ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਵਰਕਰਾਂ ਨੂੰ 2027 ਦੀਆਂ ਚੋਣਾਂ ਲਈ ਕੀਤਾ ਲਾਮਬੱਧ
ਬਾਘਾ ਪੁਰਾਣਾ (ਮੋਗਾ), 16 ਮਈ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਬਾਘਾ ਪੁਰਾਣਾ 'ਚ ਕਾਂਗਰਸੀ ਪਾਰਟੀ ਦੀ ਅਗਵਾਈ ਕਰਦੇ ਸੀਨੀਅਰ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਬਾਘਾ ਪੁਰਾਣਾ ਸ਼ਹਿਰ 'ਚ ਸਥਿਤ ਮਹਿੰਦਰਾ ਪੈਲੇਸ 'ਚ ਹਲਕੇ ਦੇ ਟਕਸਾਲੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਈ | ਮੀਟਿੰਗ 'ਚ ਪਾਰਟੀ ਵਰਕਰਾਂ ਦੇ ਵੱਡੇ ਇਕੱਠ ਨੇ ਭੋਲਾ ਸਿੰਘ ਬਰਾੜ ਦੇ ਹੱਕ ਵਿਚ ਨਾਅਰੇ ਲਗਾ ਕੇ ਉਨ੍ਹਾਂ ਦੇ ਹੱਕ ਵਿਚ ਖੜ੍ਹਨ ਦਾ ਐਲਾਨ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ, ਚੇਅਰਮੈਨ ਗੁਰਚਰਨ ਸਿੰਘ ਚੀਦਾ, ਬਲਾਕ ਪ੍ਰਧਾਨ ਗੁਰਜੰਟ ਸਿੰਘ ਐਮ.ਸੀ. ਬਾਘਾ ਪੁਰਾਣਾ, ਪ੍ਰਧਾਨ ਜੋਧਾ ਸਿੰਘ ਬਰਾੜ, ਬਿੱਟੂ ਮਿੱਤਲ ਬਾਘਾ ਪੁਰਾਣਾ, ਸੈਕਟਰੀ ਨਾਹਰ ਸਿੰਘ ਸੁਖਾਨੰਦ, ਅਮਰਜੀਤ ਸਿੰਘ ਜੇ.ਈ. ਮੱਲਕੇ, ਰੇਸ਼ਮ ਸਿੰਘ ਪ੍ਰਧਾਨ ਜੀਤਾ ਸਿੰਘ ਵਾਲਾ, ਭੁਪਿੰਦਰ ਸਿੰਘ ਚੰਨੂਵਾਲਾ, ਵਿਜੇ ਬਾਂਸਲ ਬਾਘਾ ਪੁਰਾਣਾ ਨੇ 2027 ਦੀਆਂ ਚੋਣਾਂ ਲਈ ਪਾਰਟੀ ਵਰਕਰਾਂ ਦੇ ਵੱਡੇ ਇਕੱਠ ਨੂੰ ਲਾਮਬੱਧ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਹਲਕਾ ਬਾਘਾ ਪੁਰਾਣਾ ਅੰਦਰ ਕਾਂਗਰਸ ਪਾਰਟੀ ਦੀ ਸੀਟ ਤੋਂ ਕੋਈ ਜਿੱਤ ਸਕਦਾ ਹੈ ਤਾਂ ਉਹ ਭੋਲਾ ਸਿੰਘ ਬਰਾੜ ਸਮਾਧ ਭਾਈ ਹੀ ਹਨ | ਇਕੱਠ ਨੂੰ ਸੰਬੋਧਨ ਕਰਦੇ ਹੋਏ ਭੋਲਾ ਸਿੰਘ ਬਰਾੜ ਨੇ ਸਾਰੇ ਵਰਕਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ | ਇਸ ਸਮੇਂ ਯਾਦਵਿੰਦਰ ਬਾਂਸਲ, ਕਿ੍ਸ਼ਨ ਕੁਮਾਰ ਲੂਥਰਾ, ਸੰਜੂ ਮਿੱਤਲ, ਬਲਵਿੰਦਰ ਸਿੰਘ ਗਰੀਨ ਵਾਲੇ, ਹਰਜਿੰਦਰ ਸਿੰਘ ਬਰਾੜ ਮੱਲਕੇ, ਸਰਪੰਚ ਅਮਰਜੀਤ ਸਿੰਘ, ਅੰਮਿ੍ਤਪਾਲ ਸਿੰਘ ਲੰਡੇ, ਸਰਪੰਚ ਜਸਵੀਰ ਸਿੰਘ ਨੱਥੂਵਾਲਾ, ਤਜਿੰਦਰ ਸਿੰਘ ਕਾਲੇਕੇ, ਸੰਮਤੀ ਮੈਂਬਰ ਲੱਖੀ ਖੋਖਰ, ਸਰਪੰਚ ਰਣਜੀਤ ਸਿੰਘ, ਸਰਪੰਚ ਗੁਰਦੀਪ ਸਿੰਘ ਮਾਹਲਾ ਖੁਰਦ, ਸਰਪੰਚ ਜੋਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ ਥਰਾਜ, ਸਰਪੰਚ ਰਣਜੀਤ ਸਿੰਘ ਢਿੱਲਵਾਂ, ਪ੍ਰੀਤਮ ਸਿੰਘ ਘੋਲੀਆ, ਸਰਪੰਚ ਸੁਰਜੀਤ ਸਿੰਘ ਡੇਮਰੂ, ਰਾਜਾ ਸਿੰਘ ਚੰਨੂਵਾਲਾ, ਸਰਪੰਚ ਜਸਪਾਲ ਸਿੰਘ ਵਾਂਦਰ, ਸਰਪੰਚ ਸੁਰਜੀਤ ਸਿੰਘ ਬੰਬੀਹਾ, ਸਰਪੰਚ ਗੁਰਦਾਸ ਸਿੰਘ ਭਲੂਰ, ਪ੍ਰਧਾਨ ਰੇਸ਼ਮ ਸਿੰਘ, ਅਮਰਜੀਤ ਸਿੰਘ ਜੇ.ਈ., ਜੱਗਾ ਮੈਂਬਰ ਰੋਡੇ, ਸਰਪੰਚ ਬਲਦੇਵ ਸਿੰਘ ਰੋਡੇ, ਪ੍ਰਧਾਨ ਹਰਬੰਸ ਸਿੰਘ, ਅਮਨਦੀਪ ਸਿੰਘ ਦੱਲੂਵਾਲਾ, ਸਰਪੰਚ ਨੀਟੂ ਸਮਾਲਸਰ, ਬਿੱਟੂ ਸਿੰਘ ਗਿੱਲ, ਸਰਪੰਚ ਮੇਜਰ ਸਿੰਘ ਰਾਜੇਆਣਾ, ਪ੍ਰਧਾਨ ਕਰਮਜੀਤ ਕੋਟਲਾ, ਪਿੰਦਰ ਸਿੰਘ ਚੋਟੀਆ, ਕਸ਼ਮੀਰ ਸਿੰਘ ਚੰਦ ਪੁਰਾਣਾ, ਕਰਨ ਬਾਜਵਾ, ਗੁਰਮੇਲ ਸਿੰਘ ਜੈਮਲ ਵਾਲਾ, ਬੂਟਾ ਸਿੰਘ ਮਾੜੀ, ਰਾਜੂ ਦਿਉਲ ਕਾਲੇਕੇ, ਨਿਰਮਲ ਸਿੰਘ ਸੰਗਤਪੁਰਾ ਆਦਿ ਹਾਜ਼ਰ ਸਨ |
ਭੋਲਾ ਸਿੰਘ ਬਰਾੜ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ <br/>
ਅਜੀਤ ਡੈਸਕ
17-05-2026