16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕੱਚੇ ਕਾਮੇ ਬਿਜਲੀ ਨਿਗਮ 'ਚ ਪੱਕੇ ਹੋਣ ਦੀ ਕਰ ਰਹੇ ਮੰਗ <br/>

ਅਜੀਤ ਡੈਸਕ 19-05-2026
ਪਟਿਆਲਾ, 18 ਮਈ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ 'ਚ ਪਿਛਲੇ 26 ਸਾਲਾਂ ਤੋਂ ਲੈ ਕੇ 2 ਸਾਲ ਤੋਂ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਰਹੇ ਕੱਚੇ ਕਾਮੇ ਪੱਕੇ ਹੋਣ ਲਈ ਸਰਕਾਰਾਂ ਨੂੰ ਦੁਹਾਈ ਲਗਾਉਂਦੇ ਆ ਰਹੇ ਹਨ | ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਾਉਣ ਲਈ 13 ਤੋਂ ਵੱਧ ਜਥੇਬੰਦੀਆਂ ਦਾ ਸਾਂਝਾ ਠੇਕਾ ਸੰਘਰਸ਼ ਮੋਰਚੇ ਨੂੰ 37 ਲਿਖਤੀ ਮੀਟਿੰਗਾਂ ਦੇਣ ਦੇ ਵਾਅਦੇ ਤੋਂ ਮੁਕਰਨ ਤੋਂ ਬਾਅਦ ਪਿਛਲੇ 4 ਸਾਲਾਂ ਤੋਂ ਇਨ੍ਹਾਂ ਕੱਚੇ ਕਾਮਿਆਂ ਵਲੋਂ ਧਰਨਿਆਂ ਦਾ ਦੌਰ ਲਗਾਤਾਰ ਜਾਰੀ ਹੈ | ਹਰ ਧਰਨੇ ਨੂੰ ਉਠਾਉਣ ਲਈ ਸਰਕਾਰ ਵਲੋਂ ਕੱਚੇ ਕਾਮਿਆਂ ਸੰਬੰਧੀ ਪਾਲਿਸੀ ਬਣਾਉਣ ਅਤੇ ਜਵਾਬ ਤਿਆਰ ਕਰਨ ਦਾ ਲਾਰਾ ਲਗਾਇਆ ਜਾਂਦਾ ਰਿਹਾ ਹੈ | ਇਹੋ ਕਾਰਨ ਹੈ ਕਿ ਜੇਕਰ ਅੱਜ ਚੰਡੀਗੜ੍ਹ ਵਿਖੇ ਕੱਚੇ ਕਾਮਿਆਂ ਦੀ ਮੀਟਿੰਗ ਵਿਚ ਮੰਗੀਆਂ ਸ਼ਰਤਾਂ ਜਿਸ ਵਿਚ ਸਮੂਹ ਆਊਟ ਸੋਰਸਿੰਗ ਅਤੇ ਕੱਚੇ ਮੁਲਾਜ਼ਮਾਂ ਸਮੇਤ ਅਨਲਿਸਟਮੈਂਟ ਨੂੰ ਬਿਨਾਂ ਸ਼ਰਤ ਪੱਕੇ ਕਰਨਾ, 1948 ਐਕਟ ਤਹਿਤ ਤਨਖਾਹ ਦੇਣਾ ਅਤੇ ਸਰਕਾਰੀ ਵਿਭਾਗ ਦੇ ਨਿੱਜੀਕਰਨ ਵਰਗੀਆਂ ਮੰਗਾਂ ਨਾ ਮੰਗੀਆਂ ਤਾਂ ਸੂਬੇ ਭਰ 'ਚ ਬਿਜਲੀ ਨਿਗਮ 'ਚ ਕੰਮ ਕਰਦੇ 3200 ਕੱਚੇ ਕਾਮੇ ਜਿਨ੍ਹਾਂ ਵਿਚੋਂ ਲਗਪਗ 1100 ਕੁੜੀਆਂ ਹਨ 23 ਮਈ ਨੂੰ ਦਿੜਬਾ ਵਿਖੇ ਪੱਕਾ ਮੋਰਚਾ ਲਗਾ ਲੈਣਗੇ | ਵਿੱਤ ਮੰਤਰੀ ਦਾ ਹਲਕਾ ਦਿੜਬਾ ਉਕਤ ਕਾਮਿਆਂ ਵਲੋਂ ਇਸ ਕਰਕੇ ਵੀ ਚੁਣਿਆ ਗਿਆ ਹੈ ਕਿਉਂਕਿ ਕੱਚੇ ਮੁਲਾਜਮਾਂ ਦੀ ਸਬ ਕਮੇਟੀ ਦਾ ਚੇਅਰਮੈਨ ਖ਼ੁਦ ਵਿੱਤ ਮੰਤਰੀ ਹਨ | ਬੇਸ਼ੱਕ ਆਮ ਆਦਮੀ ਦੀ ਸਰਕਾਰ ਬਣਦੇ ਸਾਰ ਹੀ ਮੁੱਖ ਮੰਤਰੀ ਵਲੋਂ ਪਹਿਲੀ ਕੈਬਨਿਟ ਦੀ ਮੀਟਿੰਗ ਵਿਚ ਆਊਟਸੋਰਸ ਨੂੰ ਪੱਕਾ ਕਰਨ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਉਕਤ ਕਾਮਿਆਂ ਦੀਆਂ ਮੀਟਿੰਗਾਂ ਵਿੱਤ ਮੰਤਰੀ ਨਾਲ ਹੁੰਦੀਆਂ ਰਹੀਆਂ ਪ੍ਰੰਤੂ ਉਨ੍ਹਾਂ ਦੀਆਂ ਮੰਗਾਂ ਤੇ ਨਾ ਕੋਈ ਫ਼ੈਸਲਾ ਹੋਇਆ ਅਤੇ ਨਾ ਹੀ ਪਾਲਿਸੀ ਬਦਲੀ | ਇਸ ਮੌਕੇ ਪੀ.ਐਸ.ਪੀ.ਸੀ.ਐਲ. /ਪੀ. ਐਸ. ਟੀ. ਸੀ. ਐਲ. ਕੰਟਰੈਕਟਚੁਅਲ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਖੱਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਮੀਟਿੰਗ ਕੀਤੀ ਗਈ ਹੈ | ਜਿਸ ਵਿਚ ਜੇਕਰ ਅੱਜ 19 ਮਈ ਨੂੰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਠੇਕਾ ਸੰਘਰਸ਼ ਮੋਰਚਾ ਜਿਸ ਵਿਚ ਲਗਪਗ 13 ਜਥੇਬੰਦੀਆਂ ਸ਼ਾਮਿਲ ਹਨ ਵਲੋਂ ਪੱਕਾ ਧਰਨਾ ਲਗਾਇਆ ਜਾਵੇਗਾ |
ਜੇ ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਬਿਜਲੀ ਨਿਗਮ ਦਾ ਕੰਮ ਹੋ ਸਕਦੈ ਪ੍ਰਭਾਵਿਤ
ਦੱਸਣਯੋਗ ਹੈ ਕਿ ਉਕਤ 3200 ਕਾਮੇ ਜੋ ਕਿ ਪੈਸਕੋ ਦੇ ਅਧੀਨ ਬਿਜਲੀ ਨਿਗਮ ਵਿਖੇ ਸੇਵਾਵਾਂ ਨਿਭਾਅ ਰਹੇ ਹਨ | ਉਹ ਬਿਜਲੀ ਨਿਗਮ ਦਫਤਰ, ਫੀਲਡ, ਹਾਈਡਲ, ਸਬ ਸਟੇਸ਼ਨ, ਗਰਿੱਡ, ਥਰਮਲ ਤੋਂ ਇਲਾਵਾ ਬਿਜਲੀ ਲਾਇਨਾਂ ਦੀ ਮੁਰੰਮਤ, ਨਵੇਂ ਕੁਨੈਕਸ਼ਨ ਲਗਾਉਣ, ਗਰਿੱਡਾਂ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੇ ਅਤੇ ਜੇਕਰ ਉਕਤ ਕਾਮੇ ਪੱਕਾ ਮੋਰਚਾ ਲਗਾਉਣਗੇ ਤਾਂ ਬਿਜਲੀ ਨਿਗਮ ਦਾ ਕੰਮ ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਪ੍ਰਭਾਵਿਤ ਹੋ ਜਾਵੇਗਾ ਅਤੇ ਇਸ ਨਾਲ ਵੱਡੇ ਪੱਧਰ 'ਤੇ ਬਿਜਲੀ ਨਿਗਮ ਸਮੇਤ ਹੋਰਨਾਂ ਵਿਭਾਗਾਂ 'ਚ ਕੰਮ ਕਰਦੇ ਕੱਚੇ ਕਾਮੇ ਵੀ ਮੋਰਚੇ 'ਚ ਸ਼ਾਮਲ ਹੋਣਗੇ ਤੇ ਹੋਰਨਾਂ ਸਰਕਾਰੀ ਵਿਭਾਗਾਂ ਦਾ ਵੀ ਇਹੋ ਹਾਲ ਹੋ ਸਕਦਾ |

ਪਿਛਲੀ ਖ਼ਬਰ ਪੰਥਕ ਏਕਤਾ ਸਮੇਂ ਦੀ ਲੋੜ-ਗਿ: ਹਰਪ੍ਰੀਤ ਸਿੰਘ <br/> ਅਗਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਵਿਸ਼ਾਲ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।