17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਲੇਰਕੋਟਲਾ ਵਿਖੇ ਡਰੇਨ 'ਤੇ ਜ਼ੋਰਦਾਰ ਧਮਾਕਾ-1 ਮੱਝ ਜ਼ਖ਼ਮੀ <br/>

ਅਜੀਤ ਡੈਸਕ 16-05-2026
ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਪੜਤਾਲ-ਜ਼ਿਲ੍ਹਾ ਪੁਲਿਸ ਮੁਖੀ
ਮਲੇਰਕੋਟਲਾ, 15 ਮਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਮਲੇਰਕੋਟਲਾ ਵਿਖੇ ਅੱਜ ਸ਼ਾਮ ਸਥਾਨਕ ਹਥੋਆ ਸੜਕ 'ਤੇ ਹੋਏ ਇਕ ਜ਼ੋਰਦਾਰ ਧਮਾਕੇ ਨਾਲ ਮੱਝ ਜ਼ਖਮੀ ਹੋ ਗਈ | ਇਹ ਧਮਾਕਾ ਮਲੇਰਕੋਟਲਾ ਦੇ ਬਾਹਰ ਦੀ ਲੰਘਦੀ ਲਸਾੜਾ ਡਰੇਨ 'ਤੇ ਹੋਇਆ | ਇਸ ਸਬੰਧੀ ਗੱਲਬਾਤ ਕਰਦਿਆਂ ਮੱਝ ਦੇ ਮਾਲਕ ਹਮੀਰ ਹਮਝਾ ਨੇ ਦੱਸਿਆ ਜਦ ਉਹ ਇਸ ਪਾਸੇ ਵੱਲ ਨੂੰ ਆਪਣੀਆਂ ਮੱਝਾਂ ਲੈ ਕੇ ਆ ਰਹੇ ਸਨ ਤਾਂ ਡਰੇਨ ਨੇੜੇ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਉਸ ਦੀ ਮੱਝ ਗੰਭੀਰ ਜ਼ਖਮੀ ਹੋ ਗਈ | ਮੌਕੇ 'ਤੇ ਪਹੁੰਚੇ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਇੱਥੇ ਕੂੜਾ ਸੁੱਟਿਆ ਜਾਂਦਾ ਹੋਣ ਕਰਕੇ ਹੋ ਸਕਦਾ ਹੈ ਕਿ ਕੋਈ ਪੋਟਾਸ਼ ਨੁਮਾ ਚੀਜ਼ ਦੇ ਨਾਲ ਧਮਾਕਾ ਹੋਇਆ ਹੋਵੇ | ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਫੋਰੈਂਸਿੰਕ ਟੀਮਾਂ ਪਹੁੰਚ ਰਹੀਆਂ ਹਨ ਉਨ੍ਹਾਂ ਵੱਲੋਂ ਆਉਣ 'ਤੇ ਅਗਲੀ ਜਾਂਚ ਪੜਤਾਲ ਆਰੰਭ ਕੀਤੀ ਜਾਵੇਗੀ | ਜਿਸ ਜਗ੍ਹਾ 'ਤੇ ਇਹ ਧਮਾਕਾ ਹੋਇਆ ਉੱਥੋਂ ਕੁੱਝ ਦੂਰੀ 'ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬੀਬਾ ਰਜ਼ੀਆ ਸੁਲਤਾਨਾ ਤੇ ਸਾਬਕਾ ਉੱਚ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਦੀ ਰਿਹਾਇਸ਼ ਹੈ | ਮਲੇਰਕੋਟਲਾ ਹਾਊਸ ਦੇ ਮੁੱਖ ਬੁਲਾਰੇ ਅਨਵਾਰ ਮਹਿਬੂਬ ਨੇ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ | ਇਸ ਮੌਕੇ ਐਸ.ਪੀ. ਰਾਜਵਿੰਦਰ ਸਿੰਘ, ਥਾਣਾ ਮੁਖੀ ਦਲਜੀਤ ਸਿੰਘ ਗਿੱਲ ਸਣੇ ਪੁਲਿਸ ਅਧਿਕਾਰੀ ਮੌਜੂਦ ਸਨ |

ਪਿਛਲੀ ਖ਼ਬਰ ਰਾਮਾਂ ਪੁਲਿਸ ਵਲੋਂ ਭਾਜਪਾ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ-ਸਥਿਤੀ ਤਣਾਅਪੂਰਨ <br/> ਅਗਲੀ ਖ਼ਬਰ ਮੌਨਸੂਨ ਤੋਂ ਪਹਿਲਾਂ ਭਾਰਤੀ ਮੌਸਮ ਵਿਭਾਗ ਦਾ ਵੱਡਾ ਫ਼ੈਸਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।