16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨੀਟ ਪ੍ਰੀਖਿਆ 'ਚ ਬਦਲਾਅ ਦੇ ਐਲਾਨ ਦਾ ਸਵਾਗਤ, ਵਿਦਿਆਰਥੀਆਂ ਲਈ ਹੋਣਗੇ ਲਾਭਦਾਇਕ- ਨਿਤਿਨ ਕੁਕਰੇਜਾ

ਅਜੀਤ ਡੈਸਕ 19-05-2026

ਕੋਟਾ, 18 ਮਈ (ਅਜੀਤ ਬਿਊਰੋ)-ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵਲੋਂ ਨੀਟ ਪ੍ਰੀਖਿਆ ਦੇ ਸੰਚਾਲਨ 'ਚ ਬਦਲਾਅ ਸੰਬੰਧੀ ਕੀਤੇ ਗਏ ਐਲਾਨਾਂ ਦਾ ਐਲਨ ਕਰੀਅਰ ਇੰਸਟੀਚਿਊਟ ਨੇ ਸਵਾਗਤ ਕੀਤਾ ਹੈ | ਇਸ ਸਬੰਧ 'ਚ ਐਲਨ ਕਰੀਅਰ ਇੰਸਟੀਚਿਊਟ ਦੇ ਸੀ.ਈ.ਓ. ਨਿਤਿਨ ਕੁਕਰੇਜਾ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਵਲੋਂ ਲਏ ਗਏ ਫੈਸਲੇ ਬਹੁਤ ਸਵਾਗਤਯੋਗ ਹਨ | ਸਭ ਤੋਂ ਪਹਿਲਾਂ, ਪ੍ਰੀਖਿਆ ਨੂੰ ਸਮੇਂ ਸਿਰ ਦੁਬਾਰਾ ਕਰਵਾਉਣ ਦਾ ਫੈਸਲਾ ਢੁਕਵਾਂ ਸੀ | ਇਸ ਤੋਂ ਇਲਾਵਾ, ਮੁੜ ਨਿਰਧਾਰਤ ਪ੍ਰੀਖਿਆ ਦੀ ਮਿਤੀ ਦਾ ਵੀ ਐਲਾਨ ਕੀਤਾ ਗਿਆ ਹੈ | ਇਸ ਤੋਂ ਇਲਾਵਾ, ਅਗਲੇ ਸਾਲ ਤੋਂ ਕੰਪਿਊਟਰ-ਅਧਾਰਿਤ ਮੋਡ 'ਚ ਪ੍ਰੀਖਿਆ ਕਰਵਾਉਣ ਦਾ ਕਦਮ ਇਕ ਸਵਾਗਤਯੋਗ ਕਦਮ ਹੈ | ਇਸ ਨਾਲ ਪ੍ਰੀਖਿਆ ਪ੍ਰਣਾਲੀ 'ਚ ਵਧੇਰੇ ਪਾਰਦਰਸ਼ਤਾ ਆਵੇਗੀ ਤੇ ਪ੍ਰੀਖਿਆ ਪ੍ਰਕਿਰਿਆ 'ਚ ਵਿਦਿਆਰਥੀਆਂ ਅਤੇ ਮਾਪਿਆਂ ਦਾ ਵਿਸ਼ਵਾਸ ਵਧੇਗਾ¢ ਇਸ ਤੋਂ ਇਲਾਵਾ, ਵਿਦਿਆਰਥੀਆਂ 'ਚ ਪ੍ਰੀਖਿਆ ਨਾਲ ਸਬੰਧਿਤ ਤਣਾਅ ਨੂੰ ਘਟਾਉਣ ਲਈ ਸੁਝਾਅ ਦਿੰਦੇ ਹੋਏ, ਉਨ੍ਹਾਂ ਪ੍ਰਸਤਾਵ ਦਿੱਤਾ ਕਿ ਨੀਟ ਪ੍ਰੀਖਿਆ ਸਾਲ ਵਿਚ 2 ਵਾਰ ਕਰਵਾਈ ਜਾਣੀ ਚਾਹੀਦੀ ਹੈ | ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਵਿਚ ਤਣਾਅ ਦੇ ਪੱਧਰ ਘੱਟ ਹੋਣਗੇ ਸਗੋਂ ਉਨ੍ਹਾਂ ਨੂੰ 2 ਮੌਕੇ ਵੀ ਮਿਲਣਗੇ, ਜਿਸ ਨਾਲ ਉਹ ਆਪਣੇ ਆਪ ਨੂੰ ਬਿਹਤਰ ਪ੍ਰਦਰਸ਼ਨ ਲਈ ਬਿਹਤਰ ਢੰਗ ਨਾਲ ਤਿਆਰ ਕਰ ਸਕਣਗੇ | ਉਨ੍ਹਾਂ ਦੱਸਿਆ ਕਿ ਐਲਨ ਕਰੀਅਰ ਇੰਸਟੀਚਿਊਟ ਪ੍ਰੀਖਿਆ ਦੇ ਨਵੇਂ ਫਾਰਮੈਟ ਦੇ ਅਨੁਸਾਰ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਵਚਨਬੱਧ ਹੈ |

ਪਿਛਲੀ ਖ਼ਬਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਹੁਣ ਕਿਸਾਨਾਂ ਨੂੰ ਵੀ ਜਾਰੀ ਹੋਣਗੇ ਯੂ.ਆਈ.ਡੀ. ਨੰਬਰ, ਸੂਬੇ 'ਚ ਰਜਿਸਟ੍ਰੇਸ਼ਨ ਦਾ ਕ... ਅਗਲੀ ਖ਼ਬਰ ਪੰਥਕ ਏਕਤਾ ਸਮੇਂ ਦੀ ਲੋੜ-ਗਿ: ਹਰਪ੍ਰੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।