28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੱਲੇਦਾਰ ਦਾ ਕੰਮ ਕਰਨ ਵਾਲੇ ਦੀ ਚਮਕੀ ਕਿਸਮਤ, ਲੱਗਿਆ ਇਕ ਕਰੋੜ ਇਨਾਮ <br/>

ਅਜੀਤ ਡੈਸਕ 16-05-2026
ਕੁਹਾੜਾ (ਖੰਨਾ), 15 ਮਈ (ਸੰਦੀਪ ਸਿੰਘ ਕੁਹਾੜਾ)-ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਚਲਾਉਣ ਵਾਲੇ ਕੁਹਾੜਾ ਨੇੜਲੇ ਪਿੰਡ ਗੱਦੋਵਾਲ ਦੇ ਪੱਲੇਦਾਰੀ ਦਾ ਕੰਮ ਕਰਨ ਵਾਲੇ ਵਿਅਕਤੀ ਰਣਧੀਰ ਸਿੰਘ ਦੀ ਕਿਸਮਤ ਅਚਾਨਕ ਚਮਕ ਉੱਠੀ, ਜਦੋਂ ਉਸ ਨੂੰ ਇਕ ਕਰੋੜ ਰੁਪਏ ਦੀ ਲਾਟਰੀ ਇਨਾਮ ਲੱਗ ਗਿਆ | ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਪਿੰਡ ਗੱਦੋਵਾਲ ਦਾ ਵਸਨੀਕ ਹੈ ਅਤੇ ਪੱਲੇਦਾਰੀ ਦਾ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਹੈ | ਉਸ ਦੇ ਪਿਤਾ ਸਿੰਘ ਪਾਲ ਸਿੰਘ ਕੁਹਾੜਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਦਰਜੀ ਦਾ ਕੰਮ ਕਰਦੇ ਹਨ | ਕੁੱਝ ਦਿਨ ਪਹਿਲਾਂ ਉਸ ਨੇ ਗੁਪਤਾ ਲਾਟਰੀ ਸਟਾਲ ਕੁਹਾੜਾ ਕੋਲੋਂ ਲਾਟਰੀ ਦੀ ਟਿਕਟ ਖਰੀਦੀ ਸੀ | ਜਦੋਂ ਨਤੀਜੇ ਐਲਾਨੇ ਗਏ ਤਾਂ ਉਹ ਹੈਰਾਨ ਰਹਿ ਗਿਆ ਕਿ ਉਸ ਦੀ ਟਿਕਟ 'ਤੇ ਇੱਕ ਕਰੋੜ ਦਾ ਇਨਾਮ ਨਿਕਲਿਆ ਹੈ | ਜਿੱਤਣ ਵਾਲੇ ਵਿਅਕਤੀ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਇਸ ਰਕਮ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੇਗਾ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੇਗਾ ਅਤੇ ਬੱਚਿਆਂ ਦੀ ਪੜ੍ਹਾਈ 'ਤੇ ਧਿਆਨ ਦੇਵੇਗਾ |

ਪਿਛਲੀ ਖ਼ਬਰ ਨਵੇਂ ਬੇਅਦਬੀ ਕਾਨੂੰਨ ਸੰਬੰਧੀ ਜਥੇਦਾਰ ਬਾਬਾ ਟੇਕ ਸਿੰਘ ਨੇ ਭਲਕੇ ਸੱਦੀ ਪੰਥਕ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ <br/... ਅਗਲੀ ਖ਼ਬਰ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਨਮਿਤ ਸਮਾਗਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।