24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ 'ਚ ਗਰਮੀ ਨੇ ਕੱਢੇ ਵੱਟ ਬਠਿੰਡਾ ਰਿਹਾ ਸਭ ਤੋਂ ਗਰਮ <br/>

ਅਜੀਤ ਡੈਸਕ 18-05-2026
ਅੰਮਿ੍ਤਸਰ, 17 ਮਈ (ਹਰਮਿੰਦਰ ਸਿੰਘ)-ਪੰਜਾਬ ਸਮੇਤ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਗਰਮੀ ਨੇ ਜ਼ੋਰ ਫੜ ਲਿਆ ਹੈ | ਅਗਲੇ ਦਿਨਾਂ ਵਿਚ ਗਰਮੀ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਜਿਸਨੂੰ ਲੈ ਕੇ ਮੌਸਮ ਵਿਭਾਗ ਵਲੋਂ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ | ਪੰਜਾਬ ਵਿਚ ਇਸ ਸਮੇਂ ਆਮ ਨਾਲੋਂ 2.5 ਡਿਗਰੀ ਸੈਲਸੀਅਸ ਤੱਕ ਤਾਪਮਾਨ ਵੱਧ ਚਲ ਰਿਹਾ ਹੈ, ਜਿਸ ਦੇ ਨਾਲ ਪੰਜਾਬ ਦੇ ਬਠਿੰਡਾ ਅਤੇ ਹਰਿਆਣੇ ਦਾ ਚਰਖੀ ਦਾਦਰੀ ਸਭ ਤੋਂ ਗਰਮ ਰਹੇ | ਜੇਠ ਮਹੀਨੇ ਦੀ ਸੰਗਰਾਂਦ ਤੋਂ ਬਾਅਦ ਗਰਮੀ ਨੇ ਜ਼ੋਰ ਫੜ ਲਿਆ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਦੁਪਹਿਰ ਦੇ ਸਮੇਂ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹੈ | ਲੰਘੇ 24 ਘੰਟਿਆਂ ਵਿਚ ਪੰਜਾਬ ਦਾ ਬਠਿੰਡਾ ਇਲਾਕਾ ਸਭ ਤੋਂ ਗਰਮ ਰਿਹਾ ਜਿਥੇ ਦਿਨ ਦੇ ਸਮੇਂ ਤਾਪਮਾਨ 43.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਇਸੇ ਦੌਰਾਨ ਹਰਿਆਣਾ ਦਾ ਚਰਖੀ ਦਾਦਰੀ ਜਿਥੇ 44.0 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਚੰਡੀਗੜ੍ਹ 'ਚ ਦਿਨ ਦੇ ਸਮੇਂ ਤਾਪਮਾਨ 40.3 ਡਿਗਰੀ ਸੈਲਸੀਅਸ ਰਿਹਾ | ਪਟਿਆਲਾ ਪੰਜਾਬ ਦਾ ਦੂਸਰਾ ਸਭ ਤੋਂ ਗਰਮ ਇਲਾਕਾ ਜਿਥੇ ਦਿਨ ਦਾ ਤਾਮਪਾਨ 42.0 ਡਿਗਰੀ ਸੈਲਸੀਅਸ ਰਿਹਾ | ਇਲਾਕਾ ਸਭ ਤੋ ਇਲਾਵਾ ਫਰਦੀਕੋਟ 'ਚ 41.9 ਡਿਗਰੀ, ਲੁਧਿਆਣਾ 'ਚ 41.6 ਡਿਗਰੀ, ਪਠਾਨਕੋਟ 'ਚ 40.6 ਡਿਗਰੀ, ਅੰਮਿ੍ਤਸਰ 'ਚ 39.9 ਡਿਗਰੀ ਸੈਲਸੀਅਸ ਤੱਕ ਦਿਨ ਦੇ ਸਮੇਂ ਤਾਪਮਾਨ ਪਹੁੰਚ ਗਿਆ | ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਦੌਰਾਨ ਪੰਜਾਬ ਅਤੇ ਹਰਿਆਣਾ ਵਿਚ ਗਰਮੀ ਦਾ ਪ੍ਰਭਾਵ ਹੋਰ ਵੱਧ ਸਕਦਾ ਹੈ , ਇਸ ਦੌਰਾਨ ਕਈ ਇਲਾਕਿਆ 'ਚ ਲੂ ਚਲਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਫਿਰੌਤੀ ਨਾ ਮਿਲਣ 'ਤੇ ਸੁਨਿਆਰੇ ਦੇ ਘਰ ਬਾਹਰ ਅੱਧੀ ਰਾਤ ਨੂੰ ਚਲਾਈਆਂ ਗੋਲੀਆਂ ਅਗਲੀ ਖ਼ਬਰ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ 12420 ਮੈਗਾਵਾਟ 'ਤੇ ਪੁੱਜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।