ਜ਼ੀਰਕਪੁਰ, 17 ਮਈ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਪਿੰਡ ਭਬਾਤ 'ਚ ਇਕ 34 ਸਾਲਾ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ | ਮਿ੍ਤਕ ਦੀ ਪਛਾਣ ਰੋਹਿਤ ਵਾਸੀ ਪਿੰਡ ਭਬਾਤ ਵਜੋਂ ਹੋਈ ਹੈ | ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਮਾਜਰੀ 'ਚ ਰਹਿਣ ਵਾਲੇ ਹਰਬੰਸ ਅਤੇ ਉਸ ਦੇ ਪੁੱਤਰਾਂ ਕਾਕੂ ਤੇ ਹਨੀ 'ਤੇ ਖੁੱਲ੍ਹੇਆਮ ਨਸ਼ੇ ਵੇਚਣ ਦੇ ਗੰਭੀਰ ਦੋਸ਼ ਲਗਾਏ ਹਨ | ਪੁਲਿਸ ਨੇ ਮਾਮਲੇ ਸੰਬੰਧੀ ਦੋਵਾਂ ਭਰਾਵਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਰੋਹਿਤ ਸਨਿਚਰਵਾਰ ਸ਼ਾਮ ਨੂੰ ਘਰੋਂ ਨਿਕਲਿਆ ਸੀ, ਪਰ ਦੇਰ ਰਾਤ ਤੱਕ ਵਾਪਸ ਨਹੀਂ ਪਰਤਿਆ, ਜਿਸ ਮਗਰੋਂ ਰਾਤ 1:30 ਵਜੇ ਦੇ ਕਰੀਬ ਪਰਿਵਾਰ ਨੂੰ ਸੂਚਨਾ ਮਿਲੀ ਕਿ ਉਹ ਮਾਜਰੀ ਇਲਾਕੇ 'ਚ ਕਾਕੂ ਦੇ ਘਰ ਦੇ ਬਾਹਰ ਵਰਾਂਡੇ 'ਚ ਬੇਹੋਸ਼ ਪਿਆ ਹੈ, ਜਿਸ 'ਤੇ ਪਰਿਵਾਰ ਵਲੋਂ ਉਸਨੂੰ ਇਲਾਜ ਲਈ ਡਾਕਟਰਾਂ ਕੋਲ ਲੈ ਕੇ ਗਏ ਪਰ ਡਾਕਟਰ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਪਰਿਵਾਰ ਦਾ ਦੋਸ਼ ਹੈ ਕਿ ਰੋਹਿਤ ਨੂੰ ਜ਼ਬਰਦਸਤੀ ਨਸ਼ਾ ਦਿੱਤਾ ਗਿਆ, ਜਿਸ ਕਾਰਨ ਉਸਦੀ ਮੌਤ ਹੋਈ ਹੈ |
ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ <br/>
ਅਜੀਤ ਡੈਸਕ
18-05-2026