ਚੰਡੀਗੜ੍ਹ, 18 ਮਈ (ਸੰਦੀਪ ਕੁਮਾਰ ਮਾਹਨਾ)ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੋਸ਼ ਲਾਇਆ ਹੈ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਹਰ ਹਾਲਤ ਵਿਚ ਜਿੱਤਣ ਦੇ ਜਨੂੰਨ 'ਚ ਭਗਵੰਤ ਮਾਨ ਸਰਕਾਰ ਲੋਕਤਾਂਤਿ੍ਕ ਮਰਿਆਦਾਵਾਂ ਦੇ ਨਾਲ-ਨਾਲ ਮਹਿਲਾਵਾਂ ਦੇ ਸਤਿਕਾਰ ਨੂੰ ਵੀ ਭੁੱਲ ਬੈਠੀ ਹੈ | ਉਨ੍ਹਾਂ ਮਹਿਲਾ ਵਿਧਾਇਕ ਗਨੀਵ ਕੌਰ ਮਜੀਠੀਆ ਨਾਲ ਪੁਲਿਸ ਵਲੋਂ ਕੀਤੇ ਗਏ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਭਾਜਪਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਜਿੱਤਣ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤੇ ਜਾ ਰਹੇ ਹਨ |
ਗਨੀਵ ਕੌਰ ਮਜੀਠੀਆ ਨਾਲ ਪੁਲਸੀਏ ਵਿਹਾਰ ਦੀ ਜਾਖੜ ਵਲੋਂ ਨਿੰਦਾ
ਅਜੀਤ ਡੈਸਕ
19-05-2026