01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਕਦੀ ਕਿੱਲਤ ਦੌਰਾਨ ਏ.ਟੀ.ਐਮ. ਵਿਵਸਥਾ ਲਗਪਗ ਠੱਪ, ਬੈਂਕ ਸ਼ਾਖਾਵਾਂ 'ਚ ਤਾਲਾਬੰਦੀ ਵਰਗੇ ਹਾਲਾਤ <br/>

ਅਜੀਤ ਡੈਸਕ 17-05-2026

ਬੈਂਕਾਂ ਵਲੋਂ ਆਨਲਾਈਨ ਲੈਣ-ਦੇਣ ਨੂੰ ਤਰਜੀਹ
ਮੰਡੀ ਕਿੱਲਿਆਂਵਾਲੀ, 16 ਮਈ (ਇਕਬਾਲ ਸਿੰਘ ਸ਼ਾਂਤ)-ਬੈਂਕ ਏਟੀਐਮ 'ਚ ਮਹਿਜ 10 ਘੰਟਿਆਂ ਤੋਂ ਵੱਧ ਸਮੇਂ ਤੱਕ ਨਕਦੀ ਨਾ ਹੋਣ 'ਤੇ ਰਿਜਰਵ ਬੈਂਕ ਆਫ਼ ਇੰਡੀਆ ਵੱਲੋਂ ਸਬੰਧਤ ਬੈਂਕ 'ਤੇ ਪ੍ਰਤੀ ਏਟੀਐਮ 10 ਹਜ਼ਾਰ ਰੁਪਏ ਤੱਕ ਜੁਰਮਾਨਾ ਮੜ੍ਹ ਦਿੱਤਾ ਜਾਂਦਾ ਹੈ | ਇਸ ਦੇ ਬਾਵਜੂਦ ਮਈ ਮਹੀਨੇ ਦੀ ਸ਼ੁਰੂਆਤ ਤੋਂ ਨਕਦੀ ਸੰਕਟ ਕਾਰਨ ਸਰਕਾਰੀ ਅਤੇ ਨਿੱਜੀ ਬੈਂਕਾਂ ਦੇ ਵੱਡੀ ਗਿਣਤੀ ਏਟੀਐੱਮ ਤਾਲਾਬੰਦ ਹਨ ਜਾਂ 'ਨੋ ਕੈਸ਼' ਦੇ ਨੋਟਿਸਾਂ ਸਹਾਰੇ ਖੜ੍ਹੇ ਹਨ | ਵੱਡੀ ਗੱਲ ਹੈ ਕਿ ਸਮੁੱਚਾ ਸਿਸਟਮ ਅਤੇ ਸਿਆਸੀ ਤਾਣਾ-ਬਾਣਾ ਲਗਭਗ ਚੁੱਪ ਵੱਟੀ ਬੈਠਾ ਹੈ | ਬੈਂਕ ਖਜ਼ਾਨੇ ਤੋਂ ਲੋੜ ਅਨੁਸਾਰ ਨਕਦੀ ਨਾ ਆਉਣ ਕਾਰਨ ਬੈਂਕਾਂ ਦੀਆਂ ਸ਼ਾਖਾਵਾਂ ਵਿਚ ਲਗਭਗ ਤਾਲਾਬੰਦੀ ਵਰਗੇ ਹਾਲਾਤ ਬਣ ਗਏ ਹਨ | ਲੋਕਾਂ ਦੇ ਬੈਂਕ ਖਾਤਿਆਂ ਵਿਚ ਹਜ਼ਾਰਾਂ-ਲੱਖਾਂ ਰੁਪਏ ਪਏ ਹਨ, ਪਰ ਨਕਦੀ ਨਾ ਹੋਣ ਕਾਰਨ ਸਰਕਾਰੀ 'ਹੱਥ' ਉਸ ਰਕਮ ਨੂੰ ਖਾਤਾਧਾਰਕਾਂ ਦੀ ਜੇਬ ਤੱਕ ਪਹੁੰਚਾਉਣ ਵਿੱਚ ਬੇਵੱਸ ਹਨ | ਲੰਬੀ ਖੇਤਰ ਦੀਆਂ ਸਰਕਾਰੀ ਤੇ ਨਿੱਜੀ ਬੈਂਕ ਸ਼ਾਖਾਵਾਂ ਦੇ ਕਈ ਏਟੀਐੱਮ ਬੰਦ ਪਏ ਹਨ, ਜਦਕਿ ਕੁਝ ਥਾਵਾਂ 'ਤੇ ਮਸ਼ੀਨਾਂ ਅੱਗੇ 'ਕੈਸ਼ ਖ਼ਤਮ ਹੈ' ਦੇ ਨੋਟਿਸ ਲੱਗੇ ਹੋਏ ਹਨ | ਨਕਦੀ ਕਿੱਲਤ ਦਾ ਅਸਰ ਸਟੇਟ ਬੈਂਕ ਤੋਂ ਤੋਂ ਲੈ ਕੇ ਐਚਡੀਐਫ਼ਸੀ ਬੈਂਕ ਤੱਕ ਵੇਖਣ ਨੂੰ ਮਿਲ ਰਿਹਾ ਹੈ |, ਉੱਥੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀਆਂ 275 ਸਰਕਾਰੀ ਅਤੇ ਨਿੱਜੀ ਬੈਂਕ ਸ਼ਾਖਾਵਾਂ ਵਿਚ ਵੀ ਇਹੋ-ਜਿਹੇ ਹਾਲਾਤ ਹਨ | ਆੜ੍ਹਤੀ ਮੁਕੇਸ਼ ਗੋਇਲ ਨੇ ਕਿਹਾ ਕਿ ਬੈਂਕਾਂ ਵਿੱਚ ਅਜਿਹੀ ਨਕਦੀ ਕਿੱਲਤ ਪਹਿਲੀ ਵਾਰ ਵੇਖਣ ਨੂੰ ਮਿਲੀ ਹੈ, ਜਿਸ ਕਾਰਨ ਕਿਸਾਨਾਂ ਅਤੇ ਵਪਾਰੀਆਂ ਦੇ ਲੈਣ-ਦੇਣ ਪ੍ਰਭਾਵਿਤ ਹੋ ਰਹੇ ਹਨ |

ਪਿਛਲੀ ਖ਼ਬਰ ਐਨ.ਓ.ਸੀ. ਨੂੰ ਲੈ ਕੇ ਮਜੀਠੀਆ ਨੇ ਸੂਬਾ ਚੋਣ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਸੀ. ਐਚ. ਸੀ. ਡੇਹਲੋਂ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਉਣ ਸਮੇਂ ਸਿਹਤ ਕਰਮਚਾਰੀਆਂ ਵਲੋਂ ਜਾਗਰੂਕਤਾ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।