01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪਿੰਡ ਜੌੜਕੀਆਂ ਵਿਖੇ ਬਜ਼ੁਰਗ ਔਰਤ ਦਾ ਕਤਲ <br/>

ਅਜੀਤ ਡੈਸਕ 17-05-2026
ਜੌੜਕੀਆਂ (ਮਾਨਸਾ), 16 ਮਈ (ਲਕਵਿੰਦਰ ਸ਼ਰਮਾ)-ਪਿੰਡ ਜੌੜਕੀਆਂ ਵਿਖੇ ਬਜ਼ੁਰਗ ਔਰਤ ਦਾ ਕਤਲ ਹੋਣ ਦਾ ਸਮਾਚਾਰ ਹੈ | ਮਿ੍ਤਕਾ ਦੇ ਲੜਕੇ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਸੁਖਦੇਵ ਕੌਰ (90) ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਪਰ ਵਾਪਸ ਨਹੀਂ ਆਈ | ਕਾਫ਼ੀ ਸਮਾਂ ਬੀਤਣ ਬਾਅਦ ਜਦ ਉਹ ਪਿੰਡ 'ਚ ਮਾਤਾ ਨੂੰ ਲੱਭਣ ਲੱਗੇ ਤਾਂ ਉਨ੍ਹਾਂ ਦੇ ਭਤੀਜੇ ਵਰਿੰਦਰਜੀਤ ਸਿੰਘ ਉਰਫ਼ ਬਿੰਦੀ ਨੇ ਦੱਸਿਆ ਕਿ ਪਿੰਡ ਦੇ ਹੀ ਵਿਅਕਤੀ ਜਗਸੀਰ ਸਿੰਘ ਜੋ ਨਸ਼ੇ ਦਾ ਆਦੀ ਹੈ, ਨੇ ਮਾਤਾ ਦੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਲਈ ਕਤਲ ਕਰਕੇ ਲਾਸ਼ ਲੁਕਾ ਦਿੱਤੀ | ਥਾਣਾ ਮੁਖੀ ਬਲਵੀਰ ਸਿੰਘ ਅਤੇ ਪੁਲਿਸ ਪਾਰਟੀ ਵਲੋਂ ਲਾਸ਼ ਬਰਾਮਦ ਕਰਕੇ ਜਗਸੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮੌਕੇ ਮਨਜੀਤ ਸਿੰਘ ਡੀ.ਐਸ.ਪੀ. ਸਰਦੂਲਗੜ੍ਹ ਵੀ ਹਾਜ਼ਰ ਸਨ |

ਪਿਛਲੀ ਖ਼ਬਰ 'ਧਰਮਿੰਦਰ ਪ੍ਰਧਾਨ ਨੂੰ ਬਰਖਾਸਤ ਕਰੋ' ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਅਗਲੀ ਖ਼ਬਰ ਭੋਲਾ ਸਿੰਘ ਬਰਾੜ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।