ਉਮਰ ਦੇ ਮੁੱਕਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਰਾਹ ਨੂੰ ਸੰਵਾਰਨ ਦਾ ਯਤਨ ਕਰੀਏ-ਸੰਤ ਅਮੀਰ ਸਿੰਘ
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵਲੋਂ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੀ ਬਾਣੀ ਵਿਚਲੇ 'ਬੇਗਮਪੁਰਾ' ਦੇ ਸੰਕਲਪ ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਆਰੰਭਤਾ ਟਕਸਾਲ ਦੇ ਵਿਦਿਆਰਥੀਆਂ ਵਲੋਂ ਗਾਇਨ ਸ਼ਬਦ ਨਾਲ ਹੋਈ | ਸੈਮੀਨਾਰ ਦੀ ਪ੍ਰਧਾਨਗੀ ਡਾ: ਜਸਪਾਲ ਸਿੰਘ ਸਾਬਕਾ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਨੇ ਕੀਤੀ ਅਤੇ ਉਨ੍ਹਾਂ ਆਪਣੇ ਖੋਜ ਕਾਰਜਾਂ ਦੇ ਹਵਾਲੇ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਦਰਸ਼ਕ ਸਮਾਜ ਅਤੇ ਰਾਜ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਹੈ, ਦੇ ਹਵਾਲੇ ਨਾਲ ਕਿਹਾ ਕਿ ਜਿੱਥੇ ਸਾਰੇ ਆਜ਼ਾਦੀ ਨਾਲ ਵਿਚਰਨ, ਜਿੱਥੇ ਕਿਸੇ ਨੂੰ ਕੋਈ ਦੁੱਖ ਤਕਲੀਫ਼ ਨਾ ਹੋਵੇ, ਸਾਰਿਆਂ ਦੇ ਹੱਕ ਇਕ ਸਮਾਨ ਹੋਣ, ਕੋਈ ਭੁੱਖ-ਨੰਗਾ ਨਾ ਹੋਵੇ, ਸਾਰੇ ਰੱਜੇ ਹੋਣ, ਭਾਵ ਲੋਕਾਂ ਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇ | ਵਿਸ਼ੇਸ਼ ਮਹਿਮਾਨ ਸਾਬਕਾ ਰਾਜਦੂਤ ਹਰਿੰਦਰ ਸਿੰਘ ਖਾਲਸਾ, ਡਾ: ਗੁਰਨੇਕ ਸਿੰਘ ਸਾਬਕਾ ਉਪ ਕੁਲਪਤੀ ਅਨੁਰਾਗ ਸਿੰਘ, ਡਾ: ਅਮਰ ਸਿੰਘ, ਪ੍ਰੋ: ਰਵੇਲ ਸਿੰਘ ਦਿੱਲੀ ਅਤੇ ਭਾਈ ਸੁਖਵਿੰਦਰ ਸਿੰਘ ਅਗਵਾਨ ਨੇ ਵੀ ਵਿਚਾਰ ਪ੍ਰਗਟ ਕੀਤੇ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਡਾ: ਹਰਜੋਧ ਸਿੰਘ ਨੇ ਨਿਭਾਈ¢ ਇਸ ਮÏਕੇ ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐਸ., ਗੁਰਮੀਤ ਸਿੰਘ ਸੋਹੀ, ਮੇਜਰ ਸਿੰਘ ਖਾਲਸਾ, ਤੇਜ ਪ੍ਰਤਾਪ ਸਿੰਘ ਸੰਧੂ, ਕੁਲਵਿੰਦਰ ਸਿੰਘ ਬੈਨੀਪਾਲ, ਉਸਤਾਦ ਜਤਿੰਦਰ ਪਾਲ ਸਿੰਘ, ਡਾ: ਜੋਗਿੰਦਰ ਸਿੰਘ ਝੱਜ, ਡਾ: ਮੇਜਰ ਸਿੰਘ, ਜਗੀਰ ਸਿੰਘ ਢਿੱਲੋਂ, ਚਰਨਜੀਤ ਸਿੰਘ, ਬਲਵੀਰ ਸਿੰਘ ਸੇਖੋਂ, ਜੋਗਿੰਦਰ ਸਿੰਘ ਸੰਧੂ ਡੀ.ਐਸ.ਪੀ., ਨਾਇਬ ਸਿੰਘ, ਪ੍ਰੀਤਮ ਸਿੰਘ ਮੁਕੰਦਪੁਰ, ਮਨਜੀਤ ਸਿੰਘ ਬਾਜਵਾ, ਡਾ: ਸੁਖਦੇਵ ਸਿੰਘ, ਗੁਰਮੇਲ ਸਿੰਘ ਡਾ: ਕੁਲਦੀਪ ਸਿੰਘ, ਡਾ: ਰਤਨ ਸਿੰਘ, ਕੇਵਲ ਸਿੰਘ ਆਦਿ ਹਾਜ਼ਰ ਸਨ |
ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਵੱਦੀ ਟਕਸਾਲ ਵਲੋਂ ਵਿਸ਼ੇਸ਼ ਸੈਮੀਨਾਰ <br/>
ਅਜੀਤ ਡੈਸਕ
17-05-2026