24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਫਿਰੌਤੀ ਨਾ ਮਿਲਣ 'ਤੇ ਸੁਨਿਆਰੇ ਦੇ ਘਰ ਬਾਹਰ ਅੱਧੀ ਰਾਤ ਨੂੰ ਚਲਾਈਆਂ ਗੋਲੀਆਂ

ਅਜੀਤ ਡੈਸਕ 18-05-2026

ਜਲੰਧਰ, 17 ਮਈ (ਜਤਿੰਦਰ ਪੰਮੀ)-ਫਿਰੌਤੀ ਨਾ ਮਿਲਣ 'ਤੇ ਸਨਿਚਰਵਾਰ ਦੇਰ ਰਾਤ ਕਰੀਬ 11 ਵਜੇ ਥਾਣਾ ਨੰਬਰ 7 ਅਧੀਨ ਪੈਂਦੇ ਇਲਾਕੇ ਛੋਟੀ ਬਾਰਾਂਦਰੀ ਫੇਜ਼-1 ਵਿਚ ਰਹਿੰਦੇ ਇਕ ਸੁਨਿਆਰੇ ਦੇ ਘਰ 'ਤੇ ਅਣਪਛਾਤੇ ਬਾਈਕ ਸਵਾਰ ਵਲੋਂ ਫਾਇਰਿੰਗ ਕੀਤੀ ਗਈ | ਇਸ ਦੌਰਾਨ ਹਮਲਾਵਰਾਂ ਨੇ ਘਰ 'ਤੇ ਕੁੱਲ 5 ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ ਤਿੰਨ ਗੋਲੀਆਂ ਗੇਟ 'ਤੇ ਲੱਗੀਆਂ | ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ | ਮਿਲੀ ਜਾਣਕਾਰੀ ਅਨੁਸਾਰ ਇਹ ਫਾਇਰਿੰਗ ਜਲੰਧਰ ਕੈਂਟ 'ਚ ਸੁਨਿਆਰੇ ਦਾ ਕੰਮ ਕਰਨ ਵਾਲੇ ਅੰਤਰਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਕੰਡਾ ਜੋ ਕਿ ਸੇਵਾਮੁਕਤ ਫੌਜੀ ਹਨ, ਦੇ ਘਰ ਬਾਹਰ ਕੀਤੀ ਗਈ | ਇਸ ਸਬੰਧੀ ਥਾਣਾ ਨੰਬਰ 7 ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ | ਗੱਲਬਾਤ ਕਰਦਿਆਂ ਕੰਡਾ ਜਿਊਲਰ ਦੇ ਮਾਲਕ ਅੰਤਰਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਬੀਤੇ ਫਰਵਰੀ ਮਹੀਨੇ ਵਿਚ ਉਨ੍ਹਾਂ ਨੂੰ ਫਿਰੌਤੀ ਦੀ ਮੰਗ ਸੰਬੰਧੀ ਇਕ ਧਮਕੀ ਭਰੀ ਕਾਲ ਆਈ ਸੀ ਤੇ ਹੁਣ ਉਨ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਘਰ 'ਤੇ ਗੋਲੀਆਂ ਚਲਾਉਣ ਤੋਂ ਬਾਅਦ ਮੁੜ ਫੋਨ ਆਇਆ, ਜਿਸ ਵਿਚ ਧਮਕੀ ਦਿੱਤੀ ਗਈ ਕਿ ਇਹ ਤਾਂ ਸਿਰਫ਼ ਟ੍ਰੇਲਰ ਸੀ, ਜੇ ਫਿਰੌਤੀ ਨਾ ਦਿੱਤੀ ਗਈ ਤਾਂ ਅਗਲੀ ਵਾਰ ਸਿੱਧੀਆਂ ਗੋਲੀਆਂ ਉਨ੍ਹਾਂ 'ਤੇ ਚਲਾਈਆਂ ਜਾਣਗੀਆਂ | ਓਧਰ ਇਸ ਘਟਨਾ ਸੰਬੰਧੀ ਬਿਆਨ ਜਾਰੀ ਕਰਦਿਆਂ ਡੀਸੀਪੀ (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੀ ਰਾਤ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ 'ਵਾਰਿਸ ਪੰਜਾਬ ਦੇ' ਤੇ 'ਪੁਨਰ ਸੁਰਜੀਤ' ਦਰਮਿਆਨ ਸਿਰੇ ਨਹੀਂ ਚੜਿ੍ਹਆ ਗਠਜੋੜ <br/> ਅਗਲੀ ਖ਼ਬਰ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ 'ਚ ਗਰਮੀ ਨੇ ਕੱਢੇ ਵੱਟ ਬਠਿੰਡਾ ਰਿਹਾ ਸਭ ਤੋਂ ਗਰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।