰ ਸਿੰਘ, ਵਾਸੀ ਖਿਲਚੀਆਂ), ਜਿਸਨੇ ਕਿ ਪਿਛਲੇ ਸਾਲ 2025 ਵਿਚ +2 ਕੀਤੀ ਸੀ ਅਤੇ ਉਹ ਵਿਦੇਸ਼ (ਆਸਟ੍ਰੇਲੀਆ) ਜਾਣਾ ਚਾਹੁੰਦੀ ਸੀ, ਉਹ ਬਹੁਤ ਖੁੱਲ੍ਹ੍ਹੇੇ ਵਿਚਾਰਾਂ ਦੀ ਮਾਲਕ ਸੀ ਤੇ ਆਪਣੀ ਮਨ-ਮਰਜ਼ੀ ਦੀ ਮਾਲਕ ਹੋਣ ਕਾਰਣ, ਉਸਦਾ ਪਿਤਾ ਅਤੇ ਘਰ ਦੇ ਪਰਿਵਾਰਕ ਮੈਂਬਰ ਉਸਨੂੰ ਇਸ ਗੱਲੋਂ ਵਰਜਦੇ ਸਨ ਅਤੇ ਕਥਿਤ ਤੌਰ 'ਤੇ ਇਸ ਗੱਲ ਨੂੰ ਲੈ ਕੇ ਪਿਤਾ ਵਲੋਂ ਉਸਦੀ ਕਈ ਵਾਰ ਕਥਿਤ ਤੌਰ ਤੇ ਉਸਦੀ ਕੁੱਟਮਾਰ ਵੀ ਕੀਤੀ ਗਈ ਸੀ, ਪਰਿਵਾਰ ਨੇ ਉਸਨੂੰ ਘਰ ਵਿਚ ਹੀ ਬੰਦਿਸ਼ਾਂ ਤਹਿਤ ਰੱਖਿਆ ਗਿਆ ਸੀ ਅਤੇ ਰਿਸ਼ਤੇਦਾਰੀਆਂ ਅਤੇ ਹੋਰ ਸਭ ਪਾਸੇ ਜਾਣ ਤੋਂ ਰੋਕ ਲਾਈ ਗਈ ਸੀ, ਤਾਂ ਇਸੇ ਗੱਲ ਤੋਂ ਤੈਸ਼ ਵਿਚ ਆ ਕੇ ਉਕਤ ਲੜਕੀ ਸਨੇਹਦੀਪ ਕੌਰ ਨੇ ਆਪਣੇ ਪਿਤਾ ਦੇ ਲਾਇਸੰਸੀ ਰਿਵਾਲਵਰ ਨਾਲ, ਆਪਣੇ ਹੀ ਪਿਤਾ ਪਰਮਿੰਦਰ ਸਿੰਘ ਪੁੁੱਤਰ ਮੁਖਤਿਆਰ ਸਿੰਘ, ਵਾਸੀ ਖਿਲਚੀਆਂ, ਜੋ ਕਿ ਉਸ ਵੇਲੇ ਆਪਣੇ ਘਰੇਲੂ ਕੰਮਾਂ ਵਿਚ ਰੁੱਝਾ ਸੀ, ਉਪਰ ਪਿੱਠ ਪਿਛੋਂ ਗੋਲ਼ੀ ਚਲਾ ਦਿੱਤੀ, ਜੋ ਕਿ ਉਸਦੀ ਖੱਬੇ ਪਾਸੇ ਵਿਚ ਲੱਗੀ | ਪਰਮਿੰਦਰ ਸਿੰਘ ਨੂੰ ਫੌਰੀ ਤੌਰ 'ਤੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਲ ਕਰਵਾਇਆ ਗਿਆ, ਜਿੱਥੇ ਕਿ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ | ਘਟਨਾ ਦੀ ਖ਼ਬਰ ਮਿਲਦੇ ਸਾਰ ਹੀ ਸੁਖਪਾਲ ਸਿੰਘ ਸੀਨੀਅਰ ਉਪ ਕਪਤਾਨ ਪੁਲਿਸ ਤੇ ਮੁਖਤਾਰ ਸਿੰਘ ਥਾਣਾ ਮੁਖੀ ਖਿਲਚੀਆਂ ਮੌਕੇ ਤੇ ਪੁੱਜ ਗਏ | ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀ ਲੜਕੀ ਸਨੇਹਦੀਪ ਕੌਰ ਨੂੰ ੁ ਕਾਬੂ ਕਰਕੇ ਉਸ ਖਿਲਾਫ ਧਾਰਾ 307, 25/54/59 ਤਹਿਤ ਥਾਣਾ ਖਿਲਚੀਆਂ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਸਨੇਹਦੀਪ ਨੂੰ ਐੱਸ.ਡੀ.ਜੇ.ਐੱਮ. ਬਾਬਾ ਬਕਾਲਾ ਮੈਡਮ ਰਮਨਦੀਪ ਕੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ |

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਚੋਣਾਂ ਸੰਬੰਧੀ ਦਿੱਲੀ 'ਚ ਲਗਾਇਆ ਜਾਵੇਗਾ ਮੋਰਚਾ-ਗਿਆਨੀ ਹਰਪ੍ਰੀਤ ਸਿੰਘ <br/> ਅਗਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ 'ਆਪ' ਦਾ ਹੱਲਾ ਬੋਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।