24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗਰਮੀ ਵਧਣ ਕਾਰਨ ਬਿਜਲੀ ਦੀ ਮੰਗ 12420 ਮੈਗਾਵਾਟ 'ਤੇ ਪੁੱਜੀ <br/>

ਅਜੀਤ ਡੈਸਕ 18-05-2026
ਲਹਿਰਾ ਮੁਹੱਬਤ, 17 ਮਈ (ਸੁਖਪਾਲ ਸਿੰਘ ਸੁੱਖੀ)-ਗਰਮੀ ਵਧਣ ਕਾਰਨ ਸੂਬੇ ਵਿਚ ਬਿਜਲੀ ਦੀ ਮੰਗ 12420 ਮੈਗਾਵਾਟ ਹੋਣ ਨਾਲ ਪਾਵਰਕਾਮ ਨੂੰ ਮੌਸਮ ਨੇ ਮੁੜਕੋ ਮੁੜਕੀ ਕੀਤਾ | ਮਿਲੀ ਜਾਣਕਾਰੀ ਅਨੁਸਾਰ ਪਾਵਰਕਾਮ ਨੂੰ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ 9354 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਖ਼ਰੀਦਣੀ ਪਈ | ਪਾਵਰਕਾਮ ਦੇ ਗੁਰੁ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ 4 ਯੂਨਿਟਾਂ 'ਚੋਂ ਇਕ ਬੰਦ ਤੇ 3 ਯੂਨਿਟ 414 ਮੈਗਾਵਾਟ, ਗੁਰੁ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ 1 ਇੱਕ ਬੰਦ ਤੇ 3 ਯੂਨਿਟ 401 ਮੈਗਾਵਾਟ, ਗੁਰੁ ਅੰਗਦ ਦੇਵ ਤਾਪ ਬਿਜਲੀ ਘਰ ਗੋਇੰਦਵਾਲ ਦੇ 2 ਯੂਨਿਟਾਂ 280 ਮੈਗਾਵਾਟ ਨੂੰ ਮਿਲਾ ਕੇ 1095 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਸਨ, ਪਾਵਰਕਾਮ ਦੇ ਪਣ ਬਿਜਲੀ ਘਰ ਰਣਜੀਤ ਸਿੰਘ ਸਾਗਰ ਡੈਮ ਦਾ ਉਤਪਾਦਨ ਬੰਦ, ਅਪਰਬਾਰੀ ਬਿਸਤ ਦੁਆਬ ਕੈਨਾਲ ਦਾ ਉਤਪਾਦਨ ਬੰਦ, ਮੁਕੇਰੀਆਂ ਹਾਈਡੈਲ ਪ੍ਰੋਜੈਕਟ 1 ਦਾ ਬਿਜਲੀ ਉਤਪਾਦਨ 13, 3 ਦਾ 15, 4 ਦਾ 16 ਮੈਗਾਵਾਟ ਤੇ 2 ਤੇ 5 ਬੰਦ ਸੀ | ਅਨੰਦਪੁਰ ਸਾਹਿਬ ਹਾਈਡੈਲ ਪ੍ਰੋਜੈਕਟ 1 ਦਾ 45 ਤੇ 2 ਦਾ 37 ਮੈਗਾਵਾਟ, ਸ਼ਾਨਨ ਹਾਈਡੈਲ ਤੋਂ 74 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ | ਦੂਜੇ ਪਾਸੇ ਨਵਿਆਉਣਯੋਗ ਤੇ ਨਾ-ਨਵਿਆਉਣਯੋਗ ਸਰੋਤਾਂ ਤੋਂ 358 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ | ਪਾਵਰਕਾਮ ਦਾ ਆਪਣਾ ਬਿਜਲੀ ਉਤਪਾਦਨ 3066 ਮੈਗਾਵਾਟ ਸੀ, ਜਿਸ ਵਿਚ ਨਿੱਜੀ ਖੇਤਰ ਦੇ ਰਾਜਪੁਰਾ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 989 ਤੇ ਵੇਦਾਂਤਾ ਗਰੁੱਪ ਦੇ ਤਲਵੰਡੀ ਸਾਬੋ ਤਾਪ ਬਿਜਲੀ ਘਰ ਦੇ 3 ਯੂਨਿਟਾਂ 'ਚੋਂ ਇਕ ਬੰਦ ਤੇ 2 ਤੋਂ 751 ਮੈਗਾਵਾਟ ਬਿਜਲੀ ਉਤਪਾਦਨ ਰਿਹਾ | ਇਸ ਸਥਿਤੀ ਵਿਚ ਪਾਵਰਕਾਮ ਨੇ 12420 ਮੈਗਾਵਾਟ ਮੰਗ ਨੂੰ ਕੇਂਦਰੀ ਪੂਲ ਰਾਹੀਂ ਪੂਰਾ ਕੀਤਾ |

ਪਿਛਲੀ ਖ਼ਬਰ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ 'ਚ ਗਰਮੀ ਨੇ ਕੱਢੇ ਵੱਟ ਬਠਿੰਡਾ ਰਿਹਾ ਸਭ ਤੋਂ ਗਰਮ <br/> ਅਗਲੀ ਖ਼ਬਰ ਸਤਿਕਾਰ ਸੋਧ ਐਕਟ ਦੀਆਂ ਮੱਦਾਂ 'ਤੇ ਇਤਰਾਜ਼ ਪ੍ਰਗਟਾਉਂਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਵਿਸ਼ੇਸ਼ ਇਕੱਤਰਤਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।